ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(ਸ) ਮੁਜ਼ਦਲਿਫ਼ਾ ਵਿਖੇ ਠਹਿਰਨਾ

(ਹ) ਸਫ਼ਾ ਮਰਵਾ ਦਰਮਿਆਨ ਸਈ ਕਰਨਾ

(ਕ) ਕੰਕਰੀਆਂ ਮਾਰਨੀਆਂ

(ਖ) ਕੁਰਬਾਨੀ ਕਰਨਾ

(ਗ) ਸਿਰ ਦੇ ਵਾਲ ਕਟਵਾਉਣਾ ਜਾਂ ਮੰਨਵਾਉਣਾ

(ਘ) ਤਵਾਫ਼-ਏ-ਵਿਦਾ ਕਰਨਾ।

ਸਿਰਫ਼ ਹੱਜ ਦੀ ਨੀਯਤ ਕਰਕੇ ਜਾਣ ਨੂੰ 'ਹੱਜ-ਏ-ਇਫ਼ਰਾਦ' ਕਹਿੰਦੇ ਹਨ। ਹੱਜ ਦੇ ਨਾਲ ਉਮਰੇ ਦੀ ਨੀਯਤ (ਛੋਟਾ ਹੱਜ) ਕਰਨ ਨੂੰ 'ਕਾਰਿਨ' ਆਖਦੇ ਹਨ। ਹੱਜ ਦੇ ਨਾਲ ਉਮਰੇ ਦੀ ਨੀਯਤ ਕਰਕੇ ਹੱਜ ਦੇ ਦਿਨਾਂ ਤੱਕ ਅਹਿਰਾਮ ਦੀ ਹਾਲਤ 'ਚ ਰਹਿਣ ਵਾਲੇ ਨੂੰ 'ਮੁਤਮੱਤੇਅ' ਕਿਹਾ ਜਾਂਦਾ ਹੈ। ਉਪਰੋਕਤ ਸਾਰੇ ਅਮਲ ਖ਼ਾਨਾ-ਕਾਅਬਾ 'ਚ ਹੀ ਪੂਰੇ ਕੀਤੇ ਜਾਂਦੇ ਹਨ। ਖ਼ਾਨਾ-ਕਾਅਬਾ ਵਿਚ ਇੱਕੋ ਸਮੇਂ ਲਗਭਗ ਤੀਹ ਲੱਖ ਲੋਕ ਨਮਾਜ਼ ਅਦਾ ਕਰ ਸਕਦੇ ਹਨ।

ਖ਼ਾਨਾ-ਕਾਅਬਾ ਦੇ ਮੁੱਖ ਦਰਵਾਜ਼ਿਆਂ 'ਚ ਬਾਬ-ਉਲ-ਫ਼ਤਹਿ, ਬਾਬਉਲ-ਉਮਰਾ, ਬਾਬ-ਉਸ-ਸਫ਼ਾ, ਬਾਬ-ਉਲ-ਫ਼ਹਦ, ਬਾਬ-ਉਲ-ਅਬਦੁਲ ਅਜੀਜ਼ ਅਤੇ ਬਾਬ-ਉਸ-ਸਲਾਮ ਹਨ। ਬਾਬ-ਉਸ-ਸਫ਼ਾ ਨੂੰ ਛੱਡ ਕੇ ਬਾਕੀ ਦਰਵਾਜ਼ਿਆਂ 'ਤੇ ਉੱਚੇ ਉੱਚੇ ਮੀਨਾਰਾਂ 'ਤੇ ਕੈਮਰੇ ਇਸ ਢੰਗ ਨਾਲ ਫ਼ਿਟ ਕੀਤੇ ਹੋਏ ਹਨ ਕਿ ਕਿਸੇ ਪ੍ਰਕਾਰ ਦੀ ਕੋਈ ਅਣ-ਸੁਖਾਵੀ ਘਟਨਾ ਨਾ ਵਾਪਰੇ। ਤਵਾਫ਼ ਕਰਦਿਆਂ ਕਈ ਵਾਰੀ ਬਹੁਤ ਕੀਮਤੀ ਚੀਜ਼ਾਂ ਡਿਗ ਜਾਂਦੀਆਂ ਹਨ ਪਰ ਕੋਈ ਨਹੀਂ ਚੁਕਦਾ। ਦੁਨੀਆ ਭਰ ਦੇ ਇਸ ਵਿਸ਼ਾਲ ਇਕੱਠ ਚ ਜ਼ਿਆਦਾ ਹਾਜੀ ਇੰਡੋਨੇਸ਼ੀਆ, ਮਲੇਸ਼ੀਆ, ਤੁਰਕੀ, ਮਿਸਰ, ਈਰਾਨ, ਇਰਾਕ, ਪਾਕਿਸਤਾਨ, ਅਲਜੀਰੀਆ, ਸੀਰੀਆ, ਅਫ਼ਗਾਨਿਸਤਾਨ ਅਤੇ ਭਾਰਤ ਨਾਲ ਸੰਬੰਧਿਤ ਹੁੰਦੇ ਹਨ। ਇਹਨਾਂ ਹਾਜੀਆਂ ਦੀਆਂ ਬੋਲੀਆਂ ਵੱਖਰੀਆਂ, ਅੰਦਾਜ਼ ਵੱਖਰੇ, ਮਿਜਾਜ਼ ਵੱਖਰੇ, ਲਿਬਾਸ ਵੱਖਰੇ, ਚਿਹਰੇ ਵੱਖਰੇ-ਵੱਖਰੇ ਹੋਣ ਦੇ ਬਾਵਜੂਦ ਕੋਈ ਭੇਦ ਭਾਵ ਮਹਿਸੂਸ ਨਹੀਂ ਹੁੰਦਾ।

ਮੱਕੇ ਦੀਆਂ ਮਸ਼ਹੂਰ ਜ਼ਿਆਰਤਾਂ ਚੋਂ ਜੰਨਤ-ਉਲ-ਮੁਅੱਲਾ, ਗ਼ਰ-ਏਹਿਰਾ, ਗ਼ਰ-ਏ-ਸੌਰ, ਜਬਲ-ਏ-ਰਹਿਮਤ, ਮਿਨਾ, ਮੁਜ਼ਦਲਿਫ਼ਾ, ਅਰਫ਼ਾਤ, ਮਸਜਿਦ-ਏ-ਖ਼ੀਫ਼, ਮਸਜਿਦ-ਏ-ਨਮਰ ਆਦਿ ਮਸ਼ਹੂਰ ਹਨ।

ਅੱਠ ਜ਼ਿਲਹਿੱਜਾ ਨੂੰ ਸਾਰੇ ਹਾਜੀ ਮਿਨਾ ਦੇ ਖੁੱਲ੍ਹੇ-ਡੁੱਲ੍ਹੇ ਟੈਂਟਾਂ ਦੇ ਮੈਦਾਨ `ਚ ਚਲੇ ਜਾਂਦੇ ਹਨ, ਜੋ ਮੱਕਾ ਸ਼ਰੀਫ਼ ਤੋਂ ਪੰਜ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਇਹ ਟੈਂਟ ਲਗਭਗ ਪੈਂਤੀ ਲੱਖ ਬੰਦਿਆਂ ਲਈ ਲਾਏ ਹੁੰਦੇ

38-ਇਸਲਾਮ ਵਿਚ ਔਰਤ ਦਾ ਸਥਾਨ