ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/150

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(ਰਿਆਜ਼ੁਸ ਸਾਲਿਹੀਨ)

ਆਪ (ਸ.) ਦਾ ਇਹ ਵੀ ਫ਼ਰਮਾਨ ਹੈ ਕਿ ਬਿਨਾਂ ਸ਼ੱਕ ਤਿੰਨ ਦੁਆਵਾਂ ਕਬੂਲ ਹੁੰਦੀਆਂ ਹਨ, ਮਜ਼ਲੂਮ ਦੀ ਦੁਆ, ਮੁਸਾਫ਼ਿਰ ਦੀ ਦੁਆ ਅਤੇ ਮਾਂ-ਬਾਪ ਦੀ ਦੁਆ।

(ਤਿਰਮਜ਼ੀ)

ਘਰੇਲੂ ਝਗੜੇ ਅਤੇ ਉਹਨਾਂ ਦਾ ਹੱਲ

ਇਕ ਪੁਰਾਣੀ ਕਹਾਵਤ ਹੈ ਕਿ 'ਲੜਕੀ ਦਾ ਅਸਲ ਘਰ ਸਹੁਰਿਆਂ ਦਾ ਘਰ ਹੁੰਦਾ ਹੈ। ਪਰ ਸਮਾਂ ਬੀਤਦਿਆਂ ਅਸੀਂ ਆਪਣੀ ਕਲ ਅਨੁਸਾਰ ਇਸ ਨੂੰ ਗ਼ਲਤ ਸਮਝ ਲਿਆ ਹੈ। ਔਰਤਾਂ ਕਹਿੰਦੀਆਂ ਹਨ ਕਿ ਜਦੋਂ ਮੈਂ ਬਹੁ ਸੀ ਉਸ ਵੇਲੇ ਮੈਨੂੰ ਸੱਸ ਨਹੀਂ ਮਿਲੀ। ਹੁਣ ਮੈਂ ਸੱਸ ਬਣੀ ਹਾਂ ਇਸ ਵੇਲੇ ਮੈਨੂੰ ਚੰਗੀ ਬਹੂ ਨਹੀਂ ਮਿਲੀ।

ਕੁੜੀ ਜਦੋਂ ਵਿਆਹ ਕੇ ਸਹੁਰੇ ਘਰ ਆਉਂਦੀ ਹੈ ਤਾਂ ਕੁੱਝ ਦਿਨ ਤਾਂ ਉਸ ਦੀ ਬਹੁਤ ਕਦਰ ਅਤੇ ਆਓ-ਭਗਤ ਹੁੰਦੀ ਹੈ। ਸਾਰੇ ਇਸ ਨੂੰ ਵੇਖ ਵੇਖ ਖ਼ੁਸ਼ ਹੁੰਦੇ ਹਨ ਪਰ ਕੁਝ ਦਿਨਾਂ ਤੋਂ ਬਾਅਦ ਉਸ ਦੀ ਅਹਿਮੀਅਤ ਘੱਟ ਹੋਣੀ ਸ਼ੁਰੂ ਹੋ ਜਾਂਦੀ ਹੈ। ਸ਼ਾਇਦ ਸਹੁਰੇ ਪਰਿਵਾਰ ਨੂੰ ਇਹ ਵਹਿਮ ਹੋ ਜਾਂਦਾ ਹੈ ਕਿ ਜੇਕਰ ਇਸੇ ਤਰ੍ਹਾਂ ਬਹੁ ਦੀ ਆਓ-ਭਗਤ ਹੁੰਦੀ ਰਹੀ ਤਾਂ ਇਹ ਸਾਡੇ ਸਿਰ ਚੜ੍ਹ ਜਾਵੇਗੀ ਅਤੇ ਸਾਡੀ ਅਹਿਮੀਅਤ ਘੱਟ ਜਾਵੇਗੀ। ਨੁਕਤਾ ਚੀਨੀਆਂ, ਕਮੀਆਂ ਤਲਾਸ਼ ਕਰਨੀਆਂ ਸ਼ੁਰੂ ਹੋ ਜਾਂਦੀਆਂ ਹਨ। ਦਹੇਜ ਦੇ ਸਮਾਨ ਨੂੰ ਘਟੀਆ ਨਜ਼ਰ ਨਾਲ ਵੇਖਣਾ ਅਤੇ ਨੁਕਸ ਕੱਢਣੇ ਸ਼ੁਰੂ ਹੋ ਜਾਂਦੇ ਹਨ। ਤੰਗ ਆ ਕੇ ਬਹੁ ਸਹੁਰਿਆਂ ਦੇ ਸਾਹਮਣੇ ਬੋਲਣ ਲੱਗ ਜਾਂਦੀ ਹੈ। ਪਤੀ ਨੂੰ ਲੜਾਈ ਵੇਲੇ ਢਾਲ ਅਤੇ ਫ਼ਰੀਕ ਵਜੋਂ ਇਸਤੇਮਾਲ ਕਰਦੀ ਹੈ। ਪਤੀ ਆਰ ਪਰਿਵਾਰ ਲਈ ਰੋਜ਼ੀ ਰੋਟੀ ਕਮਾ ਕੇ ਲਿਆਣ ਕਰਕੇ ਆਪਣੀ ਹੋਂਦ ਦਾ ਇਜ਼ਹਾਰ ਕਰਨ ਲੱਗ ਜਾਂਦਾ ਹੈ। ਕੁੱਝ ਹੀ ਦਿਨਾਂ ਵਿਚ ਇਹ ਲੜਾਈ-ਝਗੜਾ ਇਕ ਸੰਗੀਨ ਰੂਪ ਧਾਰ ਲੈਂਦਾ ਹੈ।

ਸਹੁਰੇ ਪਰਿਵਾਰ ਨੂੰ ਚਾਹੀਦਾ ਹੈ ਕਿ ਉਹ ਬਹੁ ਨੂੰ ਆਪਣੀ ਮਰਜ਼ੀ ਨਾਲ ਲੈ ਕੇ ਆਏ ਹਨ। ਬਹੂ ਜ਼ਬਰਦਮਤੀ ਨਹੀਂ ਆਈ ਹੈ। ਆਪਣੇ ਬੇਟੇ ਦੀ ਜੀਵਨ ਸਾਥਣ ਸਮਝ ਕੇ ਚੋਣ ਕਰ ਕੇ ਲੈ ਆਏ ਹਨ। ਸਹੁਰੇ ਪਰਿਵਾਰ ਨੂੰ

150-ਇਸਲਾਮ ਵਿਚ ਔਰਤ ਦਾ ਸਥਾਨ