ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੁਰਆਨ ਮਜੀਦ: ਇੱਕ ਨਜ਼ਰ 'ਚ

ਕੁਰਆਨ ਕਰੀਮ ਅਸਮਾਨੀ ਸਹੀਫ਼ਿਆਂ ਵਿੱਚੋਂ ਉਹ ਆਖ਼ਰੀ ਸਹੀਫ਼ਾ ਹੈ। ਜਿਹੜਾ ਅੰਤਲੇ ਨਬੀ ਹਜ਼ਰਤ ਮੁਹੰਮਦ (ਸ.) (569 ਈ. ਤੋਂ 632 ਈ.) 'ਤੇ 'ਵਹੀ' ਦੀ ਸ਼ਕਲ ਵਿੱਚ ਨਾਜ਼ਿਲ ਹੋਇਆ। ਲਫ਼ਜ਼ ਕੁਰਆਨ ਅਰਬੀ ਜ਼ੁਬਾਨ ਵਿੱਚ ਕਿਰਿਆ ਵੀ ਹੈ ਜਿਸ ਦੇ ਅਰਥ 'ਪੜ੍ਹਨ' ਦੇ ਹਨ। ਇਹ ਲਫ਼ਜ਼ ਅਸਲ ਆਰਾਮੀ ਜ਼ੁਬਾਨ ਵਿੱਚੋਂ ਆਇਆ। ਪਹਿਲੀ ਬਾਰੀ ਇਹ ਲਫ਼ਜ਼ ਸੂਰਤ ਮੁਜ਼ੰਮਿਲ (73-4) ਵਿੱਚ ਆਇਆ ਜਿਹੜੀ ਨਾਜ਼ਿਲ ਹੋਣ ਦੇ ਹਿਸਾਬ ਨਾਲ ਤੀਸਰੀ ਸੂਰਤ ਹੈ। ਲਫ਼ਜ਼ 'ਕੁਰਆਨ' ਅੱਲਾਹ ਦੀ ਇਸ ਕਿਤਾਬ ਵਿੱਚ 66 ਬਾਰੀ ਆਇਆ ਹੈ। ਕੁਰਆਨ ਕਰੀਮ ਦੇ ਨਾਂ ਕੁੱਝ ਹੋਰ ਵੀ ਹਨ ਜਿਵੇਂ 'ਅਲ-ਫੁਰਕਾਨ' (25-1) 'ਅਲਕਿਤਾਬ'(2-1) 'ਅੱਜ਼-ਜ਼ਿਕਰ' (43-44) ਆਦਿ। ਕਈ ਆਲਿਮਾਂ ਨੇ ਕੁਰਆਨ ਕਰੀਮ ਦੇ ਨੱਬੇ (90) ਨਾਂ ਦੱਸੇ ਹਨ।

ਕੁਰਆਨ ਦੀ ਅਸਲ ਨੀਂਹ ਇਲਾਹੀ ਵਹੀ 'ਤੇ ਆਧਾਰਿਤ ਹੈ ਜੋ ਸਰਵਉੱਚ ਫ਼ਰਿਸ਼ਤੇ ਹਜ਼ਰਤ ਜਿਬਰਾਈਲ ਦੇ ਰਾਹੀਂ ਹਜ਼ਰਤ ਮੁਹੰਮਦ (ਸ.) 'ਤੇ ਨਾਜ਼ਿਲ ਹੁੰਦੀ ਰਹੀ। 'ਵਹੀ' ਕੀ ਹੈ? ਅਤੇ ਕਿਸ ਤਰ੍ਹਾਂ ਨਾਜ਼ਿਲ ਹੋਈ। ਇਸ ਸਬੰਧੀ ਇਸਲਾਮੀ ਚਿੰਤਕਾਂ ਨੇ ਜਿਵੇਂ ਸ਼ਾਹ ਵਲੀ-ਉੱਲਾਹ ਦਹਿਲਵੀ 'ਹੁਜਤੁਲ ਬਾਲਿਗਾ 'ਚ ਅਤੇ ਡਾ. ਹਮੀਦ ਉੱਲਾਹ ਨੇ 'ਮੁਹੰਮਦ ਰਸੂਲੁੱਲਾਹ' ਦੇ (ਅਧਿਆਇ:10, ਪੈਰ੍ਹਾ 272) ਵਿੱਚ ਬਹੁਤ ਕੁੱਝ ਲਿਖਿਆ ਹੈ।

ਪਹਿਲੀ 'ਵਹੀ' ਸੂਰਤ 'ਅਲਕ ਦੀਆਂ ਆਇਤਾਂ 'ਇਕਰਾ ਬਿਸਮੀ ਰੱਬੀ ਲਾਜ਼ੀ ਖ਼ਲਕ' (96:1-5) ਨਾਲ ਹੋਈ। ਉਸ ਵੇਲੇ ਹਜ਼ਰਤ ਮੁਹੰਮਦ (ਸ.) ਦੀ ਉਮਰ ਚੰਨ ਦੇ ਹਿਸਾਬ ਨਾਲ 40 ਸਾਲ ਸੱਤ ਮਹੀਨੇ ਅਤੇ ਸੂਰਜ ਦੇ ਹਿਸਾਬ ਨਾਲ 39 ਸਾਲ 3 ਮਹੀਨੇ ਅਤੇ 16 ਦਿਨ ਸੀ।

ਜਿਬਰਾਈਲ ਅਮੀਨ ਨੇ 'ਇਕਰਾ; ਕਿਹਾ ਤਾਂ ਅੱਲਾਹ ਦੇ ਰਸਲ ਨੇ ਫ਼ਰਮਾਇਆ 'ਮਾ ਅਨਾ ਬਿਕਾਰੀ' (ਬੁਖ਼ਾਰੀ ਸ਼ਰੀਫ਼) ਤੋਂ ਜ਼ਾਹਰ ਹੁੰਦਾ ਹੈ ਹਜ਼ਰਤ ਜਿਬਰਾਈਲ ਕੁਰਆਨ ਕਰੀਮ ਨੂੰ 'ਲੌਹ' (ਤਖ਼ਤੀ) ਦੀ ਸ਼ਕਲ ਵਿੱਚ ਲਿਆਉਂਦੇ ਸਨ।

ਜਦੋਂ ਹਜ਼ੂਰ (ਸ.) ਨੇ ਪੜ੍ਹਨ ਤੋਂ ਅਸਮਰਥਾ ਪ੍ਰਗਟਾਈ ਤਾਂ ਜਿਬਰਾਈਲ ਨੇ ਕੁਰਆਨ ਦੇ ਇਹ ਬੋਲ ਜ਼ੁਬਾਨੀ ਯਾਦ ਕਰਵਾਏ ਅਤੇ ਆਪ ਦਾ ਸੀਨਾ ਮੁਬਾਰਕ ਇਲਮ-ਦੁੱਨੀ ਲਈ ਖੋਲ੍ਹ ਦਿੱਤਾ ਗਿਆ ਤਾਂ ਆਪ ਨੇ ਆਪਣੇ ਆਪ ਇਹ

47-ਇਸਲਾਮ ਵਿਚ ਔਰਤ ਦਾ ਸਥਾਨ