ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/154

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਵੇਗਾ। ਫ਼ਰਮਾਇਆ, "ਤੇਰੀ ਮਾਂ ਤੈਨੂੰ ਰੋਵੇ, ਲੋਕ ਅੱਗ ਵਿਚ ਚਿਹਰਿਆਂ ਦੇ ਭਾਰ ਇਸੇ ਜ਼ੁਬਾਨ ਦੀ ਬਦੌਲਤ ਜਹੰਨੁਮ ਵਿਚ ਸੁੱਟੇ ਜਾਣਗੇ।"

ਫ਼ਜ਼ੂਲ ਖ਼ਰਚੀ, ਬੇਕਾਰ ਰਸਮ ਰਿਵਾਜ, ਝੂਠੀ ਸ਼ੋਹਰਤ, ਨਾਮਵਰੀ ਤੋਂ ਜਿੰਨਾ ਹੋ ਸਕੇ ਬਚਿਆ ਜਾਵੇ। ਦੂਜਿਆਂ ਦੀ ਦੇਖਾ ਦੇਖੀ ਵਧੀਆ (ਬਰਾਂਡਡ) ਕੱਪੜਿਆਂ ਦੀ ਲਾਲਸਾ, ਜ਼ੇਵਰ ਅਤੇ ਹੋਰ ਸਮਾਨ ਨੂੰ ਪ੍ਰਾਪਤ ਕਰਨ ਦੇ ਲਈ ਆਪਸ ਵਿਚ ਈਰਖਾ ਰਖਣਾ ਸਖ਼ਤ ਬੇਵਕੂਫ਼ੀ ਹੈ।

ਪਾਕੀ

ਪਾਕੀ ਪਾਕ ਸਾਫ਼ ਰਹਿਣ ਤੋਂ ਭਾਵ ਹੈ ਤਨ ਦੇ ਨਾਲ ਮਨ ਵੀ ਸਾਫ਼ ਰਹੇ ਤਾਂ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੈ। ਪਾਕੀ ਨੂੰ ਆਪ (ਸ.) ਨੇ ਅੱਧਾ ਈਮਾਨ ਫ਼ਰਮਾਇਆ ਹੈ। ਪਾਕ ਰਹਿਣਾ ਅਤੇ ਮਾਹੌਲ ਨੂੰ ਪਾਕ ਸਾਫ਼ ਰੱਖਣਾ ਬਹੁਤ ਜ਼ਰੂਰੀ ਹੈ। ਕਿਸੇ ਵੀ ਇਬਾਦਤ ਤੋਂ ਪਹਿਲਾਂ ਮਰਦ ਔਰਤ ਲਈ ਪਾਕ ਸਾਫ਼ ਹੋਣਾ ਭਾਵ ਛੋਟੀ ਵੱਡੀ ਨਪਾਕੀ ਨੂੰ ਦੂਰ ਕਰਨਾ ਲਾਜ਼ਮੀ ਹੈ। ਨਮਾਜ਼ ਆਦਿ ਪੜ੍ਹਨ ਤੋਂ ਪਹਿਲਾਂ ਵੁਜ਼ੂ (ਚਿਹਰੇ, ਹੱਥਾਂ ਨੂੰ ਕੁਹਣੀਆਂ ਸਮੇਤ, ਚੌਥੇ ਸਿਰ ਦਾ ਮਸਹ ਕਰਨਾ, ਗਿੱਟਿਆਂ ਸਮੇਤ ਪੈਰਾਂ ਦੇ ਧੋਣ ਨੂੰ) ਕਿਹਾ ਜਾਂਦਾ ਹੈ। ਜੇਕਰ ਹੇਠ ਲਿਖੀਆਂ ਗੱਲਾਂ 'ਤੇ ਕੋਈ ਇਕ ਗੱਲ ਵੀ ਵਾਪਰ ਗਈ ਤਾਂ ਵੁਜ਼ੂ ਦੁਬਾਰਾ ਕਰਨਾ ਪਵੇਗਾ। ਵੁਜ਼ੂ ਹੇਠ ਲਿਖੀਆਂ ਚੀਜ਼ਾਂ ਨਾਲ ਟੁੱਟ ਜਾਂਦਾ ਹੈ:

1) ਦੀਵਾਨਾ ਜਾਂ ਪਾਗਲ ਹੋ ਜਾਣਾ।

2) ਬੇਹੋਸ਼ ਹੋ ਜਾਣਾ।

3) ਮੂੰਹ ਭਰ ਕੇ ਉਲਟੀ ਆ ਜਾਣਾ।

4) ਸਿਜਦੇ ਵਾਲੀ ਨਮਾਜ਼ ਵਿਚ ਖਿਲਖਿਲਾ ਕੇ ਹੱਸਣਾ।

5) ਸਰੀਰ ਦੇ ਕਿਸੇ ਹਿੱਸੇ 'ਚੋਂ ਲਹੂ ਜਾਂ ਪੀਪ ਦਾ ਵਹਿ ਜਾਣਾ।

6) ਸਹਾਰਾ (ਟੇਕ) ਲਗਾ ਕੇ ਸੌਂ ਜਾਣਾ।

7) ਟੱਟੀ ਜਾਂ ਪਿਸ਼ਾਬ ਵਾਲੀ ਥਾਂ ਤੋਂ ਕਿਸੇ ਚੀਜ਼ ਦਾ ਨਿਕਲ ਜਾਣਾ।

8) ਰੀਹ (ਲੈਟਰਨ ਵਾਲੀ ਥਾਂ ਤੋਂ ਹਵਾ ਦਾ) ਨਿਕਲ ਜਾਣਾ

ਟੱਟੀ ਪਿਸ਼ਾਬ ਕਰਦਿਆਂ ਹੇਠ ਲਿਖੀਆਂ ਚੀਜ਼ਾਂ ਦਾ ਧਿਆਨ ਰਖ਼ਣਾ ਜ਼ਰੂਰੀ ਹੈ।

ਪਿਸ਼ਾਬ ਕਰਦਿਆਂ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਪਿਸ਼ਾਬ ਦਾ ਆਖ਼ਰੀ ਕਤਰਾ ਆਉਣ ਤੱਕ ਉੱਠਿਆ ਨਾ ਜਾਵੇ। ਖੜ੍ਹੇ ਹੋਏ ਪਾਣੀ 'ਚ ਟੱਟੀ ਪਿਸ਼ਾਬ ਕਰਨਾ ਮਨ੍ਹਾਂ ਹੈ। ਅਜਿਹੀ ਥਾਂ ਜਿਥੇ ਪਾਣੀ ਵਗ ਰਿਹਾ ਹੋਵੇ ਜਾਂ ਲੌਕਾਂ ਦੇ ਆਉਣ ਜਾਣ ਦੀ ਥਾਂ ਹੋਵੇ ਜਾਂ ਛਾਂ ਦਾਰ ਦਰੱਖ਼ਤ

154-ਇਸਲਾਮ ਵਿਚ ਔਰਤ ਦਾ ਸਥਾਨ