ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੌਰ ਦੀ ਗੁਫਾ

ਮੱਕਾ ਨਿੱਕਲ ਕੇ ਆਪ ਨੇ ਸੌਰ ਗੁਫਾ ਵਿੱਚ ਪਨਾਹ ਲਈ। ਮੱਕਾ ਵਾਲਿਆਂ ਨੂੰ ਜਦੋਂ ਇਸ ਗੱਲ ਦਾ ਪਤਾ ਚੱਲਿਆ ਤਾਂ ਹਜ਼ਰਤ ਮੁਹੰਮਦ ਨੂੰ ਗ੍ਰਿਫ਼ਤਾਰ ਕਰਨ ਲਈ ਸੌ ਊਠ ਇਨਾਮ ਵਜੋਂ ਦੇਣ ਦਾ ਐਲਾਨ ਕਰ ਦਿੱਤਾ। ਜਦੋਂ ਤਿੰਨ ਦਿਨ ਲੰਘ ਗਏ ਸ਼ੋਰ ਸ਼ਰਾਬਾ ਕੁੱਝ ਘੱਟ ਗਿਆ ਤਾਂ ਅਬਦੁੱਲਾਹ ਨੇ ਇੱਕ ਊਠਨੀ ਇਹਨਾਂ ਲਈ ਅਤੇ ਇੱਕ ਆਪਣੇ ਲਈ ਲਿਆ ਕੇ ਸਫ਼ਰ ਸ਼ੁਰੂ ਕੀਤਾ। ਹਜ਼ੂਰ ਇੱਕ ਊਠਨੀ ਤੇ ਸਵਾਰ ਹੋਏ ਅਤੇ ਅਬਦੁੱਲਾਹ ਬਿਨ ਅਰੀਕਤ ਦੂਜੀ 'ਤੇ ਬੈਠ ਗਏ ਅਤੇ ਸ਼ਾਹ ਰਾਹ ਛੱਡ ਕੇ ਦੂਜੇ ਰਾਹ 'ਤੇ ਮਦੀਨੇ ਲਈ ਵਹੀਰਾਂ ਘੱਤ ਲਈਆਂ। ਪਹਿਲੀ ਰਾਤ ਅਤੇ ਅਗਲੀ ਦੁਪਹਿਰ ਤੱਕ ਸਫ਼ਰ ਕਰਦੇ ਰਹੇ। ਜਦੋਂ ਦੁਪਹਿਰ ਨੂੰ ਕੁੱਝ ਚਿਰ ਲਈ ਰੁਕੇ ਤਾਂ ਸੁਰਾਕਾ ਬਿਨ ਮਾਲਿਕ ਨੇ ਸੌ ਊਠਾਂ ਦੇ ਲਾਲਚ ਵਿੱਚ ਆਪ ਦਾ ਪਿੱਛਾ ਕੀਤਾ। ਆਪ ਨੇ ਸੁਰਾਕਾ ਲਈ ਬਦ ਦੁਆ ਫ਼ਰਮਾਈ ਤਾਂ ਘੋੜੇ ਦੇ ਚਾਰੋਂ ਪੈਰ ਜ਼ਮੀਨ ਵਿੱਚ ਧਸ ਗਏ। ਸੁਰਾਕਾ ਨੇ ਹਜ਼ੂਰ ਤੋਂ ਮੁਆਫ਼ੀ ਮੰਗੀ, ਹਜ਼ੂਰ ਨੇ ਮੁਆਫ਼ ਕਰ ਦਿੱਤਾ। ਸੁਰਾਕਾ ਮੱਕਾ ਪਰਤ ਗਿਆ ਅਤੇ ਆਪ ਦਾ ਪਿੱਛਾ ਕਰਨ ਵਾਲੇ ਲੋਕਾਂ ਨੂੰ ਵੀ ਨਾਲ ਮੋੜ ਕੇ ਲੈ ਗਿਆ।

ਹਜ਼ੂਰ ਦੀ ਮਦੀਨਾ ਵਿਖੇ ਆਮਦ

ਸਵੇਰੇ ਸਵੇਰੇ ਹਜ਼ੂਰ ਮਦੀਨਾ ਵਿਖੇ ਤਸ਼ਰੀਫ਼ ਲਿਆਏ। ਮਦੀਨੇ ਦੇ ਲੋਕ ਮੁਸਲਮਾਨ ਅਤੇ ਗ਼ੈਰ ਮੁਸਲਿਮ ਆਪ ਦੀ ਜ਼ਿਆਰਤ ਲਈ ਇਕੱਠੇ ਹੋਏ। ਹਜ਼ੂਰ ਉਸ ਸਥਾਨ 'ਤੇ ਠਹਿਰੇ ਜਿੱਥੇ ਅੱਜਕਲ ਮਸਜਿਦ-ਏ-ਨਬਵੀ ਦਾ ਦਰਵਾਜ਼ਾ ਹੈ। ਇੱਥੇ ਪਹੁੰਚ ਕੇ ਆਪ ਨੇ ਮੁਹਾਜਿਰੀਨ ਅਤੇ ਅਨਸਾਰ ਵਿਚਕਾਰ ਭਾਈਬੰਦੀ ਕਰਵਾਈ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਇਹਨਾਂ ਵਿਚਕਾਰ ਹੋਈ ਭਾਈਬੰਦੀ ਦੀ ਮਿਸਾਲ ਪੂਰੀ ਦੁਨੀਆ ਵਿੱਚ ਨਹੀਂ ਮਿਲਦੀ।

ਜ਼ਕਾਤ ਅਤੇ ਅਜ਼ਾਨ

ਜਿਸ ਵੇਲੇ ਮਦੀਨਾ ਵਿਖੇ ਇਕ ਟਕਾਅ ਹੋ ਗਿਆ ਅਤੇ ਆਪ ਕੋਲ ਮੁਹਾਜਿਰੀਨ ਅਤੇ ਅਨਸਾਰ ਇਕੱਠੇ ਹੋ ਗਏ ਅਤੇ ਲੋਕਾਂ ਦੇ ਈਮਾਨ ਵਿੱਚ ਪਕਿਆਈ ਆ ਗਈ ਉਸ ਵੇਲੇ ਜ਼ਕਾਤ ਅਤੇ ਨਮਾਜ਼ ਫ਼ਰਜ਼ ਕੀਤੀ ਗਈ। ਇਸ ਅਬਦੁੱਲਾਹ ਬਿਨ ਸਲਾਮ ਜਿਵੇਂ ਯਹੂਦੀਆਂ ਦੇ ਧਰਮ ਗਿਆਨੀ ਸਨ ਇਸਲਾਮ

17-ਇਸਲਾਮ ਵਿਚ ਔਰਤ ਦਾ ਸਥਾਨ