ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੁਹਾਡੇ ਲਈ ਰੋਜ਼ਿਆਂ ਦੀਆਂ ਰਾਤਾਂ ਵਿਚ ਆਪਣੀਆਂ ਪਤਨੀਆਂ ਕੋਲ ਜਾਣਾ ਜਾਇਜ਼ ਕਰ ਦਿੱਤਾ ਗਿਆ ਹੈ, ਉਹ ਤੁਹਾਡਾ ਲਿਬਾਸ ਪਹਿਰਾਵਾ) ਹਨ ਅਤੇ ਤੁਸੀਂ ਉਹਨਾਂ ਦੇ ਲਿਬਾਸ ਹੋ। ਅੱਲਾਹ ਨੂੰ ਇਲਮ ਹੈ ਕਿ ਤੁਸੀਂ ਉਹਨਾਂ ਦੇ ਕੋਲ ਜਾਣ ਤੋਂ) ਆਪਣੇ ਹੱਕ ਵਿਚ ਖਿਆਨਤ ਕਰਦੇ ਸੀ, ਤਾਂ ਉਸ ਨੇ ਤੁਹਾਡੇ 'ਤੇ ਮਿਹਰਬਾਨੀ ਫ਼ਰਮਾਈ ਅਤੇ ਤੁਹਾਡੇ ਅਮਲਾਂ ਨੂੰ ਮੁਆਫ਼ ਫ਼ਰਮਾ ਦਿੱਤਾ। ਹੁਣ ਤੁਹਾਨੂੰ ਅਖ਼ਤਿਆਰ ਹੈ ਕਿ) ਉਹਨਾਂ ਨਾਲ ਸੋਵੋ (ਸੋਹਬਤ) ਕਰੋ ਅਤੇ ਅੱਲਾਹ ਨੇ ਜਿਹੜੀ ਚੀਜ਼ ਲਿਖ ਦਿੱਤੀ ਹੈ (ਭਾਵ ਔਲਾਦ), ਉਸ ਨੂੰ (ਅੱਲਾਹ ਤੋਂ) ਮੰਗੋ ਅਤੇ ਖਾਓ ਤੇ ਪੀਓ, ਇੱਥੋਂ ਤੱਕ ਕਿ ਸਵੇਰ (ਪਹੁ ਫੁੱਟਣ) ਦੀ ਸਫ਼ੈਦ ਧਾਰੀ (ਭਾਵ ਰਾਤ ਦੀ ਕਾਲੀ ਧਾਰੀ ਤੋਂ ਸਪੱਸ਼ਟ ਨਜ਼ਰ ਆਉਣ ਲੱਗੇ। ਫਿਰ ਰੋਜ਼ਾ (ਰੱਖ ਕੇ) ਰਾਤ ਤੱਕ ਪੂਰਾ ਕਰੋ ਅਤੇ ਜਦੋਂ ਤੁਸੀਂ ਮਸਜਿਦਾਂ ਵਿਚ 'ਇਅਤਿਕਾਫ਼' ਵਿੱਚ ਬੈਠੋ ਤਾਂ ਉਹਨਾਂ ਨਾਲ ਸੋਹਬਤ ਨਾ ਕਰੋ। ਇਹ ਅੱਲਾਹ ਦੀਆਂ ਹੱਦਾਂ ਹਨ, ਉਹਨਾਂ ਦੇ ਕੋਲ ਨਾ ਜਾਣਾ। ਇਸੇ ਤਰ੍ਹਾਂ ਅੱਲਾਹ ਆਪਣੀਆਂ ਆਇਤਾਂ ਲੋਕਾਂ ਨੂੰ ਸਮਝਾਉਣ ਦੇ ਲਈ) ਖੋਲ੍ਹ-ਖੋਲ੍ਹ ਕੇ ਬਿਆਨ ਫ਼ਰਮਾਉਂਦਾ ਹੈ, ਤਾਂ ਕਿ ਉਹ ਪ੍ਰੇਹਜ਼ਗਾਰ ਬਣਨ।(187)

(ਸੂਰਤ ਅਲ-ਬਕਰਹੁ ਆਇਤ ਨੂੰ 187)

ਤੁਹਾਥੋਂ ਇਹ ਵੀ ਪੁੱਛਦੇ ਹਨ ਕਿ (ਅੱਲਾਹ ਦੀ ਰਾਹ ਵਿਚ) ਕਿਹੜਾ ਮਾਲ (ਧਨ) ਖ਼ਰਚ ਕਰੀਏ ਤਾਂ ਤੁਸੀਂ ਆਖ ਦੇਵੋ ਕਿ ਜਿਹੜਾ ਜ਼ਰੂਰਤ ਤੋਂ ਜ਼ਿਆਦਾ ਹੋਵੇ।ਇਸ ਤਰ੍ਹਾਂ ਅੱਲਾਹ ਤੁਹਾਡੇ ਲਈ ਆਪਣੇ ਹੁਕਮ ਖੋਲ੍ਹ ਖੋਲ੍ਹ ਕੇ ਬਿਆਨ ਫ਼ਰਮਾਉਂਦਾ ਹੈ ਤਾਂ ਕਿ ਤੁਸੀਂ ਦੁਨੀਆ ਅਤੇ ਆਖ਼ਿਰਤ (ਲੋਕ ਪ੍ਰਲੋਕ ਦੀਆਂ ਗੱਲਾਂ) ਬਾਰੇ ਚਿੰਤਨ ਕਰੋ (219)

ਅਤੇ ਤੁਹਾਥੋਂ ਯਤੀਮਾਂ ਦੀ ਹਾਲਤ ਵਰਤਾਓ) ਬਾਰੇ ਪੁੱਛਦੇ ਹਨ? ਆਖ ਦੇਵੋ ਕਿ ਉਹਨਾਂ ਦੀ (ਹਾਲਤ 'ਚ) ਸੁਧਾਰ ਲਿਆਉਣਾ ਬਹੁਤ ਚੰਗਾ ਕੰਮ ਹੈ ਅਤੇ ਜੇ ਤੁਸੀਂ ਉਹਨਾਂ ਨਾਲ ਰਹਿਣੀ ਬਹਿਣੀ ਸਾਂਝੀ ਰੱਖਣਾ (ਭਾਵ ਖ਼ਰਚ ਇਕੱਠਾ ਰੱਖਣਾ ਚਾਹੋ) ਤਾਂ ਉਹ ਤੁਹਾਡੇ ਭਰਾ ਹਨ ਤੇ ਅੱਲਾਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਵਿਗਾੜਨ ਵਾਲੇ ਤੇ ਸੁਆਰਨ ਵਾਲੇ ਕੌਣ ਹਨ? ਜੇ ਅੱਲਾਹ ਚਾਹੁੰਦਾ ਤਾਂ ਤੁਹਾਨੂੰ ਤਕਲੀਫ਼ ਵਿਚ ਪਾ ਦਿੰਦਾ, ਬੇਸ਼ੱਕ ਅੱਲਾਹ ਜ਼ੋਰਾਵਰ ਅਤੇ ਹਿਕਮਤ ਵਾਲਾ ਹੈ। (220)

ਅਤੇ (ਐ ਈਮਾਨ ਵਾਲਿਓ!) ਮੁਸ਼ਰਿਕ ਔਰਤਾਂ ਨਾਲ ਜਦੋਂ ਤੱਕ ਉਹ ਈਮਾਨ ਨਾ ਲੈ ਆਉਣ, ਨਿਕਾਹ ਨਾ ਕਰੋ, ਕਿਉਂਕਿ ਮੁਸ਼ਰਿਕ ਔਰਤ ਭਾਵੇਂ ਉਹ ਤੁਹਾਨੂੰ ਕਿੰਨੀ ਹੀ ਚੰਗੀ ਲੱਗਦੀ ਹੋਵੇ, ਉਸ ਨਾਲੋਂ ਈਮਾਨ ਵਾਲੀ ਗੋਲੀ ਵਧੇਰੇ ਚੰਗੀ ਹੈ, ਅਤੇ (ਇੰਜ ਹੀ) ਮੁਸ਼ਰਿਕ ਮਰਦ ਜਦੋਂ ਤੱਕ ਇਸਲਾਮ ਕਬੂਲ ਨਾ ਕਰਨ,

55-ਇਸਲਾਮ ਵਿਚ ਔਰਤ ਦਾ ਸਥਾਨ