ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੱਸਿਆ ਹੈ, ਲਿਖਣੋਂ ਇਨਕਾਰ ਨਾ ਕਰੇ ਤੇ ਲਿਖਤ ਲਿਖ ਦੇਵੇ। ਅਤੇ ਕਰਜ਼ਾਈ ਉਹੀ ਲਿਖਤ ਦਾ ਮਜ਼ਮੂਨ ਬੋਲ ਕੇ ਲਿਖਵਾਏ। ਅਤੇ ਅੱਲਾਹ ਤੋਂ ਜੋਉਸ ਦਾ ਮਾਲਿਕ ਹੈ, ਡਰਦਾ ਰਹੇ ਤੇ ਕਰਜ਼ੇ ਦੇ ਰੁਪਇਆਂ ਵਿੱਚੋਂ ਕੁੱਝ ਘੱਟ ਨਾ ਲਿਖਵਾਏ। ਜੇ ਕਰਜ਼ਾਈ ਬੇਸਮਝ ਜਾਂ ਬੁੱਢਾ ਹੋਵੇ ਜਾਂ ਮਜ਼ਮੂਨ ਲਿਖਵਾਉਣ ਦੀ ਕਾਬਲੀਅਤ ਨਾ ਰੱਖਦਾ ਹੋਵੇ ਤਾਂ ਜਿਹੜਾ ਉਸ ਦਾ ਮੁਖ਼ਤਿਆਰ ਹੋਵੇ ਉਹ ਇਨਸਾਫ਼ ਦੇ ਨਾਲ ਮਜ਼ਮੂਨ ਲਿਖਵਾਏ ਤੇ ਆਪਣੇ ਵਿੱਚੋਂ ਦੋ ਆਦਮੀਆਂ ਨੂੰ (ਅਜਿਹੇ ਮਾਮਲੇ ਦਾ ਗਵਾਹ ਬਣਾ ਲਿਆ ਕਰੋ ਤੇ ਜੇਕਰ ਦੋ ਆਦਮੀ ਨਾ ਮਿਲਣ ਤਾਂ ਇੱਕ ਆਦਮੀ ਤੇ ਦੋ ਔਰਤਾਂ, ਜਿਹਨਾਂ ਨੂੰ ਤੁਸੀਂ ਗਵਾਹ ਪਸੰਦ ਕਰੋ (ਕਾਫ਼ੀ ਹਨ)। ਜੇ ਉਹਨਾਂ ਵਿੱਚੋਂ ਇੱਕ ਭੁੱਲ ਜਾਵੇਗੀ ਤਾਂ ਦੂਸਰੀ ਉਸਨੂੰ ਯਾਦ ਕਰਵਾ ਦੇਵੇਗੀ ਤੇ ਜਦੋਂ ਗਵਾਹ (ਗਵਾਹੀ ਲਈ) ਬੁਲਾਏ ਜਾਣ ਤਾਂ ਇਨਕਾਰ ਨਾ ਕਰਨ ਅਤੇ ਕਰਜ਼ਾ ਘੱਟ ਹੋਵੇ ਜਾਂ ਵੱਧ, ਉਸ (ਦੀ ਲਿਖਤ) ਦੇ ਲਿਖਣ ਲਿਖਾਉਣ ਵਿੱਚ ਲਾਪਰਵਾਹੀ ਨਾ ਕਰਨਾ। ਇਹ ਗੱਲ ਅੱਲਾਹ ਦੇ ਨਜ਼ਦੀਕ ਬਹੁਤ ਹੀ ਨਿਆਂਪੂਰਨ ਹੈ, ਅਤੇ ਗਵਾਹੀ ਦੇ ਲਈ ਵੀ ਇਹ ਢੁਕਵਾਂ ਢੰਗ ਹੈ। ਇਸ ਨਾਲ ਤੁਹਾਨੂੰ ਕਿਸੇ ਪ੍ਰਕਾਰ ਦਾ ਸ਼ੱਕ-ਸ਼ੁਬਾ ਨਹੀਂ ਰਹੇਗਾ। ਹਾਂ ਜੇਕਰ ਸੌਦਾ ਹੱਥੋ-ਹੱਥੀ ਹੋਵੇ, ਜਾਂ ਤੁਸੀਂ ਆਪੋ ਵਿੱਚ ਲੈਣ ਦੇਣ ਕਰਦੇ ਹੋ, ਤਾਂ ਜੇਕਰ ਅਜਿਹੇ ਮਾਮਲੇ ਦੀ) ਲਿਖਤ ਨਾ ਲਿਖੋ ਤਾਂ ਵੀ ਗਵਾਹ ਬਣਾ ਲਿਆ ਕਰੋ ਤੇ ਲਿਖਤਕਾਰ ਤੇ ਗਵਾਹ (ਮਾਮਲਾ ਕਰਨ ਵਾਲਿਆਂ ਦਾ) ਕਿਸੇ ਤਰ੍ਹਾਂ ਦਾ ਨੁਕਸਾਨ ਨਾ ਕਰੇ। ਜੇਕਰ ਤੁਸੀਂ (ਲੋਕ) ਅਜਿਹਾ ਕਰੋਗੇ ਤਾਂ ਇਹ ਤੁਹਾਡੇ ਲਈ ਗੁਨਾਹ ਦੀ ਗੱਲ ਹੈ। ਅਤੇ ਅੱਲਾਹ ਤੋਂ ਡਰੋ ਤੇ (ਵੇਖੋ ਕਿ) ਉਹ ਤੁਹਾਨੂੰ ਕਿਹੋ ਜਿਹੀਆਂ ਲਾਠ ਦਾਇਕ ਗੱਲਾਂ) ਸਿਖਾਉਂਦਾ ਹੈ। ਅਤੇ ਅੱਲਾਹ ਆਲਾ ਹਰ ਸ਼ੈਅ ਦਾ ਜਾਣਕਾਰ ਹੈ। (282) (ਸੂਰਤ ਅਲਬਕਰਹ ਆਇਤ ਨੂੰ 282)

ਲੋਕਾਂ ਨੂੰ ਉਹਨਾਂ ਦੀਆਂ ਇੱਛਾ ਦੀਆਂ ਚੀਜ਼ਾਂ ਭਾਵ ਔਰਤਾਂ ਅਤੇ ਪੁੱਤਰ ਤੇ ਸੋਨੇ-ਚਾਂਦੀ ਦੇ ਵੱਡੇ-ਵੱਡੇ ਢੇਰ ਤੇ ਨਿਸ਼ਾਨ ਲੱਗੇ ਹੋਏ ਘੋੜੇ ਤੇ ਪਸ਼ੂ ਤੇ ਖੇਤ ਬਹੁਤ ਸੋਹਣੇ ਪ੍ਰਤੀਤ ਹੁੰਦੇ ਹਨ, (ਪਰੰਤੁ) ਇਹ ਸਭ ਸੰਸਾਰਕ ਜੀਵਨ ਦੇ ਹੀ ਸਾਧਨ ਹਨ, ਅਤੇ ਅੱਲਾਹ ਦੇ ਕੋਲ ਬਹੁਤ ਚੰਗਾ ਟਿਕਾਣਾ ਹੈ।(14)

(ਸੂਰਤ ਆਲ-ਏ-ਇਮਰਾਨ ਆਇਤ ਨੂੰ 14)

ਐ ਲੋਕੋ! ਆਪਣੇ ਰੱਬ ਤੋਂ ਡਰੋ, ਜਿਸ ਨੇ ਤੁਹਾਨੂੰ ਇਕ ਵਿਅਕਤੀ ਤੋਂ ਪੈਦਾ ਕੀਤਾ (ਭਾਵ ਸਭ ਤੋਂ ਪਹਿਲੇ ਵਿਅਕਤੀ ਹਜ਼ਰਤ ਆਦਮ ਅਲੈ.) ਉਸ ਤੋਂ ਉਸ ਦਾ ਜੋੜਾ ਬਣਾਇਆ। ਫਿਰ ਉਹਨਾਂ ਦੋਵਾਂ ਤੋਂ ਬਹੁਤ ਸਾਰੇ ਮਰਦ ਔਰਤਾਂ (ਪੈਦਾ ਕਰਕੇ, ਪੂਰੀ ਦੁਨੀਆ ਵਿਚ) ਫੈਲਾ ਦਿੱਤੇ ਅਤੇ ਅੱਲਾਹ ਤੋਂ ਡਰੋ, ਜਿਸ ਦੇ ਨਾਂ ਦਾ ਵਾਸਤਾ

60-ਇਸਲਾਮ ਵਿਚ ਔਰਤ ਦਾ ਸਥਾਨ