ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਨ। ਇਹਨਾਂ 'ਚ ਏ.ਸੀ., ਠੰਢਾ ਪਾਣੀ, ਲੈਟਰਿਨ-ਬਾਥਰੂਮ ਤੋਂ ਇਲਾਵਾ ਆਰਜ਼ੀ ਬਜ਼ਾਰ ਬਣਾਏ ਹੁੰਦੇ ਹਨ। ਇਹ ਟੈਂਟ ਫ਼ਾਇਰ ਪਰੂਫ਼ ਹੁੰਦੇ ਹਨ ਜਿਹਨਾਂ ਦੇ ਹੇਠਾਂ ਬਹੁਤ ਵਧੀਆਂ ਕਾਲੀਨ ਵਿਛਾਏ ਹੁੰਦੇ ਹਨ। ਇਥੇ ਹਾਜੀ ਸਾਹਿਬਾਨ ਅਹਿਮ (ਅਣਸੀਤੇ ਵਸਤਰ) 'ਚ ਹੁੰਦੇ ਹਨ। ਇੱਥੇ ਪੰਜ ਨਮਾਜ਼ਾਂ ਪੜ੍ਹੀਆਂ ਜਾਂਦੀਆਂ ਹਨ। ਨੌ ਜ਼ਿਲਹਿੱਜਾ ਨੂੰ ਸਾਰੇ ਹਾਜੀ ਵਕੂਫ਼-ਏ-ਅਫ਼ਾਤ ਲਈ ਅਫ਼ਾਤ ਦੇ ਬੇਮਿਸਾਲ ਮੈਦਾਨ ਵਲ ਚਾਲੇ ਪਾ ਲੈਂਦੇ ਹਨ। ਜਿੱਥੇ ਫ਼ਜਰ ਦੀ ਨਮਾਜ਼ ਪੜ੍ਹ ਕੇ ਲੋਕ ਜ਼ਿਕਰ (ਇਲਾਹੀ ਵਿਰਦ) 'ਚ ਰੁੱਝ ਜਾਂਦੇ ਹਨ। ਨਾਸ਼ਤੇ ਆਦਿ ਤੋਂ ਫ਼ਾਰਗ਼ ਹੋ ਕੇ ਦੁਆ ਇਸਤਗ਼ਫ਼ਾਰ 'ਚ ਮਸਰੂਫ਼ ਰਹਿੰਦੇ ਹਨ। ਇਹ ਹੱਜ ਦਾ ਖ਼ਾਸ ਦਿਨ ਹੁੰਦਾ ਹੈ। ਜਿਹੜੇ ਲੋਕ ਅੱਜ ਦੇ ਦਿਨ ਇਸ ਮੈਦਾਨ 'ਚ ਆ ਜਾਣ ਉਹਨਾਂ ਦਾ ਹੱਜ ਹੋ ਜਾਂਦਾ ਹੈ। ਇਕੋ ਜਿਹੇ ਚਿੱਟੇ ਲਿਬਾਸ 'ਚ ਲੋਕ ਖਿੜੇ ਕਪਾਹ ਦੇ ਖੇਤ ਵਾਂਗ ਨਜ਼ਰੀ ਆਉਂਦੇ ਹਨ। ਰੋ-ਰੋ ਕੇ ਦੁਆਵਾਂ ਕੀਤੀਆਂ ਜਾਂਦੀਆਂ ਹਨ। ਇਸ ਦਿਨ ਸ਼ਾਇਦ ਹੀ ਕੋਈ ਅੱਖ ਹੁੰਦੀ ਹੋਵੇ ਜੋ ਰੱਬ ਦੇ ਡਰ ਕਾਰਨ ਨਾ ਰੋਂਦੀ ਹੋਵੇ। ਚਾਰ ਚੁਫੇਰਿਓਂ ਲੋਕਾਂ ਦੀਆਂ ਦੁਆਵਾਂ ਅਤੇ ਰੋਣ ਦੀਆਂ ਅਵਾਜ਼ਾਂ ਸੁਣਾਈ ਦਿੰਦੀਆਂ ਹਨ। ਅਕਾਸ਼ 'ਚ ਹਰ ਮਿੰਟ ਬਾਅਦ ਹਵਾਈ ਜਹਾਜ਼ ਗਸ਼ਤ ਕਰਦੇ ਨਜ਼ਰੀ ਪੈਂਦੇ ਹਨ। ਇਥੇ ਜ਼ੁਹਰ ਅਤੇ ਅਸਰ ਦੀਆਂ ਦੋਵੇਂ ਨਮਾਜ਼ਾਂ ਇਕੱਠੀਆਂ ਪੜੀਆਂ ਜਾਂਦੀਆਂ ਹਨ।

ਇਮਾਮ ਮਸਜਿਦ-ਏ-ਨਮਰਾ 'ਚ ਖ਼ੁਤਬਾ ਦਿੰਦਾ ਹੈ। ਇਸ ਵਿਸ਼ਾਲ ਮੈਦਾਨ 'ਚ ਇੱਕੋ ਲਿਬਾਸ ਇੱਕੋ ਅਵਾਜ਼, ਇੱਕੋ ਅੰਦਾਜ਼ ਦੇਖਣਯੋਗ ਹੁੰਦਾ ਹੈ। ਇਸੇ ਸ਼ਾਮ ਮਗ਼ਰਿਬ ਦੀ ਨਮਾਜ਼ ਪੜ੍ਹੇ ਬਗੈਰ ਇੱਥੋਂ ਮੁਜ਼ਦਲਿਫ਼ਾ ਲਈ ਰਵਾਨਾ ਹੋਇਆ ਜਾਂਦਾ ਹੈ। ਅਫ਼ਾਤ ਤੋਂ ਪੰਜ ਕਿਲੋਮੀਟਰ ਦੂਰ ਮੁਜ਼ਦਲਿਫ਼ਾ 'ਚ ਮਗ਼ਰਿਬ ਅਤੇ ਇਸ਼ਾ ਦੀਆਂ ਦੋਵੇਂ ਨਮਾਜ਼ਾਂ ਤਰਤੀਬ ਵਾਰ ਪੜ੍ਹ ਕੇ ਇਥੋਂ ਸੱਤਰ ਕੰਕਰੀਆਂ ਚੁੱਕੀਆਂ ਜਾਂਦੀਆਂ ਹਨ। ਰਾਤ ਇੱਥੇ ਹੀ ਗੁਜ਼ਾਰ ਕੇ ਫ਼ਜਰ ਦੀ ਨਮਾਜ਼ ਪੜ੍ਹ ਕੇ ਮਿਨਾ ਵੱਲ ਵਹੀਰਾਂ ਘੱਤ ਲਈਆਂ ਜਾਂਦੀਆਂ ਹਨ। ਇਹ ਦਸ ਜ਼ਿਲਹਿੱਜਾ ਦਾ ਦਿਨ ਹੁੰਦਾ ਹੈ। ਮਿਨਾ ਪਹੁੰਚ ਕੇ ਪਹਿਲਾਂ ਵੱਡੇ ਸ਼ੈਤਾਨ ਦੇ ਸੱਤ ਕੰਕਰੀਆਂ ਮਾਰੀਆਂ ਜਾਂਦੀਆਂ ਹਨ। ਇਸ ਪਿੱਛੋਂ ਕੁਰਬਾਨੀ ਕੀਤੀ ਜਾਂਦੀ ਹੈ। ਹਜਾਮਤ ਕਰਵਾ ਕੇ ਨਹੀਂ ਕਟਵਾ ਕੇ ਅਤੇ ਨਹਾ ਕੇ ਆਦਮੀ ਸੀਤੇ ਹੋਏ ਕੱਪੜੇ ਪਹਿਨ ਲੈਂਦੇ ਹਨ। ਔਰਤਾਂ ਵੀ ਉਂਗਲੀ ਦੀ ਮੋਟਾਈ ਜਿੰਨੇ ਵਾਲ ਆਪਣੇ ਸਿਰ ਦੇ ਕਿਸੇ ਹਿੱਸੇ 'ਚੋਂ ਆਪ ਜਾਂ ਕਿਸੇ ਹੋਰ ਜ਼ਨਾਨੀ ਤੋਂ ਕਟਵਾਉਂਦੀਆਂ ਹਨ।

ਇਸੇ ਸ਼ਾਮ ਮੱਕਾ ਸ਼ਰੀਫ਼ ਜਾ ਕੇ ਤਵਾਫ਼-ਏ-ਜ਼ਿਆਰਤ ਕੀਤਾ ਜਾਂਦਾ ਹੈ। ਇਸ ਦਿਨ ਸਮਾਂ ਨਾ ਮਿਲੇ ਤਾਂ ਅਗਲੀ ਸਵੇਰ ਭਾਵ ਗਿਆਰਾਂ ਜ਼ਿਲਹਿੱਜਾ ਨੂੰ

39-ਇਸਲਾਮ ਵਿਚ ਔਰਤ ਦਾ ਸਥਾਨ