ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿੱਚ ਦਾਖ਼ਲ ਹੋ ਗਏ। ਦਸ ਸਾਲਾਂ ਵਿੱਚ 19 ਜੰਗਾ ਹੋਈਆਂ, ਸਿੱਟੇ ਵਜੋਂ ਆਪ ਦੀ ਵਫ਼ਾਤ ਤੋਂ ਪਹਿਲਾਂ ਸਾਰਾ ਅਰਬ ਇਸਲਾਮ ਵਿੱਚ ਦਾਖ਼ਲ ਹੋ ਗਿਆ ਸੀ।

ਹਜ਼ੂਰ (ਸ.) ਦੇ ਬਾਦਸ਼ਾਹਾਂ ਦੇ ਨਾਂ ਖ਼ਤ

ਉਮਰਾ ਤੁਲ ਹੇਦੈਬੀਆ ਅਤੇ ਵਫ਼ਾਤ ਦੇ ਵਿਚਕਾਰ ਆਪ ਨੇ ਕਈ ਸਹਾਬੀਆਂ ਨੂੰ ਜਿਵੇਂ ਸਲਾਤ (ਰ.) ਨੂੰ ਯਮਾਮਾ ਵੱਲ ਅਤੇ ਅਲਾ (ਰ.) ਨੂੰ ਬਹਿਰੀਨ ਦੇ ਬਾਦਸ਼ਾਹ ਕੋਲ, ਅਮਰੂ (ਰ.) ਨੂੰ ਅਮਾਨ ਦੇ ਬਾਦਸ਼ਾਹ ਕੋਲ, ਹਾਤਿਬ ਨੂੰ ਮਕੂਕਸ਼ ਸਿਕੰਦਰੀਆ ਦੇ ਬਾਦਸ਼ਾਹ ਕੋਲ, ਵਹਯਾ (ਰ.) ਨੂੰ ਦਮਿਸ਼ਕ ਵੱਲ ਅਤੇ ਅਮਰੂ ਬਿਨ ਉਮੱਯਾ ਨੂੰ ਨਿਜਾਸ਼ੀ ਵੱਲ ਹੱਕ ਸੱਚ ਦਾ ਪੈਗ਼ਾਮ ਦੇ ਕੇ ਭੇਜਿਆ। ਕਿੰਨੇ ਬਾਦਸ਼ਾਹਾਂ ਨੇ ਇਸ ਖ਼ਤ ਨੂੰ ਸਵੀਕਾਰਿਆ ਅਤੇ ਸਨਮਾਨਿਆ ਗਿਆ। ਵਹਯਾ ਕਲਬੀ (ਰ.) ਜਿਹੜੇ ਕੈਸਰ ਵੱਲ ਰਵਾਨਾ ਹੋਏ ਸਨ, ਪਹਿਲਾਂ ਬਸਰਾ ਦੇ ਹਾਕਮ ਕੋਲ ਗਏ। ਫਿਰ ਰੂਮ ਦੇ ਬਾਦਸ਼ਾਹ ਦੇ ਦਰਬਾਰ ਪਹੁੰਚੇ, ਨਮੂਨੇ ਵਜੋਂ ਉਸ ਖ਼ਤ ਦਾ ਅਨੁਵਾਦ ਇਸ ਪ੍ਰਕਾਰ ਹੈ।

ਸ਼ੁਰੂ ਰੱਬ ਦੇ ਨਾਂ ਨਾਲ ਜੋ ਬਹੁਤ ਮਿਹਰਬਾਨ ਅਤੇ ਬੇਹੱਦ ਰਹਿਮ ਫ਼ਰਮਾਉਣ ਵਾਲਾ ਹੈ।

ਇਹ ਖ਼ਤ ਮੈਨੂੰ ਹਜ਼ਰਤ ਮੁਹੰਮਦ ਦੀ ਤਰਫ਼ੋਂ ਜਿਹੜਾ ਰੱਬ ਦਾ ਪੈਗੰਬਰ ਹੈ ਹਿਰਕਲ ਜਿਹੜਾ ਰੂਮ ਦਾ ਬਾਦਸ਼ਾਹ ਹੈ। ਉਹ ਲੋਕ ਸਲਾਮਤ ਰਹਿਣ ਅਤੇ ਰੱਬ ਦੀ ਹਦਾਇਤ ਦੀ ਪੈਰਵੀ ਕਰਨ। ਇਸ ਪਿੱਛੋਂ (ਮੇਰਾ ਮਤਲਬ ਇਹ ਹੈ ਕਿ) ਕਿ ਮੈਂ ਤੁਹਾਨੂੰ ਇਸਲਾਮ ਵੱਲ ਬੁਲਾਉਂਦਾ ਹਾਂ, ਜੇਕਰ ਤੁਸੀਂ ਮੁਸਲਮਾਨ ਹੋ ਗਏ ਤਾਂ (ਦੁਨੀਆ ਅਤੇ ਆਖ਼ਿਰਤ ਦੀਆਂ ਮੁਸੀਬਤਾਂ) ਤੋਂ ਸਲਾਮਤ ਰਹੋਗੇ। ਤੁਹਾਨੂੰ ਰੱਬ ਦੋਹਰਾ ਬਦਲਾ ਦੇਵੇਗਾ। ਜੇਕਰ ਤੁਸੀਂ ਇਨਕਾਰ ਕੀਤਾ ਤਾਂ ਜਨਤਾ ਦਾ ਪਾਪ ਵੀ ਤੁਹਾਡੇ ਜ਼ਿੰਮੇ ਹੋਵੇਗਾ ਐ ਅਸਮਾਨੀ ਕਿਤਾਬ ਦੇ ਮੰਨਣ ਵਾਲਿਉ! ਤੁਸੀਂ ਇੱਕ ਅਜਿਹੀ ਗੱਲ ਵੱਲ ਪਰਤ ਆਓ ਜਿਸ ਦੇ ਬਾਬਤ ਰੱਬ (ਵੱਲੋਂ) ਸਾਡੇ ਅਤੇ ਤੁਹਾਡੇ ਲਈ ਇੱਕ ਹੀ ਹੁਕਮ ਹੈ, ਉਹ ਇਹ ਕਿ ਰੱਬ ਤੋਂ ਬਗ਼ੈਰ ਕਿਸੇ ਦੀ ਇਬਾਦਤ ਨਾ ਕਰੀਏ, ਨਾ ਉਸ ਦੇ ਕੰਮਾਂ ਵਿੱਚ ਕਿਸੇ ਨੂੰ ਸਾਂਝੀਵਾਲ ਬਣਾਈਏ ਅਤੇ ਨਾ ਕਿਸੇ ਬਜ਼ੁਰਗ ਨੂੰ ਰੱਬ ਜਾਣੀਏ ਅਤੇ ਨਾ ਆਪਣਾ ਮਦਦਗਾਰ ਬਣਾਈਏ। ਜੇਕਰ ਤੁਸੀਂ ਮੇਰੀਆਂ ਇਹਨਾਂ ਗੱਲਾਂ ਤੋਂ ਇਨਕਾਰ ਕਰੋਗੇ ਤਾਂ ਤੁਸੀਂ ਗਵਾਹ ਰਹਿਣਾ ਕਿ ਅਸੀਂ ਇਹਨਾਂ ਗੱਲਾਂ ਵਿੱਚ ਰੱਬ ਦੀ ਪੈਰਵੀ ਕਰਨ ਵਾਲੇ ਹਾਂ।

ਹਿਰਕਲ ਨੇ ਇਸ ਖ਼ਤ ਨੂੰ ਪੜ ਕੇ ਸਿਰ ਅੱਖਾਂ 'ਤੇ ਰੱਖਿਆ ਫਿਰ ਅਬੂ ਸੁਫ਼ਿਆਨ ਨੂੰ ਬੁਲਾਇਆ ਅਤੇ ਹਜ਼ੂਰ (ਸ.) ਦੇ ਹਾਲਾਤ ਪੁੱਛੇ। ਭਾਵੇਂ ਅਬੂ

18-ਇਸਲਾਮ ਵਿਚ ਔਰਤ ਦਾ ਸਥਾਨ