ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰੋਕ ਕੇ ਨਾ ਰੱਖਣਾ, ਹਾਂ, ਜੇ ਉਹ ਖੁੱਲ੍ਹੇ-ਆਮ ਬਦਕਾਰੀ ਕਰਦੀਆਂ ਹੋਣ ਤਾਂ ਰੋਕਣਾ ਅਨੁਚਿਤ ਨਹੀਂ ਅਤੇ ਉਹਨਾਂ ਨਾਲ ਵਧੀਆ ਢੰਗ ਨਾਲ ਜੀਵਨ ਬਤੀਤ ਕਰੋ। ਜੇ ਉਹ ਤੁਹਾਨੂੰ ਨਾ ਪਸੰਦ ਹੋਣ ਤਾਂ ਇਹ ਗੱਲ ਹੈਰਾਨੀਜਨਕ ਨਹੀਂ ਕਿ ਤੁਸੀਂ ਕਿਸੇ ਚੀਜ਼ ਨੂੰ ਨਾਪਸੰਦ ਕਰੋ ਅਤੇ ਅੱਲਾਹ ਉਸ ਵਿੱਚ ਬਹੁਤ ਸਾਰੀਆਂ ਭਲਾਈਆਂ ਪੈਦਾ ਕਰ ਦੇਵੇ। (19) ਅਤੇ ਜੇ ਤੁਸੀਂ ਇੱਕ ਔਰਤ ਨੂੰ ਛੱਡ ਕੇ ਦੂਜੀ ਔਰਤ ਨਾਲ ਨਿਕਾਹ) ਕਰਨਾ ਚਾਹੋ, ਅਤੇ ਪਹਿਲੀ ਔਰਤ ਨੂੰ ਕਾਫ਼ੀ ਧਨ-ਦੌਲਤ ਦੇ ਚੁੱਕੇ ਹੋਵੋ ਤਾਂ ਉਸ ਵਿੱਚੋਂ ਕੁੱਝ ਵੀ ਵਾਪਸ ਨਾ ਲੈਣਾ। ਭਲਾਂ ਕੀ ਤੁਸੀਂ ਨਾਜਾਇਜ਼ ਤੌਰ 'ਤੇ ਅਤੇ ਖੁੱਲਮ-ਖੁੱਲਾ ਜ਼ੁਲਮ ਕਰਕੇ ਆਪਣਾ ਮਾਲ ਉਸ ਤੋਂ ਵਾਪਸ ਲਵੋਗੇ?(20) ਅਤੇ ਤੁਸੀਂ ਦਿੱਤਾ ਹੋਇਆ ਮਾਲ ਕਿਵੇਂ ਵਾਪਸ ਲੈ ਸਕਦੇ ਹੋ, ਜਦੋਂ ਕਿ ਤੁਸੀਂ ਇੱਕ ਦੂਜੇ ਨਾਲ ਹਮ-ਬਿਸਤਰੀ ਕਰ ਚੁੱਕੇ ਹੋ ਅਤੇ ਉਹ ਤੁਹਾਥੋਂ ਪੱਕਾ ਵਚਨ ਵੀ ਲੈ ਚੁੱਕੀਆਂ ਹਨ। (21)

ਅਤੇ ਜਿਹੜੀਆਂ ਔਰਤਾਂ ਨਾਲ ਤੁਹਾਡੇ ਪਿਤਾ ਨੇ ਨਿਕਾਹ ਕੀਤਾ ਹੋਵੇ, ਉਹਨਾਂ ਨਾਲ ਨਿਕਾਹ ਨਾ ਕਰਨਾ ਪਰ (ਪੂਰਵ ਇਸਲਾਮਿਕ ਸਮੇਂ 'ਚ) ਜੋ ਹੋ ਚੁੱਕਿਆ (ਸੋ ਹੋ ਚੁੱਕਿਆ)। ਇਹ ਅਤਿਅੰਤ ਬੇਸ਼ਰਮੀ ਅਤੇ (ਅੱਲਾਹ ਦੀ) ਨਾਰਾਜ਼ਗੀ ਵਾਲੀ ਗੱਲ ਸੀ, ਅਤੇ ਬਹੁਤ ਹੀ ਬੁਰੀ ਰੀਤ ਸੀ। (22) ਤੁਹਾਡੇ ਲਈ ਤੁਹਾਡੀਆਂ ਮਾਵਾਂ ਅਤੇ ਧੀਆਂ ਤੇ ਭੈਣਾਂ ਤੇ ਫੁੱਫੀਆਂ ਤੇ ਮਾਸੀਆਂ ਤੇ ਭਤੀਜੀਆਂ ਤੇ ਭਾਣਜੀਆਂ ਤੇ ਉਹ ਮਾਵਾਂ ਜਿਹਨਾਂ ਨੇ ਤੁਹਾਨੂੰ ਦੁੱਧ ਚੁੰਘਾਇਆ ਹੋਵੇ, ਅਤੇ ਤੁਹਾਡੀਆਂ ਦੁੱਧ ਵਿੱਚ ਸਾਂਝੀਵਾਲ ਭੈਣਾਂ ਤੇ ਸੱਸਾਂ ਹਰਾਮ ਕਰ ਦਿੱਤੀਆਂ ਗਈਆਂ ਹਨ, ਅਤੇ ਜਿਹਨਾਂ ਔਰਤਾਂ ਨਾਲ ਤੁਸੀਂ ਸੰਭੋਗ ਕਰ ਚੁੱਕੇ ਹੋ, ਉਹਨਾਂ ਦੀਆਂ ਕੁੜੀਆਂ, ਜਿਹਨਾਂ ਦਾ ਤੁਸੀਂ ਪਾਲਣ-ਪੋਸ਼ਣ ਕਰਦੇ ਹੋ (ਉਹ ਵੀ ਤੁਹਾਡੇ ਲਈ ਹਰਾਮ ਹਨ) ਹਾਂ, ਜਿਹਨਾਂ ਦੇ ਨਾਲ ਤੁਸੀਂ ਪਤੀ-ਪਤਨੀ ਵਾਲਾ ਸਰੀਰ ਮਿਲਾਪ ਨਾ ਕੀਤਾ ਹੋਵੇ, ਤਾਂ ਉਹਨਾਂ ਦੀਆਂ ਕੁੜੀਆਂ ਨਾਲ ਨਿਕਾਹ ਕਰ ਲੈਣ ਵਿੱਚ ਕੋਈ ਗੁਨਾਹ ਨਹੀਂ। ਤੁਹਾਡੇ ਉਹਨਾਂ ਪੁੱਤਰਾਂ ਦੀਆਂ ਪਤਨੀਆਂ, ਜਿਹੜੇ ਤੁਹਾਡੇ ਵੀਰਜ ਤੋਂ ਹੋਣ, ਅਤੇ ਦੋ ਭੈਣਾਂ ਦਾ (ਇੱਕੋ ਸਮੇਂ ਨਿਕਾਹ 'ਚ) ਇਕੱਠਾ ਕਰਨਾ ਵੀ (ਹਰਾਮ ਹੈ) ਪਰ ਜੋ ਹੋ ਚੁੱਕਿਆ (ਸੋ ਹੋ ਚੁੱਕਿਆ) ਬੇਸ਼ੱਕ ਅੱਲਾਹ ਬਖ਼ਸ਼ਣ ਵਾਲਾ (ਅਤੇ) ਰਹਿਮ ਫ਼ਰਮਾਉਣ ਵਾਲਾ ਹੈ। (23)

ਅਤੇ ਪਤੀਬਰਤਾ ਔਰਤਾਂ ਵੀ (ਤੁਹਾਡੇ ਲਈ ਹਰਾਮ ਹਨ)ਪਰੰਤੂ ਉਹ ਜਿਹੜੀਆਂ (ਕੈਦ ਹੋ ਕੇ ਸੇਵਕਾ ਦੇ ਤੌਰ 'ਤੇ) ਤੁਹਾਡੇ ਕਬਜ਼ੇ ਵਿੱਚ ਆ ਜਾਣ, (ਇਹ ਹਕਮ ਅੱਲਾਹ ਤਆਲਾ ਨੇ ਤੁਹਾਨੂੰ ਲਿਖ ਦਿੱਤਾ ਹੈ ਅਤੇ ਇਹਨਾਂ (ਔਰਤਾਂ) ਤੋਂ ਇਲਾਵਾ ਹੋਰ ਔਰਤਾਂ ਨਾਲ ਨਿਕਾਹ ਕਰਨਾ ਜਾਇਜ਼ ਹੈ, ਇਸ ਤਰ੍ਹਾਂ ਕਿ ਮਾਲ

64-ਇਸਲਾਮ ਵਿਚ ਔਰਤ ਦਾ ਸਥਾਨ