ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਨਮਾਜ਼

ਅਰਬੀ ਭਾਸ਼ਾ ਵਿਚ ਸਲਾਤ ਆਖਿਆ ਜਾਂਦਾ ਹੈ। ਰੱਬ 'ਤੇ ਈਮਾਨ ਲੈ ਆਉਣ ਅਤੇ ਮੁਹੰਮਦ (ਸ.) ਦੇ ਨਬੀ ਹੋਣ ਦੀ ਗਵਾਹੀ ਦੇਣ ਤੋਂ ਬਾਅਦ ਸਭ ਤੋਂ ਪਹਿਲਾ ਅਤੇ ਵੱਡਾ ਫ਼ਰਜ਼ ਨਮਾਜ਼ ਹੈ। ਨਮਾਜ਼ ਹਰੇਕ ਬਾਲਿਗ, ਅਕਲਮੰਦ, ਸਮਝ ਰੱਖਣ ਵਾਲੇ ਮੁਸਲਮਾਨ ਮਰਦ ਔਰਤ ਲਈ ਪੰਜ ਵੇਲੇ ਦੀ ਜ਼ਰੂਰੀ ਹੈ। ਨਮਾਜ਼ ਰੱਬ ਤੋਂ ਆਪਣੀਆਂ ਜ਼ਰੂਰਤਾਂ ਅਤੇ ਹਾਜਤਾਂ ਪੂਰੀਆਂ ਕਰਵਾਉਣ ਦਾ ਸਾਧਨ ਹੈ। ਨਮਾਜ਼ ਇਕ ਵਿਸ਼ੇਸ਼ ਇਬਾਦਤ ਹੈ। ਨਮਾਜ਼ ਰਾਹੀਂ ਬੰਦਾ ਆਪਣੇ ਮਾਲਕ ਨਾਲ ਸਿੱਧਾ ਸੰਪਰਕ ਜੋੜਦਾ ਹੈ। ਨਮਾਜ਼ ਦਾ ਇਸਲਾਮ ਵਿਚ ਏਨਾ ਵੱਡਾ ਦਰਜਾ ਹੈ ਜਿਵੇਂ ਸਰੀਰ ਵਿਚ ਸਿਰ ਦਾ। ਕੁਰਆਨ ਸ਼ਰੀਫ਼ ਵਿਚ ਸਭ ਤੋਂ ਜ਼ਿਆਦਾ ਨਮਾਜ਼ ਬਾਰੇ ਹੁਕਮ ਆਇਆ ਹੈ।(ਅੱਲਾਹ ਤਆਲਾ ਨੇ ਆਪਣੇ ਕਾਮਯਾਬ ਈਮਾਨ ਵਾਲਿਆਂ ਦੀ ਇਕ ਸਿਫ਼ਤ ਇਹ ਬਿਆਨ ਫ਼ਰਮਾਈ ਕਿ) ਉਹ ਆਪਣੀਆਂ ਫ਼ਰਜ਼ ਨਮਾਜ਼ਾਂ ਦੀ ਪਾਬੰਦੀ ਕਰਦੇ ਹਨ।

(ਸੂਰਤ ਅਲ-ਮੋਮਿਨ ਨੰ.9)

ਹਜ਼ਰਤ ਅਲੀ (ਰਜ਼ੀ.) ਤੋਂ ਰਵਾਇਤ ਹੈ ਕਿ ਅੱਲਾਹ ਦੇ ਰਸੂਲ ਨੇ ਆਖ਼ਰੀ ਵਸੀਅਤ ਇਹ ਇਰਸ਼ਾਦ ਫ਼ਰਮਾਈ: ਨਮਾਜ਼, ਨਮਾਜ਼ ਆਪਣੇ ਗ਼ੁਲਾਮਾਂ ਅਤੇ ਮਾਤਹਿਤਾਂ (ਅਧੀਨਾਂ) ਦੇ ਬਾਰੇ ਅੱਲਾਹ ਤੋਂ ਡਰੋ ਭਾਵ ਉਹਨਾਂ ਦੇ ਹੱਕ ਅਦਾ ਕਰੋ।

(ਅਬੂ ਦਾਊਦ)

ਹਜ਼ਰਤ ਇਬਨ-ਏ-ਅੱਬਾਸ (ਰਜ਼ੀ.) ਤੋਂ ਰਵਾਇਤ ਹੈ ਕਿ ਅੱਲਾਹ ਦੇ ਨਬੀ ਨੇ ਇਰਸ਼ਾਦ ਫ਼ਰਮਾਇਆ: ਜਿਸ ਆਦਮੀ ਨੇ ਨਮਾਜ਼ ਛੱਡ ਦਿੱਤੀ ਉਹ ਅੱਲਾਹ ਤਆਲਾ ਨਾਲ ਅਜਿਹੀ ਹਾਲਤ ਵਿਚ ਮਿਲੇਗਾ ਕਿ ਅੱਲਾਹ ਉਸ ਤੋਂ ਸਖ਼ਤ ਨਰਾਜ਼ ਹੋਣਗੇ।

(ਤਿਬਰਾਨੀ)

ਹਜ਼ਰਤ ਅਬੂ ਹੁਰੈਰ੍ਹਾ (ਰਜ਼ੀ.) ਫ਼ਰਮਾਉਂਦੇ ਹਨ ਕਿ ਜਿਹੜਾ ਆਦਮੀ ਚੰਗੀ ਤਰ੍ਹਾਂ ਵੁਜ਼ੂ ਕਰਦਾ ਹੈ ਫਿਰ ਨਮਾਜ਼ ਹੀ ਦੇ ਇਰਾਦੇ ਨਾਲ ਮਸਜਿਦ ਵੱਲ ਜਾਂਦਾ ਹੈ ਤਾਂ ਜਦੋਂ ਤੱਕ ਉਹ ਇਸ ਇਰਾਦੇ 'ਤੇ ਕਾਇਮ ਰਹਿੰਦਾ ਹੈ ਉਸ ਨੂੰ ਨਮਾਜ਼ ਦਾ ਸਵਾਬ ਮਿਲਦਾ ਰਹਿੰਦਾ ਹੈ। ਉਸ ਦੇ ਇਕ ਕਦਮ 'ਤੇ ਇਕ ਨੇਕੀ ਲਿਖੀ ਜਾਂਦੀ ਹੈ। ਅਤੇ ਦੂਜੇ ਕਦਮ 'ਤੇ ਇਕ ਬੁਰਾਈ ਮਿਟਾ ਦਿੱਤੀ ਜਾਂਦੀ ਹੈ।

(ਮੌਤਾ ਇਮਾਮ ਮਾਲਕ)

ਹਜ਼ਰਤ ਬੁਰੀਦਾ (ਰਜ਼ੀ.) ਤੋਂ ਰਵਾਇਤ ਹੈ ਕਿ ਨਬੀ-ਏ-ਕਰੀਮ (ਸ.) ਨੇ ਇਰਸ਼ਾਦ ਫ਼ਰਮਾਇਆ: ਜਿਹੜੇ ਲੋਕ ਹਨ੍ਹੇਰਿਆਂ ਵਿਚ ਅਕਸਰ ਮਸਜਿਦਾਂ ਵਿਚ

24-ਇਸਲਾਮ ਵਿਚ ਔਰਤ ਦਾ ਸਥਾਨ