ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/156

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰੀਭਾਸ਼ਕ ਸ਼ਬਦਾਵਲੀ

ਅਜ਼ਾਨ-ਬੁਲਾਵਾ, ਨਮਾਜ਼ ਲਈ ਬੁਲਾਵਾ ਜਿਸ ਵਿਚ ਰੱਬ ਦੀ ਤਾਰੀਫ਼ ਅਤੇ ਨਬੀ ਦੀ ਪੈਗ਼ੰਬਰੀ ਦਾ ਇਜ਼ਹਾਰ ਹੁੰਦਾ ਹੈ।

ਇੱਦਤ-ਵਿਸ਼ੇਸ਼ ਕਾਰਨਾਂ ਕਰਕੇ ਪਤੀ ਪਤਨੀ ਦੇ ਵੱਖਰੇ ਹੋ ਜਾਣ ਤੋਂ ਬਾਅਦ ਪਤਨੀ ਤਿੰਨ ਮਹੀਨੇ ਦਸ ਦਿਨ ਘਰੋਂ ਬਾਹਰ ਨਾ ਜਾਣ ਅਤੇ ਨਾ ਕਿਸੇ ਮਰਦ ਨਾਲ ਨਿਕਾਹ ਕਰਨ ਨੂੰ ਇੱਦਤ ਆਖਿਆ ਜਾਂਦਾ ਹੈ। ਗਰਭਪਤੀ ਦੀ ਇੱਦਤ ਬੱਚਾ ਪੈਦਾ ਹੋਣ ਤੱਕ ਹੈ। ਜੇਕਰ ਪਤੀ ਸਵਰਗਵਾਸ ਹੋ ਜਾਵੇ ਤਾਂ ਇੱਦਤ ਦਾ ਸਮਾਂ ਚਾਰ ਮਹੀਨੇ ਦਸ ਦਿਨ ਹੈ।

ਇਅਤਕਾਫ਼-ਰੱਬ ਦੀ ਯਾਦ ਵਿਚ ਇਕਾਂਤ ਵਾਸ ਹੋ ਜਾਣਾ।

ਸ਼ਰ੍ਹਾ ਜਾਂ ਸ਼ਰੀਅਤ-ਇਸਲਾਮੀ ਕਾਨੂੰਨ, ਮਾਲਕ ਦੇ ਆਪਣੀ ਮਖ਼ਲੂਕ ਲਈ ਮੁਕੱਰਰ ਕੀਤੇ ਹੋਏ ਨਿਯਮ। ਜਿਸ ਵਿਚ ਲਚਕ, ਸਖ਼ਤੀ ਅਤੇ ਹੱਦਾਂ ਮੌਜੂਦ ਹਨ ਜਿਵੇਂ ਮੁਸਲਮਾਨ ਮਰਦ ਲਈ ਵੱਧ ਤੋਂ ਵੱਧ ਚਾਰ ਸ਼ਾਦੀਆਂ, ਤਿੰਨ ਤਲਾਕ ਅਤੇ ਵਸੀਅਤ ਵਿਚ ਇਕ ਤਿਹਾਈ ਮਾਲ ਦੀ ਹੱਦ ਮੁਕੱਰਰ ਕੀਤੀ ਗਈ ਹੈ।

ਸ਼ਾਦੀ-ਫ਼ਾਰਸੀ ਦਾ ਸ਼ਬਦ ਹੈ ਜਿਸ ਦੇ ਅਰਥ ਖੁਸ਼ੀ ਦੇ ਹਨ। ਮਰਦ ਔਰਤ ਦੇ ਜਿਨਸੀ ਸਬੰਧ ਕਾਇਮ ਕਰਨਾ ਹੀ ਨਹੀਂ ਬਲਕਿ ਮਰਦ ਔਰਤ ਵਿਚਕਾਰ ਪਿਆਰ ਮੁਹੱਬਤ ਅਤੇ ਰਹਿਮਾਨ ਦੇ ਨਾਲ ਜੀਵਨ ਭਰ ਲਈ ਇਕੱਠੇ ਰਹਿਣ ਅਤੇ ਇਕ ਨਿੱਗਰ ਪਰਿਵਾਰ ਦੀ ਤਾਮੀਰ ਕਰਨਾ ਹੈ।

(ਸ.)-ਸੱਲਲਾਹੁ ਅਲੈਹਿ ਵਸੱਲਮ, ਆਪ 'ਤੇ ਦਰੂਦ ਅਤੇ ਸਲਾਮ ਹੋਵੇ। ਇਹ ਹਜ਼ਰਤ ਮੁਹੰਮਦ ਲਈ ਬੋਲਿਆ ਅਤੇ ਲਿਖਿਆ ਜਾਂਦਾ ਹੈ।

ਸਹਾਬੀ-ਆਖ਼ਰੀ ਨਬੀ ਦੇ ਪਿਆਰੇ ਸਾਥੀ ਜਿਹਨਾਂ ਨੇ ਈਮਾਨ ਦੀ ਹਾਲਤ ਵਿਚ ਵੇਖਿਆ ਅਤੇ ਈਮਾਨ ਦੀ ਹਾਲਤ ਵਿਚ ਹੀ ਖ਼ਾਤਮਾ ਹੋਇਆ।

ਹਦੀਸ-ਆਪ (ਸ.) ਦੇ ਪਿਆਰੀ ਜ਼ੁਬਾਨ ਤੋਂ ਨਿਕਲੇ ਹੋਏ ਪਿਆਰੇ ਬੋਲ।

ਹਿਜਰਤ-ਇੱਕ ਥਾਂ ਤੋਂ ਦੂਜੀ ਥਾਂ ਸਥਾਈ ਜਾਂ ਅਸਥਾਈ ਰੂਪ ਵਿਚ ਚਲੇ ਜਾਣਾ।

ਹੱਜ-ਦਰਸ਼ਨ ਕਰਨਾ ਜਾਂ ਕੁੱਝ ਨਬੀਆਂ ਦੀਆਂ ਦੁਆਵਾਂ ਅਤੇ ਅਦਾਯਾਂ ਦਾ ਨਾਂ ਹੈ।

156-ਇਸਲਾਮ ਵਿਚ ਔਰਤ ਦਾ ਸਥਾਨ