ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਰਾਦਾ ਨਾ ਕਰੋ, ਤੇ ਜਾਣ ਲਓ ਕਿ ਜੋ ਕੁਝ ਤੁਹਾਡੇ ਦਿਲਾਂ ਵਿਚ ਹੈ, ਅੱਲਾਹ ਨੂੰ ਚੰਗੀ ਤਰ੍ਹਾਂ ਪਤਾ ਹੈ, ਇਸ ਲਈ ਉਸ ਤੋਂ ਡਰਦੇ ਰਹੋ ਤੇ ਜਾਣ ਲਵੋ ਕਿ ਅੱਲਾਹ ਬਖ਼ਸ਼ਣਹਾਰ ਤੇ ਸਹਿਣਸ਼ੀਲ ਹੈ। (235)

ਅਤੇ ਜੇ ਤੁਸੀਂ ਆਪਣੀਆਂ ਔਰਤਾਂ ਨੂੰ ਹੱਥ ਲਾਉਣ ਜਾਂ ਮਹਿਰ ਨਿਸ਼ਚਿਤ ਹੋਣ ਤੋਂ ਪਹਿਲਾਂ ਤਲਾਕ ਦੇ ਦੇਵੋ ਤਾਂ ਤੁਹਾਨੂੰ ਕੋਈ ਗੁਨਾਹ ਨਹੀਂ, ਹਾਂ ਉਹਨਾਂ ਨੂੰ ਦਸਤੂਰ ਦੇ ਮੁਤਾਬਿਕ ਕੁੱਝ ਖ਼ਰਚ ਜ਼ਰੂਰ ਦੇ ਦੇਵੋ ਭਾਵੇਂ ਆਪਣੀ ਵਿੱਤ ਅਨੁਸਾਰ ਅਤੇ (ਗ਼ਰੀਬ ਆਪਣੀ ਪਹੁੰਚ ਅਨੁਸਾਰ) ਕੁਝ ਨਾ ਕੁਝ ਜ਼ਰੂਰ ਦੇ ਦੇਵੇ, ਇਹ ਨੇਕ ਲੋਕਾਂ 'ਤੇ ਇੱਕ ਤਰ੍ਹਾਂ ਦਾ ਹੱਕ ਹੈ। (236)

ਅਤੇ ਜੇ ਤੁਸੀਂ ਆਪਣੀਆਂ ਔਰਤਾਂ ਨੂੰ ਹੱਥ ਲਾਉਣ ਤੋਂ ਪਹਿਲਾਂ ਤਲਾਕ ਦੇ ਦੇਵੋ ਪਰੰਤੂ ਮਹਿਰ, ਤੈਅ ਹੋ ਚੁੱਕਿਆ ਹੋਵੇ ਤਾਂ ਅੱਧਾ 'ਮਹਿਰ' ਦੇਣਾ ਪਵੇਗਾ ਜਾਂ ਜੇ ਔਰਤਾਂ 'ਮਹਿਰ' ਮੁਆਫ਼ ਕਰ ਦੇਣ ਜਾਂ ਆਦਮੀ, ਜਿਹਨਾਂ ਦੇ ਨਾਲ ਨਿਕਾਹ ਹੋਇਆ ਹੈ, (ਆਪਣਾ ਹੱਕ) ਛੱਡ ਦੇਣ ਅਤੇ ਪੂਰਾ-ਪੂਰਾ ਮਹਿਰ ਅਦਾ ਕਰ ਦੇਣ ਤਾਂ ਉਹਨਾਂ ਨੂੰ ਅਖ਼ਤਿਆਰ ਹੈ। ਅਤੇ ਜੇ ਤੁਸੀਂ ਮਰਦ ਲੋਕ ਹੀ ਆਪਣਾ ਹੱਕ ਛੱਡ ਦੇਵੋ ਤਾਂ ਇਹ ਪ੍ਰਹੇਜ਼ਗਾਰੀ ਵਾਲੀ ਗੱਲ ਹੈ ਅਤੇ ਆਪਸ 'ਚ ਭਲਾਈ ਕਰਨ ਨੂੰ ਨਾ ਭੁੱਲਣਾ, ਬੇਸ਼ੱਕ ਅੱਲਾਹ ਤੁਹਾਡੇ ਸਾਰੇ ਅਮਲਾਂ ਨੂੰ ਵੇਖ ਰਿਹਾ ਹੈ। (237)

(ਸੂਰਤ ਅਲ-ਬਕਰਹ ਆਇਤ ਨੂੰ 227-237)

ਅਤੇ ਜਿਹੜੇ ਲੋਕਾਂ ਦੀ ਤੁਹਾਡੇ ਵਿਚੋਂ ਮੌਤ ਹੋ ਜਾਵੇ ਅਤੇ ਉਹ ਆਪਣੀਆਂ ਪਤਨੀਆਂ (ਪਿੱਛੇ) ਛੱਡ ਜਾਣ, ਤਾਂ ਉਹ ਆਪਣੀਆਂ ਪਤਨੀਆਂ ਦੇ ਹੱਕ ਵਿੱਚ ਵਸੀਅਤ ਕਰਕੇ ਜਾਣ ਕਿ ਉਹਨਾਂ ਨੂੰ ਇਕ ਸਾਲ ਤੱਕ (ਰੋਟੀ ਕੱਪੜੇ ਦਾ) ਖ਼ਰਚ ਦਿੱਤਾ ਜਾਵੇ ਅਤੇ ਉਹਨਾਂ ਨੂੰ ਘਰ ਵਿਚੋਂ ਨਾ ਕੱਢਿਆ ਜਾਵੇ। ਹਾਂ, ਜੇ ਉਹ ਆਪ ਹੀ ਘਰੋਂ ਚਲੀਆਂ ਜਾਣ ਅਤੇ ਆਪਣੀ ਭਲਾਈ ਲਈ ਕੁੱਝ ਕਰਨਾ ਚਾਹੁਣ ਤਾਂ ਕਰ ਸਕਦੀਆਂ ਹਨ। ਇਸ ਵਿਚ ਤੁਹਾਡੇ ਲਈ ਕੋਈ ਗੁਨਾਹ ਨਹੀਂ ਅਤੇ ਅੱਲਾਹ ਸਭ ਤੋਂ ਜ਼ਿਆਦਾ ਸੂਝਵਾਨ ਹੈ। (240) ਅਤੇ ਤਲਾਕਸ਼ੁਦਾ ਔਰਤਾਂ ਨੂੰ ਵੀ (ਇਸਲਾਮੀ) ਕਾਨੂੰਨ ਅਨੁਸਾਰ ਰੋਟੀ ਕੱਪੜਾ ਦੇਣਾ ਚਾਹੀਦਾ ਹੈ, ਪ੍ਰਹੇਜ਼ਗਾਰਾਂ ਉੱਤੇ ਇਹ ਵੀ ਅੱਲਾਹ ਦਾ ਹੱਕ ਹੈ। (241)

(ਸੂਰਤ ਅਲ-ਬਕਰਹ ਆਇਤ ਨੂੰ 240-241)

ਐ ਈਮਾਨ ਵਾਲਿਓ! ਜਦੋਂ ਤੁਸੀਂ ਆਪਸ ਵਿੱਚ ਕਿਸੇ ਨਿਸ਼ਚਿਤ ਮਿਆਦ ਦੇ ਲਈ ਕਰਜ਼ੇ ਦਾ ਮਾਮਲਾ ਤੈਅ ਕਰਨ ਲੱਗੇ ਤਾਂ ਉਸ ਨੂੰ ਲਿਖ ਲਿਆ ਕਰੋ ਅਤੇ ਲਿਖਣ ਵਾਲਾ ਤੁਹਾਡੇ ਵਿੱਚੋਂ (ਕਿਸੇ ਦਾ ਨੁਕਸਾਨ ਨਾ ਕਰੇ ਬਲਕਿ) ਇਨਸਾਫ਼ ਨਾਲ ਲਿਖੇ ਤੇ ਲਿਖਣ ਵਾਲਾ ਜਿਵੇਂ ਰੱਬ ਨੇ ਉਸ ਨੂੰ ਲਿਖਣ ਲਈ

59-ਇਸਲਾਮ ਵਿਚ ਔਰਤ ਦਾ ਸਥਾਨ