ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁਫ਼ਿਆਨ ਹਾਲੀਂ ਇਸਲਾਮ ਵਿੱਚ ਦਾਖ਼ਲ ਨਹੀਂ ਹੋਇਆ ਸੀ ਅਤੇ ਕੈਸਰ ਨੇ ਅਬੂ ਸੁਫ਼ਿਆਨ ਨੂੰ ਉਸ ਦੇ ਸਾਥੀਆਂ ਦੇ ਪਿੱਛੇ ਖੜ੍ਹਾ ਕਰ ਦਿੱਤਾ ਅਤੇ ਕਿਹਾ ਕਿ ਤੁਹਾਡੇ 'ਤੇ ਰੱਬ ਦੀ ਮਾਰ ਹੋਵੇ ਜੇਕਰ ਤੁਸੀਂ ਕੋਈ ਝੂਠੀ ਗੱਲ ਆਖੋ। ਕੈਸਰ (ਰੂਮ ਦੇ ਬਾਦਸ਼ਾਹ) ਨੇ ਪੁੱਛਿਆ ਕਿ ਉਹਨਾਂ ਦੇ ਖ਼ਾਨਦਾਨ ਵਿੱਚੋਂ ਕੋਈ ਬਾਦਸ਼ਾਹ ਬਣਿਆ ਹੈ, ਉਸ ਆਦਮੀ ਨੇ ਕਦੀ ਸੰਸਾਰਿਕ ਕੰਮਾਂ ਵਿੱਚ ਝੂਠ ਬੋਲਿਆ ਹੈ, ਕਿਹਾ ਨਹੀਂ। ਕੈਸਰ ਨੇ ਕਿਹਾ ਰੱਬ ਦੀ ਸਹੁੰ! ਜਿਹੜਾ ਬੰਦਾ ਦੁਨੀਆ ਲਈ ਝੂਠ ਨਾ ਬੋਲਦਾ ਹੋਵੇ ਕਿ ਰੱਬ 'ਤੇ ਕਿਵੇਂ ਝੂਠ ਮੜ੍ਹ ਸਕਦਾ ਹੈ। ਕੈਸਰ ਨੇ ਪੁੱਛਿਆ ਕਿ ਉਸ 'ਤੇ ਅਮੀਰ ਲੋਕ ਈਮਾਨ ਲਿਆਉਂਦੇ ਹਨ ਜਾਂ ਗ਼ਰੀਬ, ਕਿਹਾ ਗ਼ਰੀਬ। ਕੈਸਰ ਨੇ ਕਿਹਾ ਪੈਗ਼ੰਬਰਾਂ ਦਾ ਸਦਾ ਇਹੋ ਹਾਲ ਰਿਹਾ ਹੈ। ਫਿਰ ਪੁੱਛਿਆ ਜਿਵੇਂ ਉਸ ਦੇ ਪੈਰੋਕਾਰ ਜ਼ਿਆਦਾ ਬਣਦੇ ਜਾਂਦੇ ਹਨ ਕੀ ਸ਼ੇਖੀਆਂ ਮਾਰਦਾ ਹੈ, ਕਿਹਾ ਨਹੀਂ ਬਲਕਿ ਨਿਮਰਤਾ ਅਤੇ ਫ਼ਕੀਰੀ ਨੂੰ ਪਸੰਦ ਕਰਦਾ ਹੈ। ਫਿਰ ਪੁੱਛਿਆ ਉਸ ਦੇ ਪੈਰੋਕਾਰ ਕਦੋਂ ਉਸ ਦੇ ਦੀਨ ਤੋਂ ਫਿਰ ਵੀ ਜਾਂਦੇ ਹਨ, ਕਿਹਾ ਨਹੀਂ ਬਲਕਿ ਵਧਦੇ ਹੀ ਹਨ। ਫਿਰ ਕੈਸਰ ਨੇ ਕਿ ਰੱਬ ਦੀ ਸਹੁੰ! ਉਸ ਦਾ ਧਰਮ ਇੱਥੇ ਤੱਕ ਪਹੁੰਚੇਗਾ।

ਆਖ਼ਰੀ ਹੱਜ

ਸਮਾਂ ਬੀਤਦਾ ਗਿਆ ਅੰਤ ਜ਼ੀਕਅਦ (ਅਰਬੀ ਕੈਲੰਡਰ ਅਨੁਸਾਰ ਗਿਆਰਵ੍ਹਾਂ ਮਹੀਨਾ) ਆ ਗਿਆ, ਜਦੋਂ ਇਸ ਦੀਆਂ ਪੰਜ ਰਾਤਾਂ ਰਹਿ ਗਈਆਂ ਤਾਂ ਆਪ ਹੱਜ ਦੇ ਇਰਾਦੇ ਨਾਲ ਮਦੀਨੇ ਤੋਂ ਮੱਕੇ ਲਈ ਰਵਾਨਾ ਹੋ ਗਏ। ਆਪ ਦੇ ਨਾਲ ਮੁਹਾਜਿਰੀਨ, ਅਨਸਾਰ ਅਤੇ ਸਾਰੇ ਅਰਬ ਦੇ ਸਿਰਕੱਢ ਲੋਕ ਸੌ ਊਠਾਂ ਸਮੇਤ ਸਨ। ਸੋਮਵਾਰ ਵਾਲੇ ਦਿਨ ਜਦੋਂ ਜ਼ਿਲ ਹਿੱਜ ਦੇ ਚਾਰ ਦਿਨ ਲੰਘ ਚੁੱਕੇ ਸਨ, ਦਾਖ਼ਲ ਹੋਏ।ਅਲੀ ਬਿਨ ਅਬੀ ਤਾਲਿਬ ਜਿਹੜੇ ਨਜਰਾਨ ਵਿਖੇ ਸਦਕਾਤ ਆਦਿ ਇਕੱਠਾ ਕਰਨ ਲਈ ਗਏ ਹੋਏ ਸਨ, ਆਪ ਨੂੰ ਮੱਕਾ ਵਿਖੇ ਮਿਲੇ ਅਤੇ ਹੱਜ ਕੀਤਾ।

ਹਜ਼ੂਰ (ਸ.) ਦਾ ਬੀਮਾਰ ਹੋਣਾ

ਸਭ ਤੋਂ ਪਹਿਲਾਂ ਹਜ਼ੂਰ (ਸ.) ਦੀ ਵਫ਼ਾਤ ਦਾ ਹਾਲ ਅੱਲਾਹ ਤਆਲਾ ਦੀ ਸੂਰਤ 'ਇਜ਼ਾ ਜਾਆ' ਤੋਂ ਅੰਤ ਤੱਕ ਪੜ੍ਹਨ ਉਪਰੰਤ ਪਤਾ ਲੱਗ ਗਿਆ ਸੀ। ਇਸ ਪਿੱਛੋਂ ਸਫ਼ਰ ਸੰਨ 11 ਹਿਜ. ਅਤੇ ਸੰਨ 632 ਈ. ਦੀਆਂ ਦੋ ਰਾਤਾਂ ਬਾਕੀ ਸਨ। ਅਪ ਨੂੰ ਦਰਦ ਹੋਣ ਲੱਗਿਆ। ਹਜ਼ਰਤ ਅਬੂ ਬਕਰ (ਰ.) ਕੋਲ ਬੈਠੇ ਰੋ ਰਹੇ ਸਨ ਅਤੇ ਕਹਿ ਰਹੇ ਸਨ ਕਿ ਹਜ਼ੂਰ ਅਸੀਂ ਆਪਣੀਆਂ ਜਾਨਾਂ ਅਤੇ ਔਲਾਦ ਦਾ ਬਦਲਾ ਦੇ ਦਿੰਦੇ ਹਾਂ। ਇਸ ਪਿੱਛੋਂ ਆਪ ਨੇ ਸਹਾਬੀਆਂ ਨੂੰ ਜਮ੍ਹਾ ਕੀਤਾ ਅਤੇ

19-ਇਸਲਾਮ ਵਿਚ ਔਰਤ ਦਾ ਸਥਾਨ