ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੁਰਆਨ ਕਰੀਮ ਦੀਆਂ ਕੁੱਲ 114 ਸੂਰਤਾਂ ਹਨ। ਆਇਤਾਂ ਦੀ ਗਿਣਤੀ ਵਿੱਚ ਮੱਤਭੇਦ ਹੈ ਕਿਸੇ ਨੇ ਵਸਲ ਨੂੰ ਮੰਨਿਆ ਹੈ ਤਾਂ 6218 ਆਇਤਾਂ ਬਣਦੀਆਂ ਹਨ, ਕਿਸੇ ਨੇ ਵਸਲ ਨੂੰ ਨਹੀਂ ਮੰਨਿਆ ਤਾਂ 6666 ਆਇਤਾਂ ਬਣਦੀਆਂ ਹਨ। ਕੁੱਲ 77433 ਸ਼ਬਦ ਹਨ ਅਤੇ ਅੱਖਰਾਂ ਦੀ ਗਿਣਤੀ 323671 ਬਣਦੀ ਹੈ। ਆਇਤਾਂ ਦੇ ਵਿਸ਼ਿਆਂ ਨੂੰ ਇਸ ਤਰ੍ਹਾਂ ਵੰਡਿਆ ਗਿਆ ਹੈ ਕਿ ਵਾਅਦੇ ਦੀਆਂ ਇੱਕ ਹਜ਼ਾਰ ਆਇਤਾਂ, ਚੇਤਾਵਨੀ ਦੀਆਂ ਇੱਕ ਹਜ਼ਾਰ ਆਇਤਾਂ, ਮਨਾਹੀ ਦੀਆਂ ਇੱਕ ਹਜ਼ਾਰ ਅਇਤਾਂ, ਹੁਕਮ ਦੀਆਂ ਇੱਕ ਹਜ਼ਾਰ ਆਇਤਾਂ, ਹਲਾਲ ਜਾਂ ਜਾਇਜ਼ ਦੀਆਂ 250 ਆਇਤਾਂ, ਹਰਾਮ ਸਬੰਧੀ 250 ਆਇਤਾਂ, ਉਦਾਹਰਨਾਂ ਦੇ ਤੌਰ 'ਤੇ ਇੱਕ ਹਜ਼ਾਰ ਆਇਤਾਂ, ਨਬੀਆਂ ਦੇ ਕਿੱਸਿਆਂ ਸਬੰਧੀ ਇੱਕ ਹਜ਼ਾਰ ਆਇਤਾਂ, ਸਿਫ਼ਤ ਸਲਾਹ ਦੀਆਂ 100 ਆਇਤਾਂ ਹਨ। ਵਿਸ਼ਿਆਂ ਪੱਖੋਂ ਕਈ ਸੁਰਤਾਂ 'ਤਵੀਲ' ਵੱਡੀਆਂ ਹਨ, ਕਈਆਂ ਨੂੰ 'ਅਲਮੌਊਨ' ਕਿਹਾ ਜਾਂਦਾ ਹੈ ਜਿਸ ਵਿੱਚ ਘੱਟੋ ਘੱਟ 100 ਆਇਤਾਂ ਹੁੰਦੀਆ ਹਨ। ਸੂਰਤ 'ਯਾਸੀਨ' ਤੋਂ ਸੂਰਤ 'ਕਾਫ਼' ਤੱਕ 'ਮਸਾਨੀਂ' ਅਖਵਾਉਂਦੀਆਂ ਹਨ, ਇਸ ਕਰਕੇ ਇਹਨਾਂ ਵਿੱਚ ਹੁਕਮ ਅਤੇ ਮਿਸਾਲਾਂ ਨੂੰ ਵਾਰੋ ਵਾਰੀ ਦੁਹਰਾਇਆ ਗਿਆ ਹੈ। ਛੋਟੀਆਂ ਜਿਹੜੀਆਂ ਆਮ ਤੋਰ ਤੇ ਨਮਾਜ਼ ਵਿੱਚ ਪੜ੍ਹੀਆਂ ਜਾਂਦੀਆ ਹਨ, ਨੂੰ 'ਅਲ-ਮੁਫ਼ਸਲ' ਕਿਹਾ ਜਾਂਦਾ ਹੈ। ਕੁਰਆਨ ਕਰੀਮ ਵਿੱਚ 29 ਸੂਰਤਾਂ ਵਿੱਚ 14 ਹਰੂਫ਼-ਏ-ਮੁਕੱਤਆਤ ਆਉਂਦੇ ਹਨ ਜਿਵੇਂ 'ਕਾਫ-ਹਾ-ਯਾ-ਐਨ-ਸਾਦ' 'ਅਲਿਫ਼-ਲਾਮ-ਰਾ' ਆਦਿ। 15 ਆਇਤਾਂ ਉਹ ਹਨ ਜਿਹਨਾਂ ਵਿੱਚ ਸਿਜਦਾ ਕਰਨਾ ਜ਼ਰੂਰੀ ਹੈ।

ਕੁਰਆਨ ਕਰੀਮ ਦੀ ਲਿਖਾਈ ਦਾ ਤਰੀਕਾ ਵਿਸ਼ੇਸ਼ ਅਤੇ ਅਜੀਬ ਹੈ। ਉਸ ਰਸਮ-ਏ-ਖ਼ਤ ਵਿੱਚ ਲਿਖਿਆ ਜਾਣਾ ਚਾਹੀਦਾ ਹੈ ਜਿਵੇਂ 'ਅਲ ਕਿਤਾਬੁ', 'ਅੱਜ਼ਾਲਿਮੀਨ' ਆਦਿ। ਇਸੇ ਤਰ੍ਹਾਂ ਸਹੀ ਅਲਫ਼ਾਜ਼ ਦੀ ਅਦਾਇਗੀ ਅਤੇ ਗਰਾਮਰ ਨੂੰ ਮੁੱਖ ਰੱਖਦਿਆਂ ਪੜ੍ਹਨਾ ਇੱਕ ਫ਼ਨ ਹੈ, ਇਹਨਾਂ ਗੱਲਾਂ ਅਨੁਸਾਰ ਪੜ੍ਹਨ ਵਾਲੇ ਨੂੰ 'ਕਾਰੀ' ਕਹਿੰਦੇ ਹਨ। ਜਿਸ ਦੇ ਪੂਰਾ ਕੁਰਆਨ ਕਰੀਮ ਯਾਦ ਹੋਵੇ ਉਸ ਨੂੰ 'ਹਾਫ਼ਿਜ਼' ਕਿਹਾ ਜਾਂਦਾ ਹੈ। ਕੁਰਆਨ ਦੇ ਅਰਥਾਂ ਦੀ ਵਿਆਖਿਆ ਕਰਨ ਵਾਲੇ ਨੂੰ 'ਮੁਫ਼ੱਸਿਰ' ਅਤੇ ਇਨਾਮ, ਸਜ਼ਾ ਅਤੇ ਜਾਇਜ਼ ਅਤੇ ਨਾਜਾਇਜ਼ ਦੱਸਣ ਵਾਲੇ ਨੂੰ 'ਫ਼ਕੀਹ' ਕਹਿੰਦੇ ਹਨ। ਕੁਰਆਨ ਨੂੰ ਸੱਤ ਢੰਗਾਂ ਅਨੁਸਾਰ ਪੜਿਆ ਜਾ ਸਕਦਾ ਹੈ। ਅਜੋਕੇ ਦੌਰ ਵਿੱਚ ਜਿਹੜਾ ਕੁਰਆਨ ਪੜ੍ਹਨ ਦਾ ਢੰਗ ਅਪਣਾਇਆ ਜਾਂਦਾ ਹੈ। ਉਹ ਹਫ਼ਸ ਬਿਨ ਸੁਲੇਮਾਨ ਕੁੜੀ (709-796) ਨਾਲ ਸਬੰਧਿਤ ਹੈ।

ਦੁਨੀਆ ਦੀ ਹਰ ਕਿਤਾਬ ਨਾਲੋਂ ਵੱਧ ਇਸ ਦੀ ਹਿਫ਼ਾਜ਼ਤ ਹੋਈ ਹੈ, ਕਰੋੜਾਂ ਦੀ ਤਾਦਾਦ ਵਿੱਚ ਲਿਖਿਆ ਅਤੇ ਪੜ੍ਹਿਆ ਗਿਆ ਹੈ, ਦੁਨੀਆਂ ਦੇ ਹਰ

50-ਇਸਲਾਮ ਵਿਚ ਔਰਤ ਦਾ ਸਥਾਨ