ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ। ਜੋ ਧਰਮ ਮਨੁੱਖਤਾ ਦੀ ਅਜ਼ਾਦੀ 'ਚ ਯਕੀਨ ਰੱਖਦਾ ਹੋਵੇ, ਗ਼ੁਲਾਮੀ ਦੀਆਂ ਜ਼ੰਜੀਰਾਂ 'ਚ ਜਕੜੇ ਹੋਏ ਇਨਸਾਨਾਂ ਲਈ ਆਜ਼ਾਦੀ ਦੀਆਂ ਰਾਹਾਂ ਕੱਢਦਾ ਹੋਵੇ, ਉਸ ਦੇ ਪੈਰੋਕਾਰ ਜੰਗੀ ਕੈਦੀਆਂ ਨਾਲ ਗ਼ੈਰ ਮਨੁੱਖੀ ਸਲੂਕ ਕਿਵੇਂ ਕਰ ਸਕਦੇ ਹਨ?

ਇਸਲਾਮ ਧਰਮ ਅਮਨ ਸ਼ਾਂਤੀ ਅਤੇ ਸਲਾਮਤੀ ਦਾ ਪ੍ਰਤੀਕ ਹੈ। ਇਸਲਾਮ ਨੇ ਆਪਣੀਆਂ ਇਸਲਾਮੀ ਹੱਦਾਂ ਟੱਪਣ ਦੀ ਕਿਸੇ ਵਿਅਕਤੀ ਨੂੰ ਕਿਸੇ ਸਮੇਂ ਵੀ ਇਜਾਜ਼ਤ ਨਹੀਂ ਦਿੱਤੀ। ਇਸਲਾਮੀ ਤਾਰੀਖ਼ ਇਸ ਗੱਲ ਦੀ ਸ਼ਾਹਦੀ ਭਰਦੀ ਹੈ ਕਿ ਜਿੱਤ ਪ੍ਰਾਪਤ ਕਰਨ ਦੇ ਬਾਵਜੂਦ ਨਾ ਕਿਸੇ ਤੇ ਜ਼ੁਲਮ ਕੀਤਾ ਅਤੇ ਨਾ ਕਿਸੇ ਦਾ ਧਾਰਮਿਕ ਅਸਥਾਨ ਢਾਹਿਆ ਨਾ ਕਿਸੇ ਤੋਂ ਜ਼ਬਰਦਸਤੀ ਜ਼ਮੀਨ ਹਥਿਆ ਕੇ ਮਸਜਿਦ ਬਣਾਉਣ ਦੀ ਅਨੁਮਤੀ ਦਿੱਤੀ।

46-ਇਸਲਾਮ ਵਿਚ ਔਰਤ ਦਾ ਸਥਾਨ