ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਹੜਾ ਮਾਲ ਮਾਤਾ-ਪਿਤਾ ਅਤੇ ਰਿਸ਼ਤੇਦਾਰ ਛੱਡ ਜਾਣ, ਘੱਟ ਹੋਵੇ ਜਾਂ ਵੱਧ, ਉਸ ਵਿਚ ਮਰਦਾਂ ਦਾ ਵੀ ਹਿੱਸਾ ਹੈ ਅਤੇ ਔਰਤਾਂ ਦਾ ਵੀ। ਇਹ ਹਿੱਸੇ (ਅੱਲਾਹ ਦੁਆਰਾ) ਨਿਸ਼ਚਿਤ ਕੀਤੇ ਹੋਏ ਹਨ। (7) (ਸੂਰਤ ਆਲ-ਨਿਸਾ 1-7)

ਅਤੇ ਅਜਿਹੇ ਲੋਕਾਂ ਨੂੰ ਡਰਨਾ ਚਾਹੀਦਾ ਹੈ ਜਿਹੜੇ (ਅਜਿਹੀ ਹਾਲਤ ਵਿਚ ਹੋਣ ਕਿ) ਆਪਣੇ ਪਿੱਛੇ ਨੰਨ੍ਹੇ-ਮੁੰਨ੍ਹੇ ਬੱਚੇ ਛੱਡ ਜਾਣ ਅਤੇ (ਉਹਨਾਂ ਨੂੰ) ਉਹਨਾਂ ਪ੍ਰਤੀ ਇਹ ਡਰ ਹੋਵੇ ਕਿ ਉਹਨਾਂ ਦੇ ਮਰਨ ਪਿਛੋਂ ਉਹਨਾਂ ਬੇਸਹਾਰਿਆਂ ਵਿਚਰਿਆ ਦਾ ਕੀ ਬਣੇਗਾ? ਇਸ ਲਈ ਚਾਹੀਦਾ ਹੈ ਕਿ ਇਹ ਲੋਕ ਅੱਲਾਹ ਤੋਂ ਡਰਨ ਅਤੇ ਉੱਚਿਤ ਗੱਲ ਆਖਣ। (9)ਜਿਹੜੇ ਲੋਕ ਯਤੀਮਾਂ ਦਾ ਮਾਲ ਨਾਜਾਇਜ਼ ਢੰਗ ਨਾਲ ਖਾਂਦੇ ਹਨ, ਉਹ ਆਪਣੇ ਢਿੱਡ ਵਿਚ ਅੱਗ ਭਰਦੇ ਹਨ ਅਤੇ (ਅਜਿਹੇ ਲੋਕ) ਦੋਜ਼ਖ਼ ਵਿਚ ਸੁੱਟ ਦਿੱਤੇ ਜਾਣਗੇ। (10)

ਅੱਲਾਹ ਤੁਹਾਡੀ ਸੰਤਾਨ ਬਾਰੇ ਤੁਹਾਨੂੰ ਇਰਸ਼ਾਦ ਫ਼ਰਮਾਉਂਦਾ ਹੈ ਕਿ ਇੱਕ ਮੁੰਡੇ ਦਾ ਹਿੱਸਾ ਦੋ ਕੁੜੀਆਂ ਦੇ ਹਿੱਸੇ ਦੇ ਬਰਾਬਰ ਹੈ, ਅਤੇ ਜੇ ਮਰਨ ਵਾਲੇ ਦੀ ਸੰਤਾਨ ਸਿਰਫ਼ ਕੁੜੀਆਂ ਹੀ ਹੋਣ (ਦੋ ਜਾਂ ਦੋ ਤੋਂ ਜ਼ਿਆਦਾ ਤਾਂ ਕੁੱਲ ਵਿਰਸੇ ਵਿਚੋਂ ਉਹਨਾਂ ਦਾ ਦੋ ਤਿਹਾਈ ਅਤੇ ਜੇਕਰ ਇੱਕ ਕੁੜੀ ਹੋਵੇ ਤਾਂ ਉਸ ਦਾ ਅੱਧਾ ਹਿੱਸਾ, ਅਤੇ ਮਰਨ ਵਾਲੇ ਦੇ ਮਾਪਿਆਂ ਦਾ ਭਾਵ ਦੋਵਾਂ ਵਿੱਚੋਂ ਹਰੇਕ ਦਾ, ਵਿਰਸੇ ਵਿਚ ਛੇਵਾਂ ਹਿੱਸਾ, ਸ਼ਰਤ ਇਹ ਹੈ ਕਿ ਮ੍ਰਿਤਕ ਦੀ ਔਲਾਦ ਹੋਵੇ, ਅਤੇ ਜੇਕਰ ਔਲਾਦ ਨਾ ਹੋਵੇ ਅਤੇ ਸਿਰਫ਼ ਮਾਂ-ਬਾਪ ਹੀ ਮ੍ਰਿਤਕ ਦੇ ਵਾਰਿਸ ਹੋਣ ਤਾਂ ਇਕ ਤਿਹਾਈ ਮਾਂ ਦਾ ਹਿੱਸਾ ਅਤੇ ਜੇ ਮ੍ਰਿਤਕ ਦੇ ਭਾਈ ਵੀ ਹੋਣ ਤਾਂ ਮਾਂ ਦਾ ਛੇਵਾਂ ਹਿੱਸਾ (ਅਤੇ ਮ੍ਰਿਤਕ ਦੇ ਵਿਰਸੇ ਦੀ ਇਹ ਵੰਡ) ਵਸੀਅਤ ਦੀ ਪਾਲਣਾ) ਤੋਂ ਬਾਅਦ ਜੋ ਉਸ ਨੇ ਕੀਤੀ ਜਾਂ ਕਰਜ਼ੇ ਦੇ (ਅਦਾ ਹੋਣ ਤੋਂ ਬਾਅਦ, ਜਿਹੜਾ ਉਸ ਦੇ ਸਿਰ ਹੋਵੇ, ਮੰਨੀ ਜਾਵੇਗੀ ਤੁਸੀਂ ਨਹੀਂ ਜਾਣਦੇ ਕਿ ਤੁਹਾਡੇ ਬਾਪ-ਦਾਦਾ ਅਤੇ ਪੁੱਤਰਾਂ-ਪੋਤਿਆਂ ਵਿਚੋਂ ਫ਼ਾਇਦੇ ਪੱਖੋਂ ਕੌਣ ਤੁਹਾਡੇ ਜ਼ਿਆਦਾ ਨੇੜੇ ਹੈ। ਇਹ ਹਿੱਸੇ ਅੱਲਾਹ ਨੇ ਨਿਸ਼ਚਿਤ ਕੀਤੇ ਹੋਏ ਹਨ, ਅਤੇ ਅੱਲਾਹ ਸਭ ਕੁਝ ਜਾਣਨ ਵਾਲਾ ਅਤੇ ਹਿਕਮਤ (ਸਿਆਣਪ) ਵਾਲਾ ਹੈ। (1) ਅਤੇ ਜਿਹੜਾ ਮਾਲ ਤੁਹਾਡੀਆਂ ਔਰਤਾਂ ਛੱਡ ਕੇ ਮਰ ਜਾਣ, ਜੇ ਉਹਨਾਂ ਦੀ ਔਲਾਦ ਨਾ ਹੋਵੇ ਤਾਂ ਉਸ ਵਿਚੋਂ ਅੱਧਾ ਹਿੱਸਾ ਤੁਹਾਡਾ ਹੋਵੇਗਾ ਅਤੇ ਜੇ ਔਲਾਦ ਹੋਵੇ ਤਾਂ ਵਿਰਸੇ ਵਿਚੋਂ ਤੁਹਾਡਾ ਹਿੱਸਾ ਚੌਥਾਈ (ਹੋਵੇਗਾ ਲੇਕਿਨ ਇਹ ਵੰਡ) ਵਸੀਅਤ ਦੀ (ਪਾਲਣਾ) ਤੋਂ ਬਾਅਦ ਜਿਹੜੀ ਉਹਨਾਂ ਨੇ ਕੀਤੀ ਹੋਵੇ ਜਾਂ ਕਰਜ਼ੇ ਦੇ (ਅਦਾ ਹੋਣ) ਤੋਂ ਬਾਅਦ(ਜਿਹੜਾ ਉਹਨਾਂ ਦੇ ਸਿਰ ਹੋਵੇ) ਕੀਤੀ ਜਾਵੇਗੀ। ਅਤੇ ਜਿਹੜਾ ਮਾਲ ਤੁਸੀਂ (ਮਰਦ) ਛੱਡ ਕੇ ਮਰ ਜਾਵੋ, ਜੇ ਤੁਸੀਂ ਬੇਔਲਾਦ ਹੋਵੋ ਤਾਂ ਤੁਹਾਡੀਆਂ ਔਰਤਾਂ ਦਾ ਉਸ ਵਿੱਚ ਚੌਥਾ ਹਿੱਸਾ, ਅਤੇ ਜੇ

62-ਇਸਲਾਮ ਵਿਚ ਔਰਤ ਦਾ ਸਥਾਨ