ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/145

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਜ਼ਰਤ ਉਮਰ (ਜੀ.) ਨੇ ਆਪਣੇ ਰਾਜ-ਕਾਲ ਦੌਰਾਨ ਇਕ ਹੁਕਮ ਫ਼ਰਮਾਇਆ ਸੀ ਜੋ ਇਸ ਪ੍ਰਕਾਰ ਸੀ "ਕੋਈ ਵੀ ਆਦਮੀ ਚਾਰ ਮਹੀਨਿਆਂ ਤੋਂ ਜਿਆਦਾ ਆਪਣੀ ਪਤਨੀ ਤੋਂ ਅਲੱਗ ਨਾ ਰਹੇ।"

ਤਲਾਕ

ਤਲਾਕ ਦੇ ਸ਼ਾਬਦਿਕ ਅਰਥ ਬੰਦਿਸ਼ ਨੂੰ ਖੋਲ੍ਹ ਦੇਣ ਦੇ ਹਨ। ਚਾਹੇ ਇਹ ਬੰਨ੍ਹ ਨਜ਼ਰੀਂ ਆਵੇ ਜਾਂ ਨਾ ਆਵੇ। ਤਲਾਕ ਦਾ ਸ਼ਬਦ ਅਰਬ ਵਿਚ ਇਸਲਾਮ ਆਉਣ ਤੋਂ ਪਹਿਲਾਂ ਵੀ ਪਤੀ-ਪਤਨੀ ਦੇ ਵੱਖ ਹੋਣ ਵਜੋਂ ਇਸਤੇਮਾਲ ਕੀਤਾ ਜਾਂਦਾ ਸੀ। ਇਸ ਸ਼ਬਦ ਤੋਂ ਭਾਵ ਮਰਦ ਔਰਤ ਵਿਚਕਾਰ ਬੰਨੀ ਗੰਢ ਨੂੰ ਖੋਲ੍ਹ ਦੇਣਾ ਹੈ। ਹੁਣ ਇਹ ਔਰਤ ਪਹਿਲੇ ਪਤੀ ਲਈ ਤਿੰਨ ਤਲਾਕਾਂ ਤੋਂ ਬਾਅਦ ਹਰਾਮ ਹੋ ਗਈ।

ਤਲਾਕ ਦੀ ਨੌਬਤ ਉਸ ਸੂਰਤ ਵਿਚ ਆਉਂਦੀ ਹੈ ਜਦੋਂ ਮੀਆਂ-ਬੀਵੀ ਵਿਚਕਾਰ ਤੈਅ ਹੋਏ ਫ਼ਰਜ਼ਾਂ 'ਚ ਕੋਤਾਹੀ ਵਰਤੀ ਜਾਂਦੀ ਹੋਵੇ, ਦੋਵੇਂ ਇਕ ਦੂਜੇ ਦੇ ਹੱਕ ਅਦਾ ਕਰਨੋਂ ਗੁਰੇਜ਼ ਕਰਨ ਲੱਗ ਜਾਣ ਜਾਂ ਕਿਸੇ ਪਾਸੇ ਕੋਈ ਅਖ਼ਲਾਕੀ ਬੁਰਾਈ ਨਜ਼ਰ ਆਉਣ ਲੱਗ ਜਾਵੇ, ਦੋਵੇਂ ਪਾਸਿਉਂ ਪਿਆਰ ਮੁੱਹਬਤ ਦੀ ਥਾਂ ਆਪਸੀ ਨਫ਼ਰਤ ਫੈਲ ਜਾਵੇ ਤਾਂ ਇਸ ਸੂਰਤ ਵਿਚ ਇਸਲਾਮ ਨੇ ਕਾਨੂੰਨ ਦੇ ਦਾਇਰੇ ਵਿਚ ਜ਼ਿੰਦਗੀ ਗੁਜ਼ਾਰਨ ਦਾ ਦਰਸ ਦਿੱਤਾ ਹੈ। ਜੇਕਰ ਮਰਦ ਔਰਤ ਇਸ ਜ਼ਿੰਮੇਦਾਰੀ ਤੋਂ ਵੱਖ ਹੋਣਾ ਚਾਹੁੰਦੇ ਹਨ ਤਾਂਵੱਖ ਹੋ ਕੇ ਜੀਵਨ ਬਤੀਤ ਕਰ ਸਕਦੇ ਹਨ ਪਰੰਤੂ ਅਜਿਹਾ ਕਦਮ ਚੁੱਕਣ ਤੋਂ ਪਹਿਲਾਂ ਕਈ ਵਾਰੀ ਸੋਚ ਵਿਚਾਰ ਕਰ ਲੈਣਾ ਜ਼ਰੂਰੀ ਹੈ। ਕੁਅਰਨ ਮਜੀਦ ਵਿਚ ਫ਼ਰਮਾਨ ਹੈ

"ਸੰਭਵ ਹੈ ਕਿ ਤੁਹਾਨੂੰ ਕੋਈ ਗੱਲ ਬੁਰੀ ਲਗਦੀ ਹੋਵੇ ਅਤੇ ਅੱਲਾਹ ਨੇ ਉਸ ਵਿਚ ਬਹੁਤ ਸਾਰੀਆਂ ਭਲਾਈਆਂ ਛੁਪਾ ਰਖੀਆਂ ਹੋਣ।"

(ਸੂਰਤ ਅਨ-ਨਿਸਾ ਨੂੰ 19)

ਹਜ਼ਰਤ ਮੁਹੰਦ (ਸ.) ਦਾ ਇਰਸ਼ਾਦ ਹੈ ਕਿ "ਹਲਾਲ ਚੀਜ਼ਾਂ ਵਿਚੋਂ ਸਭ ਤੋਂ ਜ਼ਿਆਦਾ ਨਾ-ਪਸੰਦ ਗੱਲ ਅੱਲਾਹ ਦੇ ਨਜ਼ਦੀਕ ਤਲਾਕ ਹੈ।"

ਇੱਦਤ

ਇੱਦਤ ਦਾ ਸ਼ਬਦ ਸ਼ਬਦਕੋਸ਼ ਅਨੁਸਾਰ ਅਦਦ ਤੋਂ ਬਣਿਆ ਹੈ। ਅਦਦ ਦੇ ਅਰਥ ਗਿਨਣ ਦੇ ਲਏ ਜਾਂਦੇ ਹਨ। ਜਿਸ ਦਾ ਮਤਲਬ ਔਰਤ ਦੀ ਮਾਹਵਾਰੀ ਤੋਂ ਪਾਕ ਹੋਣ ਤੱਕ ਲਿਆ ਜਾਂਦਾ ਹੈ। ਇੱਦਤ ਉਹ ਮੁਕੱਰਰ ਸਮਾਂ ਹੈ ਜੋ ਨਿਕਾਹ ਤੋਂ

145-ਇਸਲਾਮ ਵਿਚ ਔਰਤ ਦਾ ਸਥਾਨ