ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ। ਇਸ ਦੇ ਤਿੰਨ ਦਰਵਾਜ਼ੇ ਹਨ (1) ਬਾਬ-ਉਸ-ਸਲਾਮ (2) ਬਾਬ-ਉਰ-ਰਹਿਮਤ (3) ਬਾਬ-ਉਲ-ਉਸਮਾਨ। ਇਸ ਦਰਵਾਜ਼ੇ 'ਚੋਂ ਦੀ ਆਪ (ਸ.) ਜ਼ਿਆਦਾ ਪ੍ਰਵੇਸ਼ ਕਰਿਆ ਕਰਦੇ ਸਨ। ਮਸਜਿਦ-ਏ-ਨਬਵੀ ਵਿਚ ਲੱਗਭਗ 20 ਲੱਖ ਬੰਦੇ। ਇੱਕੋ ਸਮੇਂ ਨਮਾਜ਼ ਅਦਾ ਕਰ ਸਕਦੇ ਹਨ। ਮੱਕੇ ਤੋਂ ਮਦੀਨੇ ਜਾ ਵਸਣ ਵਾਲਿਆਂ ਨੂੰ ਮੁਹਾਜਿਰ (ਹਿਜਰਤ ਕਰਨ ਵਾਲੇ) ਅਤੇ ਮਦੀਨੇ ਵਾਲਿਆਂ ਨੂੰ ਅਨਸਾਰ (ਸਹਾਇਤਾ ਕਰਨ ਵਾਲੇ) ਆਖਿਆ ਜਾਂਦਾ ਹੈ। ਮਦੀਨਾ ਅਰਬੀ ਦਾ ਸ਼ਬਦ ਹੈ ਜਿਸ ਦੇ ਅਰਥ ਸ਼ਹਿਰ ਦੇ ਹਨ। ਇਸ ਨੂੰ ਮਦੀਨਾ ਮੁਨੱਵਰਾ (ਨੂਰ ਵਾਲਾ ਸ਼ਹਿਰ) ਵੀ ਕਿਹਾ ਜਾਂਦਾ ਹੈ। ਇਸ ਦਾ ਪਹਿਲਾ ਨਾਂ ਯਸਰਬ ਅਤੇ ਮਦੀਨਾ-ਤੁਲ ਰਸੂਲ ਸੀ। ਇਹ ਆਪ (ਸ.) ਦੇ ਨਾਨਕਿਆਂ ਦਾ ਇਲਾਕਾ ਸੀ, ਇਸ ਨੂੰ ਤੱਯਬਾ (ਸਾਫ਼-ਸੁੱਥਰਾ, ਸਵੱਛ) ਜਜ਼ੀਰਾ-ਤੁਲ-ਅਰਬ (ਅਰਬ ਦਾ ਟਾਪੂ) ਸ਼ਾਫ਼ੀਆਂ (ਤੰਦਰੁਸਤੀ ਦੇਣ ਵਾਲਾ) ਵੀ ਆਖਿਆ ਜਾਂਦਾ ਹੈ।

ਮਦੀਨੇ ਦੇ ਲੋਕਾਂ ਦਾ ਪੇਸ਼ਾ ਮੇਵਿਆਂ ਦੇ ਬਾਗ਼ ਲਾਉਣਾ, ਖੁਸ਼ਕ ਮੇਵਿਆਂ ਦੀ ਤਿਜਾਰਤ ਕਰਨਾ, ਭੇਡਾਂ ਬੱਕਰੀਆਂ ਰੱਖਣੀਆਂ ਅਤੇ ਸਬਜ਼ੀਆਂ ਦੇ ਖੇਤ ਲਾਉਣੇ ਮੁੱਖ ਧੰਦੇ ਹਨ। ਕੁਦਰਤੀ ਤੌਰ 'ਤੇ ਸਮੁੰਦਰੀ ਤੱਟ ਦੇ ਨੇੜੇ ਹੋਣ ਕਰਕੇ ਮੌਸਮ ਸਦਾ ਹੀ ਸੁਹਾਵਣਾ ਰਹਿੰਦਾ ਹੈ। ਲੋਕਾਂ ਦਾ ਸ਼ੌਕ ਘੋੜ ਸਵਾਰੀ ਹੈ। ਲਿਬਾਸ ਮੱਕੇ ਵਾਂਗ ਸਫ਼ੈਦ ਜਾਂ ਹਲਕੇ ਰੰਗ ਨੂੰ ਪਸੰਦ ਕਰਦੇ ਹਨ। ਇੱਥੇ ਦੇ ਲੋਕਾਂ ਦੀ ਭਾਸ਼ਾ ਅਰਬੀ ਹੈ। ਮਦੀਨੇ ਦੇ ਖੁੱਲ੍ਹੇ-ਡੁੱਲ੍ਹੇ ਸਾਫ਼ ਸੁਥਰੇ ਬਜ਼ਾਰ, ਉੱਚੀਆਂ ਅਕਾਸ਼ ਛੂੰਹਦੀਆਂ ਇਮਾਰਤਾਂ ਮਦੀਨੇ ਦੀ ਸ਼ਾਨ ਵਿਚ ਵਾਧਾ ਕਰਦੀਆਂ ਹਨ। ਨਮਾਜ਼ ਵੇਲੇ ਪੂਰਾ ਮਦੀਨਾ ਬਿਲਕੁਲ ਜਾਮ ਹੋ ਜਾਂਦਾ ਹੈ। ਕਿਸੇ ਦੀ ਜੁਰਅਤ ਨਹੀਂ ਕਿ ਦੁਕਾਨ 'ਤੇ ਬੈਠਾ ਰਹੇ, ਦੁਕਾਨ ਭਾਵੇਂ ਸੋਨੇ ਚਾਂਦੀ ਦੇ ਗਹਿਣਿਆਂ ਦੀ ਹੋਵੇ ਜਾਂ ਹੀਰੇ ਜਵਾਹਰਾਤ ਦੀ, ਨਮਾਜ਼ ਵੇਲੇ ਆਮ ਸਮਾਨ ਵਾਂਗ ਛੱਡ ਕੇ ਸਾਰੇ ਲੋਕ ਮਸਜਿਦਾਂ ਵਲ ਚੱਲ ਪੈਂਦੇ ਹਨ।

ਮਦੀਨੇ ਦੀਆਂ ਜ਼ਿਆਰਤਾਂ 'ਚੋਂ ਰਿਆਜ਼-ਉਲ-ਜੰਨਾ (ਜੰਨਤ ਦੀ ਕਿਆਰੀ) ਜੰਨਤ-ਤੁਲ-ਬਕੀ (ਮਦੀਨੇ ਦਾ ਸਭ ਤੋਂ ਵੱਡਾ ਕਬਰਸਤਾਨ) ਜਬਲ-ਏ-ਓਹਦ, ਮਸਜਿਦ-ਏ-ਕੁਬਾ, ਮਸਜਿਦ-ਏ-ਕਿਬਲਾਤੈਨ ਆਦਿ ਵੇਖਣ ਯੋਗ ਹਨ। ਹਰੇਕ ਹਾਜੀ ਲਈ ਮਦੀਨੇ ਵਿਚ ਅੱਠ ਦਿਨ (ਭਾਵ ਚਾਲੀ ਨਮਾਜ਼ਾਂ) ਪੜ੍ਹਨੀਆਂ ਜ਼ਰੂਰੀ ਹਨ। ਇਸ ਤਰ੍ਹਾਂ ਸਾਰੇ ਧਾਰਮਿਕ ਰੀਤੀ ਰਿਵਾਜਾਂ ਅਤੇ ਸ਼ਰ੍ਹਾ ਦੀਆਂ ਪਾਬੰਦੀਆਂ ਨਾਲ ਸਫ਼ਰ ਕਰਨ ਵਾਲੇ ਨੂੰ ਹਾਜੀ ਆਖਿਆ ਜਾਂਦਾ ਹੈ ਜਿਸ ਨੂੰ ਨਬੀਆਂ ਦਾ ਤਰੀਕਾ ਕਿਹਾ ਜਾਂਦਾ ਹੈ। ਆਮ ਦਿਨਾਂ 'ਚ ਮੱਕੇ ਮਦੀਨੇ ਦੀ ਯਾਤਰਾ

41-ਇਸਲਾਮ ਵਿਚ ਔਰਤ ਦਾ ਸਥਾਨ