ਹਨ। ਅਰਬ ਵਾਲਿਆਂ ਦੀ ਬੋਲੀ ਅਰਬੀ ਅਤੇ ਕਰੰਸੀ ਰਿਆਲ ਹੈ। ਇੱਥੇ ਦੇ ਜਾਨਵਰਾਂ 'ਚੋਂ ਊਠ, ਘੋੜੇ, ਖੱਚਰ ਅਤੇ ਗਧੇ ਵਿਸ਼ਵ ਭਰ ਵਿਚ ਪ੍ਰਸਿੱਧ ਹਨ। ਅਰਬ ਦੇ ਲੋਕਾਂ ਦਾ ਲਿਬਾਸ ਖੁੱਲ੍ਹਾ ਡੁੱਲ੍ਹਾ, ਲੰਮਾ ਅਤੇ ਬਾਇੱਜ਼ਤ ਹੈ। ਤੰਗ ਅਤੇ ਚੁਸਤ ਲਿਬਾਸ ਨੂੰ ਪਸੰਦ ਨਹੀਂ ਕਰਦੇ। ਕੱਪੜੇ ਦੀ ਕਿਸਮ ਹੈਸੀਅਤ ਅਨੁਸਾਰ ਅਤੇ ਰੰਗ ਮੌਸਮ ਅਨੁਸਾਰ ਪਸੰਦ ਕਰਦੇ ਹਨ। ਚਿੱਟੇ ਰੰਗ ਨੂੰ ਵਧੇਰੇ ਪਸੰਦ ਕਰਦੇ ਹਨ। ਸੁਰਮਾ, ਖੁਸ਼ਬੂ ਅਤੇ ਦਾਤਣ (ਬਣ ਦੀ ਜੜ ਦੀ) ਦਾ ਜ਼ਿਆਦਾ ਪ੍ਰਯੋਗ ਕਰਦੇ ਹਨ। ਇਹਨਾਂ ਦੇ ਪਕਵਾਨ ਨਫ਼ੀਸ ਅਤੇ ਭਾਂਤ-ਭਾਂਤ ਦੇ ਹੁੰਦੇ ਹਨ। ਮਹਿਮਾਨ-ਨਵਾਜ਼ੀ ਵਿਚ ਅਰਬੀ ਲੋਕ ਬਹੁਤ ਮਸ਼ਹੂਰ ਹਨ। ਇਥੇ ਕਿੰਨੂ, ਮਾਲਟਾ ਅਤੇ ਖ਼ਜ਼ੂਰ ਦੇ ਬਾਗ਼ ਬਹੁਤ ਜ਼ਿਆਦਾ ਹਨ।
ਖ਼ਾਨਾ-ਕਾਅਬਾ ਦੇ ਚਾਰ ਕੋਨੇ ਹਨ: ਰੁਕਨ-ਏ-ਯਮਾਨੀ-ਜੋ ਯਮਨ ਵੱਲ ਹੈ, ਰੁਕਨ-ਏ-ਸ਼ਾਮੀ-ਜੋ ਸੀਰੀਆ ਵੱਲ ਹੈ, ਰੁਕਨ-ਏ-ਇਰਾਕੀ-ਜੋ ਇਰਾਕ ਵੱਲ ਹੈ, ਮੀਜ਼ਬ-ਏ-ਰਹਿਮਤ-ਜਿਧਰ ਖ਼ਾਨਾ-ਕਾਅਬਾ ਦਾ ਪਰਨਾਲਾ ਹੈ। ਹੱਜ ਇਸਲਾਮ ਦਾ ਪੰਜਵਾਂ ਰੁਕਨ ਹੈ ਜੋ ਸਿਰਫ਼ ਸਮਰੱਥ ਮੁਸਲਮਾਨ (ਜੋ ਹੱਜ ਦੇ ਸਫ਼ਰ ਦਾ ਆਉਣ-ਜਾਣ ਦਾ ਖ਼ਰਚ ਅਤੇ ਘਰ ਵਾਲਿਆਂ ਲਈ ਪ੍ਰਬੰਧ ਕਰ ਸਕਣ) 'ਤੇ ਉਮਰ 'ਚ ਇਕ ਵਾਰੀ ਅਦਾ ਕਰਨਾ ਫ਼ਰਜ਼ ਹੈ। ਇਕੱਲੀਆਂ ਔਰਤਾਂ ਲਈ ਆਪਣੇ ਮਹਿਰਮ (ਨਜ਼ਦੀਕੀ ਰਿਸ਼ਤੇਦਾਰ ਜਿਸ ਨਾਲ ਨਿਕਾਹ ਕਰਨਾ ਹਰਾਮ ਹੋਵੇ) ਨੂੰ ਨਾਲ ਲੈ ਕੇ ਜਾਣਾ ਜ਼ਰੂਰੀ ਹੈ।
ਹੱਜ ਰੱਬੀ ਇਸ਼ਕ ਅਤੇ ਸੱਚੀ ਮੁਹੱਬਤ ਦੀ ਨਿਸ਼ਾਨੀ ਹੈ। ਹੱਜ ਤੋਂ ਭਾਵ ਸਮੁੱਚੇ ਰੂਪ ਵਿਚ ਨਿਸ਼ਚਿਤ ਦਿਨਾਂ 'ਚ ਨਿਰਧਾਰਤ ਨਿਯਮਾਂ ਅਨੁਸਾਰ ਮੱਕਾ ਅਤੇ ਮਦੀਨਾ ਦੀ ਜ਼ਿਆਰਤ ਕਰਨਾ ਹੈ। ਵਿਧੀਵਤ ਢੰਗ ਨਾਲ ਆਪਣੇ ਮਾਲਕ-ਏ-ਹਕੀਕੀ ਦੇ ਦਰਬਾਰ 'ਚ ਹਾਜ਼ਰ ਹੋ ਕੇ ਕੁਝ ਇਬਾਦਤਾਂ ਅਤੇ ਦੁਆਵਾਂ ਕਰਨ ਦਾ ਨਾਂ ਹੱਜ ਹੈ। ਹੱਜ ਵਿਭਿੰਨ ਦੇਸ਼ਾਂ ਦੇ ਮੁਸਲਮਾਨਾਂ ਵਿਚਕਾਰ ਆਪਸੀ ਸਾਂਝ ਦਾ ਅਤਿਅੰਤ ਪ੍ਰਭਾਵਸ਼ਾਲੀ ਵਸੀਲਾ ਹੈ। ਛੋਟਾ ਹੱਜ ਜਿਸ ਵਿੱਚ ਮਿਨਾ, ਅਰਫ਼ਾਤ, ਮੁਜ਼ਦਲਿਫ਼ਾ, ਕੁਰਬਾਨੀ ਰਮੀ ਅਤੇ ਜਮਰਾਤ ਆਦਿ ਦੀਆਂ ਰਸਮਾਂ ਨਹੀਂ ਹੁੰਦੀਆਂ, ਉਮਰਾ ਕਹਿੰਦੇ ਹਨ। ਉਮਰਾ ਸਾਲ ਵਿਚ ਕਿਸੇ ਵੀ ਮਹੀਨੇ ਅਦਾ ਕੀਤਾ ਜਾ ਸਕਦਾ ਹੈ। ਪਰੰਤੂ ਇਹ ਅਸਲ ਹੱਜ ਦਾ ਬਦਲ ਨਹੀਂ ਹੈ। ਹੱਜ ਬਾਰੇ ਕੁਰਆਨ ਸ਼ਰੀਫ਼ ਵਿਚ ਅੱਲਾਹ ਦਾ ਇਰਸ਼ਾਦ ਹੈ:
'ਬੇਸ਼ੱਕ ਸਭ ਤੋਂ ਪਹਿਲੀ ਇਬਾਦਤਗਾਹ ਜੋ ਮਾਨਵਜਾਤੀ ਲਈ ਬਣਾਈ ਗਈ ਹੈ, ਉਹ ਉਹੀ ਹੈ ਜੋ ਮੱਕਾ ਵਿਖੇ ਹੈ। ਇਸ ਨੂੰ ਭਲਾਈ ਅਤੇ ਬਰਕਤ ਪ੍ਰਦਾਨ ਕੀਤੀ ਗਈ ਹੈ ਅਤੇ ਸਮੂਹ ਸੰਸਾਰ ਵਾਸੀਆਂ ਲਈ ਇਸਨੂੰ ਹਿਦਾਇਤ ਦਾ ਕੇਂਦਰ
34-ਇਸਲਾਮ ਵਿਚ ਔਰਤ ਦਾ ਸਥਾਨ