ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(ਅਲੈ.) ਰਾਹੀਂ ਬਣੀਆਂ ਬੁਨਿਆਦਾਂ ਨਜ਼ਰੀਂ ਆਉਣ ਲੱਗੀਆਂ ਤਾਂ ਉਹਨਾਂ ਖ਼ਾਨਾ-ਕਾਅਬਾ ਨੂੰ ਮੁੜ ਉਸਾਰਨਾ ਸ਼ੁਰੂ ਕਰ ਦਿੱਤਾ। ਹੁਣ ਮਸਲਾ ਹਜਰ-ਏ-ਅਸਵਦ (ਜੋ ਜੰਨਤ 'ਚੋਂ ਆਇਆ ਚਿੱਟਾ ਪੱਥਰ ਸੀ। ਇਕ ਰਿਵਾਇਤ ਅਨੁਸਾਰ ਜੰਨਤ ਵਿਚੋਂ ਆਉਣ ਸਮੇਂ ਇਹ ਪੱਥਰ ਸਫ਼ੈਦ ਸੀ। ਹੱਜ ਸਮੇਂ ਲੋਕ ਇਸਨੂੰ ਬੋਸਾ ਦਿੰਦੇ ਜਾਂ ਛੂਹਦੇ ਹਨ, ਇਸ ਲਈ ਲੋਕਾਂ ਦੇ ਪਾਪ ਜਾਂ ਗੁਨਾਹ ਆਪਣੇ 'ਚ ਜਜ਼ਬ ਕਰਨ ਕਰਕੇ ਇਹ ਪੱਥਰ ਹੌਲੀ-ਹੌਲੀ ਕਾਲਾ ਹੁੰਦਾ ਗਿਆ। ਹੁਣ ਇਹ ਪੂਰੀ ਤਰ੍ਹਾਂ ਕਾਲਾ ਹੋ ਚੁੱਕਿਆ ਹੈ) ਨੂੰ ਟਿਕਾਉਣ ਤੇ ਆ ਕੇ ਅਟਕ ਗਿਆ, ਇੱਥੋਂ ਤੱਕ ਕਿ ਲੋਕੀ ਮਰਨ ਮਾਰਨ ਨੂੰ ਤਿਆਰ ਹੋ ਗਏ। ਉਮੱਯਾ ਬਿਨ ਮੁਗ਼ੀਰ ਨੇ ਮਸ਼ਵਰਾ ਦਿੱਤਾ ਕਿ ਇਹ ਕੰਮ ਕੱਲ੍ਹ 'ਤੇ ਛੱਡ ਦਿਓ ਅਤੇ ਆਖਿਆ ਕਿ ਜਿਹੜਾ ਬੰਦਾ ਕੱਲ੍ਹ ਸਵੇਰੇ ਵੇਲੇ 'ਬਾਬ-ਏ-ਸ਼ੇਬਾ' (ਇਕ ਦਰਵਾਜ਼ੇ ਦਾ ਨਾਂ) ਰਾਹੀਂ ਪਹਿਲਾਂ ਦਾਖ਼ਲ ਹੋਵੇਗਾ, ਉਹੀ ਫ਼ੈਸਲਾ ਕਰੇਗਾ। ਅਗਲੀ ਸਵੇਰ ਸਾਰੇ ਕਬੀਲੇ ਇਕੱਠੇ ਹੋ ਗਏ, ਵੇਖਦੇ ਹਨ ਕਿ ਕੌਣ ਆਉਂਦਾ ਹੈ? ਸਫ਼ਾ ਪਹਾੜੀ ਦੇ ਪਿੱਛਿਓਂ ਦੀ ਹਜ਼ਰਤ ਮੁਹੰਮਦ (ਸ.) ਤਸ਼ਰੀਫ਼ ਲਿਆਏ। ਆਪ (ਸ.) ਨੇ ਆਉਂਦਿਆਂ ਹੀ ਮੋਢੇ ਤੋਂ ਚੱਦਰ ਲਾਹ ਕੇ ਵਿਛਾਈ ਅਤੇ ਹਜ਼ਰ-ਏ-ਅਸਵਦ ਨੂੰ ਉਸ 'ਤੇ ਰੱਖ ਦਿੱਤਾ ਅਤੇ ਆਖਿਆ ਕਿ ਚਾਰੋਂ ਕਬੀਲਿਆਂ ਦੇ ਸਰਦਾਰ ਇੱਕ ਇੱਕ ਸਿਰਾ ਚੁੱਕ ਲੈਣ। ਸਭ ਨੇ ਆਪ (ਸ.) ਦੀ ਗੱਲ ਨੂੰ ਪ੍ਰਵਾਨ ਕਰ ਲਿਆ। ਚਾਰੋਂ ਕਬੀਲਿਆਂ ਨੇ ਨਿਮਨ-ਲਿਖਤ ਸਰਦਾਰਾਂ ਨੂੰ ਇਸ ਪਵਿੱਤਰ ਕਾਰਜ ਲਈ ਨਾਮਜ਼ਦ ਕੀਤਾ।

ਅਬਦ ਮਨਾਫ਼ ਕਬੀਲੇ ਨੇ ਉਤਬਾ ਬਿਨ ਰਬੀਅ ਨੂੰ ਨਿਯੁਕਤ ਕੀਤਾ

ਦੂਜੇ ਕਬੀਲੇ ਨੇ- ਅਬੂ ਜ਼ਮਆ ਨੂੰ

ਤੀਜੇ ਕਬੀਲੇ ਨੇ- ਅਬੂ ਹੁਜ਼ੈਫ਼ਾ ਨੂੰ

ਚੌਥੇ ਖ਼ਾਨਦਾਨ ਨੇ- ਕੈਸ ਬਿਨ ਅਦੀ ਨੂੰ

ਆਪ (ਸ.) ਨੇ ਫ਼ਰਮਾਇਆ ਕਿ ਚੱਦਰ ਦੇ ਇਕ ਇਕ ਸਿਰੇ ਨੂੰ ਚੁੱਕ ਕੇ ਦੀਵਾਰ ਕੋਲ ਲੈ ਆਓ। ਫਿਰ ਆਪ (ਸ.) ਨੇ ਆਪਣੇ ਹੱਥਾਂ ਨਾਲ ਹਜਰ-ਏਅਸਵਦ ਨੂੰ ਚੁੱਕ ਕੇ ਦੀਵਾਰ ਦੇ ਕੋਨੇ ਵਿਚ ਟਿਕਾ ਦਿੱਤਾ। ਇਸ ਤਰ੍ਹਾਂ ਇਹ ਮਸਲਾ ਅਸਾਨੀ ਨਾਲ ਹੱਲ ਹੋ ਗਿਆ। ਕੁਰੈਸ਼ੀਆਂ ਨੇ ਜਦੋਂ ਇਸ ਦੀ ਨਵੇਂ ਸਿਰਿਓਂ ਤਾਮੀਰ ਕਰ ਲਈ ਤਾਂ ਇਹ ਅੱਲਾਹ ਦਾ ਪਾਕੇ ਘਰ ਬੁੱਤਾਂ ਦਾ ਟਿਕਾਣਾ ਬਣ ਗਿਆ। ਇਸ ਦੇ ਚੁਫੇਰੇ ਸਜਾਵਟ ਦੇ ਲਈ 360 ਬੁੱਤ ਰੱਖ ਦਿੱਤੇ ਗਏ ਸਨ। ਇਹਨਾਂ ਤੇ ਚੜ੍ਹਾਵਾ ਚੜ੍ਹਦਾ ਸੀ। ਕਿਸੇ ਨੇ ਆਟੇ ਕਿਸੇ ਨੇ ਲੱਕੜ ਦੇ ਆਦਮੀ ਦੇ ਕੱਦ ਵਰਗੇ ਬੱਤ ਬਣਾਏ ਗਏ ਸਨ। ਮੱਕੇ ਦੀ ਬਹੁਤ ਖੂਬਸੂਰਤ 'ਨਾਇਲਾ' ਨਾਮੀਂ ਕੁੜੀ ਨੰਗੀ ਹਾਲਤ ਵਿਚ ਕਾਅਬੇ ਦਾ ਤਵਾਫ਼ ਕਰਿਆ ਕਰਦੀ ਸੀ। ਉਸ ਦੇ ਮਰਨ ਪਿੱਛੋਂ ਤਵਾਫ਼ ਕਰਕੇ

31-ਇਸਲਾਮ ਵਿਚ ਔਰਤ ਦਾ ਸਥਾਨ