ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਔਲਾਦ ਹੋਵੇ ਤਾਂ ਉਹਨਾਂ ਦਾ ਅੱਠਵਾਂ ਹਿੱਸਾ। (ਇਹ ਹਿੱਸੇ ਵੰਡ) ਤੁਹਾਡੀ ਵਸੀਅਤ (ਦੀ ਪਾਲਣਾ) ਤੋਂ ਬਾਅਦ, ਜਿਹੜੀ ਤੁਸੀਂ ਕੀਤੀ ਹੋਵੇ ਅਤੇ ਜਿਹੜਾ ਕਰਜ਼ਾ ਹੋਵੇ (ਅਦਾ) ਕਰਨ ਤੋਂ ਬਾਅਦ, ਕੀਤੀ ਜਾਵੇਗੀ, ਅਤੇ ਜੇ ਅਜਿਹੇ ਮਰਦ ਜਾਂ ਔਰਤ ਦੀ ਮੀਰਾਸ ਹੋਵੇ, ਜਿਸ ਦੇ ਨਾ ਬਾਪ ਹੋਵੇ ਨਾ ਪੁੱਤਰ ਪਰ ਉਸ ਦੇ ਭਾਈ ਜਾਂ ਭੈਣ ਹੋਵੇ, ਤਾਂ ਉਹਨਾਂ ਵਿਚੋਂ ਹਰੇਕ ਨੂੰ ਛੇਵਾਂ ਹਿੱਸਾ (ਮਿਲੇਗਾ) ਅਤੇ ਜੇ ਇੱਕ ਤੋਂ ਜ਼ਿਆਦਾ ਹੋਣ, ਤਾਂ ਸਾਰੇ ਇੱਕ-ਤਿਹਾਈ ਵਿੱਚ ਸ਼ਾਮਿਲ ਹੋਣਗੇ। ਇਹ ਹਿੱਸੇ ਵੀ ਵਸੀਅਤ ਅਤੇ ਕਰਜ਼ੇ ਦੀ ਅਦਾਇਗੀ ਤੋਂ ਬਾਅਦ (ਵੰਡੇ ਜਾਣਗੇ)। ਸ਼ਰਤ ਇਹ ਹੈ ਕਿ ਉਹਨਾਂ 'ਚੋਂ ਮ੍ਰਿਤਕ ਨੇ ਕਿਸੇ ਦਾ ਨੁਕਸਾਨ ਨਾ ਕੀਤਾ ਹੋਵੇ। ਇਹ ਅੱਲਾਹ ਦਾ ਫ਼ਰਮਾਨ ਹੈ ਅਤੇ ਅੱਲਾਹ ਬਹੁਤ ਗਿਆਨਵਾਨ (ਅਤੇ) ਨਿਹਾਇਤ ਸਹਿਣਸ਼ੀਲ ਹੈ। (12)

(ਸੂਰਤ ਆਲ-ਨਿਸਾ 9-12)

ਐ ਮੁਸਲਮਾਨੋ! ਤੁਹਾਡੀਆਂ ਔਰਤਾਂ ਵਿਚੋਂ ਜਿਹੜੀਆਂ ਬਦਕਾਰੀ ਦਾ ਗੁਨਾਹ ਕਰ ਬੈਠਣ, ਉਹਨਾਂ ’ਤੇ ਆਪਣੇ ਲੋਕਾਂ ਵਿਚੋਂ ਚਾਰ ਵਿਅਕਤੀਆਂ ਦੀ ਗਵਾਹੀ ਲਵੋ। ਜੇਕਰ ਉਹ (ਉਹਨਾਂ ਦੀ ਬਦਕਾਰੀ ਦੀ ਗਵਾਹੀ ਦੇ ਦੇਣ, ਤਾਂ ਉਹਨਾਂ ਔਰਤਾਂ ਨੂੰ ਘਰਾਂ ਵਿੱਚ ਬੰਦ ਰੱਖੋ। ਇੱਥੋਂ ਤੱਕ ਕਿ ਉਹਨਾਂ ਨੂੰ ਮੌਤ ਆ ਜਾਵੇ ਜਾਂ ਅੱਲਾਹ ਉਹਨਾਂ ਦੇ ਲਈ ਕੋਈ ਹੋਰ (ਰਾਹ) ਕੱਢ ਦੇਵੇ। (15) ਅਤੇ ਜਿਹੜੇ ਦੋ ਮਰਦ ਤੁਹਾਡੇ ਵਿੱਚੋਂ ਬਦਕਾਰੀ ਕਰਨ ਤਾਂ ਉਹਨਾਂ ਨੂੰ ਸਖ਼ਤ ਸਜ਼ਾ ਦੇਵੋ। ਫਿਰ ਜੇ ਉਹ ਤੌਬਾ ਕਰ ਲੈਣ ਅਤੇ ਨੇਕ ਕੰਮ ਕਰਨ ਲੱਗ ਜਾਣ ਤਾਂ ਉਹਨਾਂ ਨੂੰ ਛੱਡ ਦੇਵੋ।ਬੇਸ਼ੱਕ ਅੱਲਾਹ ਤੌਬਾ ਕਬੂਲ ਕਰਨ ਵਾਲਾ ਅਤੇ ਰਹਿਮ ਫ਼ਰਮਾਉਣ ਵਾਲਾ ਹੈ। (16)ਅੱਲਾਹ ਉਹਨਾਂ ਲੋਕਾਂ ਦੀ ਤੌਬਾ ਕਬੂਲ ਫ਼ਰਮਾਉਂਦਾ ਹੈ, ਜਿਹੜੇ ਨਾ ਸਮਝੀ ਵਿੱਚ ਬੁਰੀ ਹਰਕਤ ਕਰ ਬੈਠਦੇ ਹਨ, ਫਿਰ (ਜਿਹੜੇ) ਛੇਤੀ ਤੌਬਾ ਕਰ ਲੈਂਦੇ ਹਨ, ਬਸ ਅਜਿਹੇ ਲੋਕਾਂ ’ਤੇ ਅੱਲਾਹ ਰਹਿਮ ਫ਼ਰਮਾਉਂਦਾ ਹੈ, ਅਤੇ ਉਹ ਸਭ ਕੁੱਝ ਜਾਣਦਾ (ਅਤੇ) ਹਿਕਮਤ ਵਾਲਾ ਹੈ। (17)ਅਤੇ ਅਜਿਹੇ ਲੋਕਾਂ ਦੀ ਤੌਬਾ ਕਬੂਲ ਨਹੀਂ ਹੁੰਦੀ, ਜਿਹੜੇ (ਸਾਰੀ ਉਮਰ) ਬੁਰੇ ਕੰਮ ਕਰਦੇ ਰਹੇ, ਇੱਥੋਂ ਤੱਕ ਕਿ ਜਦੋਂ ਉਹਨਾਂ ਵਿੱਚੋਂ ਕਿਸੇ ਦੀ ਮੌਤ ਆ ਖਲੋਵੇ ਤਾਂ ਉਸ ਸਮੇਂ ਕਹਿਣ ਲੱਗਣ ਕਿ ਹੁਣ ਮੈਂ ਤੋਬਾ ਕਰਦਾ ਹਾਂ, ਅਤੇ ਨਾ ਉਹਨਾਂ ਦੀ (ਤੋਬਾ ਕਬੂਲ ਹੁੰਦੀ ਹੈ) ਜੋ ਕੁਫ਼ਰ ਦੀ ਹਾਲਤ ਵਿੱਚ ਮਰ ਜਾਣ, ਅਜਿਹੇ ਲੋਕਾਂ ਦੇ ਲਈ ਅਸੀਂ ਅਤਿਅੰਤ ਦੁੱਖ ਦੇਣ ਵਾਲਾ ਅਜ਼ਾਬ (ਵੰਡ) ਤਿਆਰ ਕਰ ਰੱਖਿਆ ਹੈ।(18)

ਐ ਈਮਾਨ ਵਾਲਿਓ! ਤੁਹਾਨੂੰ ਸ਼ੋਭਾ ਨਹੀਂ ਦਿੰਦਾ ਕਿ ਜ਼ਬਰਦਸਤੀ ਔਰਤਾਂ ਦੇ ਵਾਰਿਸ ਬਣ ਜਾਓ ਅਤੇ (ਵੇਖਣਾ) ਇਸ ਨੀਯਤ ਨਾਲ ਕਿ ਜੋ ਕੁੱਝ ਤੁਸੀਂ ਉਹਨਾਂ ਨੂੰ ਦਿੱਤਾ ਹੈ, ਉਸ ਵਿੱਚੋਂ ਕੁੱਝ ਲੈ ਲਵੋ, ਉਹਨਾਂ ਨੂੰ (ਘਰਾਂ ਵਿੱਚ)

63-ਇਸਲਾਮ ਵਿਚ ਔਰਤ ਦਾ ਸਥਾਨ