ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਲਫ਼ਾਜ਼ ਪੜ੍ਹ ਲਏ। ਇਸ ਰਵਾਇਤ ਤੋਂ ਆਪ ਦਾ ਕਿਸੇ ਸੰਸਾਰਿਕ ਉਸਤਾਦ ਤੋਂ ਨਾ ਪੜ੍ਹਿਆ ਹੋਣਾ ਸਾਬਿਤ ਹੁੰਦਾ ਹੈ।

ਪਹਿਲੀ 'ਕਹੀ' ਆਉਣ ਨਾਲ ਦੁਨੀਆ ਦੇ ਇਤਿਹਾਸ ਦਾ ਇੱਕ ਨਵਾਂ ਪੰਨਾ ਖੁੱਲ੍ਹ ਗਿਆ ਅਤੇ ਉਸ ਦੌਰ ਵਿੱਚ ਇੱਕ ਅਜ਼ੀਮ ਇਨਕਲਾਬ ਦਾ ਆਗਾਜ਼ ਹੁੰਦਾ ਹੈ ਜਿਸ ਦੀ ਜੇਕਰ ਸਰਸਰੀ ਜਾਣ-ਪਛਾਣ ਕਰਵਾਈ ਜਾਵੇ ਤਾਂ ਹਜ਼ਾਰਾਂ ਪੰਨੇ ਲਿਖੇ ਜਾ ਸਕਦੇ ਹਨ। ਇੱਥੋਂ ਹੀ ਇਸਲਾਮ ਦਾ ਮੁੱਢ ਹੁੰਦਾ ਹੈ ਜਿਸ ਦੇ ਅਸਰਾਤ ਇੱਕ ਸਦੀ ਦੇ ਅੰਦਰ ਦੁਨੀਆ ਦੇ ਤਿੰਨੋਂ ਮਹਾਂਦੀਪਾਂ ਤੱਕ ਪਹੁੰਚ ਗਏ। ਇਹ ਪਹਿਲੀ 'ਵਹੀ' 17 ਰਮਜ਼ਾਨ ਨੂੰ ਉੱਤਰੀ। ਜਿਹੜੀ ਨਬੀ ਦੇ ਪੈਦਾ ਹੋਣ ਤੋਂ 41 ਸਾਲ ਬਾਅਦ ਅਤੇ ਈ. ਦਾ 609 ਵਾਂ ਸਾਲ ਸੀ। ਪਹਿਲੀ ਅਤੇ ਦੂਜੀ 'ਵਹੀਂ' ਦੇ ਵਿਚਕਾਰ ਕਾਫ਼ੀ ਫ਼ਾਸਲਾ ਰਿਹਾ, ਕਈ ਆਲਿਮਾਂ ਨੇ ਢਾਈ ਸਾਲ ਦੀ ਮੁੱਦਤ ਮੰਨਿਆ ਹੈ ਜਿਸ ਨੂੰ ਫ਼ ਤ ਰਾ ਆਖਿਆ ਜਾਂਦਾ ਹੈ। ਦੂਜੀ 'ਵਹੀ' ਸੂਰਤ ਮੁੱਦੱਸਿਰ (74:12) ਇਸ ਪਿੱਛੋਂ 12 ਸਾਲ 5 ਮਹੀਨੇ ਅਤੇ 13 ਦਿਨ ਤੱਕ (ਭਾਵ ਪਹਿਲੀ ਰਬੀ-ਉਲ-ਅੱਵਲ ਨਬੀ ਦਾ 54ਵਾਂ ਸਾਲ ਸੀ) 'ਵਹੀ' ਮੱਕਾ ਮੁਕੱਰਮਾ ਤੱਕ ਨਾਜ਼ਿਲ ਹੁੰਦੀ ਰਹੀ। 'ਵਹੀ' ਆਮ ਤੌਰ 'ਤੇ ਦਿਨ ਵੇਲੇ ਨਾਜ਼ਿਲ ਹੁੰਦੀ ਸੀ। ਕੁੱਝ ਸੂਰਤਾਂ ਜਿਵੇਂ ਅਲ-ਅਨਆਮ, ਅਲ-ਫ਼ਲਕ, ਅੰਨਾਸ ਰਾਤ ਵੇਲੇ ਨਾਲ ਹੋਈਆਂ। ਅੱਲਾਮਾ ਸੁਯੁਤੀ ਨੇ 'ਅਲ-ਇੱਤਕਾਨ' ਵਿੱਚ ਉਹਨਾਂ ਆਇਤਾਂ ਦਾ ਜ਼ਿਕਰ ਵੀ ਕੀਤਾ ਹੈ ਜਿਹੜੀਆਂ ਗਰਮੀ ਜਾਂ ਸਰਦੀ ਦੇ ਮੌਸਮ ਵਿੱਚ ਨਾਜ਼ਿਲ ਹੋਈਆਂ ਸਨ।

ਇਸ ਤਾਰੀਖ਼ ਤੋਂ ਬਾਅਦ 9 ਜ਼ਿਲ ਹਿੱਜਾ ਹਜ਼ੂਰ ਦੀ 63 ਸਾਲ ਦੀ ਉਮਰ ਤੱਕ 'ਵਹੀ' ਮਦੀਨਾ ਨਿਵਾਸ ਸਥਾਨ ਵਿਖੇ ਉੱਤਰਦੀ ਰਹੀ। ਅਕਸਰ ਆਲਿਮਾਂ ਨੇ 'ਅਲਯੌਮਾ ਅਕਮਲਤੂ' ਤੋਂ 'ਨਿਅਮਤੀ' (5:3) ਤੱਕ ਆਖ਼ਿਰੀ 'ਕਹੀ' ਆਖਿਆ ਹੈ, ਕਈਆਂ ਨੇ ਆਖ਼ਰੀ ਸੂਰਤ 'ਇਜ਼ਾ ਜਾਆ ਨਸਰੁੱਲ੍ਹਾ' (110:1) ਨੂੰ ਕਿਹਾ ਹੈ।

ਹਜ਼ਰਤ ਅਬਦੁੱਲਾਹ ਬਿਨ ਅੱਬਾਸ (ਰ.) ਤੋਂ ਰਵਾਇਤ ਹੈ ਕਿ ਸੂਰਤ ਬਕਰਹ ਦੀ (ਆਇਤ 1) 'ਵੱਤਾਕੁ ਯੌਨ ਤੁਰਜਾਊਨ' ਤੋਂ 'ਲਾ ਯੂਜ਼ਲਾਮੂਨ' (2:281) ਹਜ਼ੂਰ ਦੀ ਵਫ਼ਾਤ ਤੋਂ 7 ਦਿਨ ਜਾਂ 9 ਦਿਨ ਪਹਿਲਾਂ ਨਾਜ਼ਿਲ ਹੋਈ ਸੀ।

ਕੁਰਆਨ ਕਰੀਮ ਦੇ ਨਾਜ਼ਿਲ ਹੋਣ ਦੇ ਪਹਿਲੇ ਦਿਨ ਤੋਂ ਹੀ ਹਿਫ਼ਜ਼ (ਜ਼ੁਬਾਨੀ ਯਾਦ ਕਰਨਾ) ਅਤੇ ਇਸ ਨੂੰ ਲਿਖਿਆ ਜਾਣ ਲੱਗਿਆ। ਇਸ ਨੂੰ 'ਜ਼ਾਲਿਕਲ ਕਿਤਾਬੂ ਲਾ ਰੈਬਾ ਫ਼ੀਹੀ' (1:1) ਕਿਹਾ ਹੈ, ਕਿਤਾਬ ਲਈ ਲਿਖਿਆ ਹੋਣਾ ਜ਼ਰੂਰੀ ਹੈ। ਕੁਰਆਨ ਵਿੱਚ 'ਲਾਯਾ ਮੱਸਹੂ ਇੱਲਲ ਮੁਤਾਹਰੂਨ' (ਇਸ ਨੂੰ ਪਾਕੀ ਦੀ ਹਾਲਤ ਵਿੱਚ ਹੀ ਹੱਥ ਲਾਇਆ ਜਾਵੇ) ਤੋਂ ਜ਼ਾਹਿਰ ਹੁੰਦਾ ਹੈ ਕਿ ਹੱਥ

48-ਇਸਲਾਮ ਵਿਚ ਔਰਤ ਦਾ ਸਥਾਨ