ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖ਼ਰਚ ਕਰਕੇ, ਉਹਨਾਂ ਨਾਲ ਨਿਕਾਹ ਕਰ ਲਵੋ। ਸ਼ਰਤ ਇਹ ਹੈ ਕਿ (ਨਿਕਾਹ ਤੋਂ) ਭਾਵ ਇੱਜ਼ਤ ਕਾਇਮ ਰੱਖਣਾ ਹੋਵੇ, ਨਾਕਿ ਭੋਗ ਵਿਲਾਸ। ਤਾਂ ਜਿਹੜੀਆਂ ਔਰਤਾਂ ਤੋਂ ਤੁਸੀਂ ਫ਼ਾਇਦਾ ਪ੍ਰਾਪਤ ਕਰੋ, ਉਹਨਾਂ ਦਾ ਮਹਿਰ, ਜਿਹੜਾ ਨਿਸਚਿਤ ਕੀਤਾ ਗਿਆ ਹੋਵੇ, ਅਦਾ ਕਰ ਦੇਵੋ, ਅਤੇ ਜੇ (ਮਹਿਰ) ਨਿਸ਼ਚਿਤ ਕਰਨ ਪਿੱਛੋਂ ਆਪੋ ਵਿੱਚ ਰਜ਼ਾਮੰਦੀ ਨਾਲ 'ਮਹਿਰ' 'ਚ ਘਾਟ-ਵਾਧ ਕਰ ਲਵੋ, ਤਾਂ ਇਸ ਵਿੱਚ ਕੋਈ ਗੁਨਾਹ ਨਹੀਂ, ਬੇਸ਼ੱਕ ਅੱਲਾਹ ਸਭ ਕੁੱਝ ਜਾਣਨ ਵਾਲਾ (ਅਤੇ) ਹਿਕਮਤ (ਸਿਆਣਪ) ਵਾਲਾ ਹੈ।(24)

ਅਤੇ ਜੋ ਵਿਅਕਤੀ ਤੁਹਾਡੇ ਵਿੱਚੋਂ ਈਮਾਨ ਵਾਲੀਆਂ ਅਜ਼ਾਦ ਔਰਤਾਂ ਨਾਲ ਨਿਕਾਹ ਕਰਨ ਦੀ ਸਮਰੱਥਾ ਨਾ ਰਖਦਾ ਹੋਵੇ ਤਾਂ ਈਮਾਨ ਵਾਲੀਆਂ ਸੇਵਕਾਵਾਂ ਵਿੱਚੋਂ ਹੀ, ਜਿਹੜੀਆਂ ਤੁਹਾਡੇ ਕਬਜ਼ੇ 'ਚ ਆ ਗਈਆਂ ਹੋਣ (ਨਿਕਾਹ ਕਰ ਲਵੇ), ਅਤੇ ਅੱਲਾਹ ਤੁਹਾਡੇ ਈਮਾਨ ਨੂੰ ਭਲੀਭਾਂਤ ਜਾਣਦਾ ਹੈ। ਤੁਸੀਂ ਸਾਰੇ ਆਪਸ (ਵੰਸ਼ਜ) ਵਿਚ ਇੱਕ-ਦੂਜੇ ਦੇ ਹਮ-ਜਿਨਸ ਹੋ। (ਇਸ ਤਰ੍ਹਾਂ) ਉਹਨਾਂ ਸੇਵਕਾਵਾਂ ਨਾਲ, ਉਹਨਾਂ ਦੇ ਮਾਲਿਕਾਂ ਤੋਂ ਆਗਿਆ ਲੈ ਕੇ ਨਿਕਾਹ ਕਰ ਲਓ ਅਤੇ ਦਸਤੂਰ ਅਨੁਸਾਰ ਉਹਨਾਂ ਦਾ ਮਹਿਰ ਵੀ ਅਦਾ ਕਰ ਦੇਵੋ। ਸ਼ਰਤ ਇਹ ਹੈ ਕਿ ਉਹ ਪਾਕਦਾਮਨ ਔਰਤਾਂ ਹੋਣ, ਨਾ ਕਿ ਅਜਿਹੀਆਂ ਕਿ ਖੁੱਲ੍ਹੇ ਆਮ ਬਦਕਾਰੀ ਕਰਦੀਆਂ ਫਿਰਨ ਅਤੇ ਨਾ ਚੋਰੀ ਛਿਪੇ ਯਾਰੀਆਂ ਲਾਉਣ। ਫਿਰ ਜੇ ਨਿਕਾਹ ਦੇ ਘੇਰੇ ਵਿਚ ਆ ਕੇ ਅਸ਼ਲੀਲ ਕੰਮ ਕਰ ਬੈਠਣ ਤਾਂ ਜਿਹੜੀ ਸਜ਼ਾ ਅਜ਼ਾਦ (ਖ਼ਾਨਦਾਨੀ) ਔਰਤਾਂ ਦੇ ਲਈ ਹੈ, ਉਸ ਤੋਂ ਅੱਧੀ ਉਹਨਾਂ ਨੂੰ ਦਿੱਤੀ ਜਾਵੇ। ਇਹ (ਸੇਵਕਾ ਦੇ ਨਾਲ ਨਿਕਾਹ ਕਰਨ ਦੀ) ਆਗਿਆ, ਉਸ ਆਦਮੀ ਦੇ ਲਈ ਹੈ, ਜਿਸ ਨੂੰ ਗੁਨਾਹ (ਹੋ ਜਾਣ) ਦਾ ਡਰ ਹੋਵੇ, ਅਤੇ ਜੇ ਸਬਰ ਕਰੋ, ਤਾਂ ਇਹ ਤੁਹਾਡੇ ਲਈ ਬਹੁਤ ਵਧੀਆ ਹੈ, ਅਤੇ ਅੱਲਾਹ ਬੜਾ ਬਖ਼ਸ਼ਣਹਾਰ ਤੇ ਰਹਿਮ ਫ਼ਰਮਾਉਣ ਵਾਲਾ ਹੈ। (25)

ਅੱਲਾਹ ਚਾਹੁੰਦਾ ਹੈ ਕਿ ਆਪਣੀਆਂ ਆਇਤਾਂ) ਤੁਹਾਨੂੰ ਸਪੱਸ਼ਟ ਰੂਪ ਵਿਚ ਬਿਆਨ ਫ਼ਰਮਾ ਦੇਵੇ ਅਤੇ ਤੁਹਾਨੂੰ ਪੂਰਵਲੇ ਲੋਕਾਂ ਦੇ ਰੀਤੀ-ਰਿਵਾਜ ਬਾਟੇ ਦੱਸੇ ਅਤੇ ਤੁਹਾਡੇ `ਤੇ ਰਹਿਮ ਫ਼ਰਮਾ ਦੇਵੇ ਤੇ ਅੱਲਾਹ ਜਾਣਹਾਰ (ਅਤੇ) ਹਿਕਮਤ ਵਾਲਾ ਹੈ। (26) ਅਤੇ ਅੱਲਾਹ ਤਾਂ ਚਾਹੁੰਦਾ ਹੈ ਕਿ ਤੁਹਾਡੇ `ਤੇ ਮਿਹਰਬਾਨੀ ਫ਼ਰਮਾਵੇ ਤੇ ਜਿਹੜੇ ਲੋਕ ਆਪਣੀਆਂ ਮਨੋਕਾਮਨਾਵਾਂ ਦੀ ਪਾਲਣਾ ਕਰਦੇ ਹਨ, ਉਹ ਚਾਹੁੰਦੇ ਹਨ ਕਿ ਤੁਸੀਂ ਸਿੱਧੇ ਰਸਤੇ ਤੋਂ ਭਟਕ ਕੇ ਦੂਰ ਜਾ ਡਿੱਗੋਂ। (27) ਅਤੇ ਅੱਲਾਹ ਚਾਹੁੰਦਾ ਹੈ ਕਿ ਤੁਹਾਡੇ ਉਪਰੋਂ ਬੋਝ ਹਲਕਾ ਕਰ ਦੇਵੇ ਅਤੇ ਕੁਦਰਤੀ ਰੂਪ ਵਿਚ) ਮਨੁੱਖ ਨੂੰ ਕਮਜ਼ੋਰ ਪੈਦਾ ਕੀਤਾ ਗਿਆ ਹੈ। (28)

(ਸੂਰਤ ਆਲ-ਨਿਸਾ 15-28)

65-ਇਸਲਾਮ ਵਿਚ ਔਰਤ ਦਾ ਸਥਾਨ