ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿੱਚ ਯੁੱਧ ਕਰਨ, ਅਤੇ ਜੋ ਵਿਅਕਤੀ ਅੱਲਾਹ ਦੀ ਰਾਹ ਵਿਚ ਲੜੇ, ਫਿਰ ਸ਼ਹੀਦ ਹੋ ਜਾਵੇ ਜਾਂ ਜੇਤੂ ਰਹੇ, ਅਸੀਂ ਜਲਦੀ ਹੀ ਉਸ ਨੂੰ ਬਹੁਤ ਵੱਡਾ ਬਦਲਾ ਅਤਾ ਕਰਾਂਗੇ। (74) ਅਤੇ ਤੁਹਾਨੂੰ ਕੀ ਹੋਇਆ ਹੈ ਕਿ ਅੱਲਾਹ ਦੇ ਰਾਹ ਵਿੱਚ ਉਹਨਾਂ ਬੇਵੱਸ ਮਰਦਾਂ ਅਤੇ ਔਰਤਾਂ ਅਤੇ ਬੱਚਿਆਂ ਵਾਸਤੇ ਨਹੀਂ ਲੜਦੇ ਜਿਹੜੇ ਦੁਆਵਾਂ ਕਰਦੇ ਰਹਿੰਦੇ ਹਨ ਕਿ ਐ ਰੱਬ! ਸਾਨੂੰ ਉਸ ਸ਼ਹਿਰ ਜਿਸ ਦੇ ਰਹਿਣ ਵਾਲੇ ਜ਼ਾਲਿਮ ਹਨ, ਵਿੱਚੋਂ ਕੱਢ ਕੇ ਕਿਸੇ ਹੋਰ ਥਾਂ ਲੈ ਜਾਵੋ ਅਤੇ ਆਪਣੇ ਵੱਲੋਂ ਸਾਡਾ ਕੋਈ ਹਿਮਾਇਤੀ ਬਣਾ ਦੇਵੋ ਅਤੇ ਆਪਣੇ ਵੱਲੋਂ ਹੀ ਕਿਸੇ ਨੂੰ ਸਾਡਾ ਸਹਾਈ ਨਿਯੁਕਤ ਕਰ ਦੇਵੋ।(75) ਜਿਹੜੇ ਈਮਾਨ ਵਾਲੇ ਹਨ, ਉਹ ਤਾਂ ਅੱਲਾਹ ਦੇ ਲਈ ਲੜਦੇ ਹਨ, ਅਤੇ ਜਿਹੜੇ ਇਨਕਾਰ ਕਰਨ ਵਾਲੇ ਹਨ, ਉਹ ਬੁੱਤਾਂ ਦੇ ਲਈ ਲੜਦੇ ਹਨ, ਤਾਂ ਤੁਸੀਂ ਸ਼ੈਤਾਨ, ਦੇ ਸਹਾਇਕਾਂ ਨਾਲ ਲੜੋ (ਅਤੇ ਘਬਰਾਓ ਨਹੀਂ ਕਿਉਂਕਿ ਸ਼ੈਤਾਨ ਦਾ ਦਾਅ ਖੋਖਲਾ ਹੁੰਦਾ ਹੈ। (76) (ਸੂਰਤ ਆਲ-ਨਿਸਾ 74-76)

ਅਤੇ ਜਦੋਂ ਤੁਹਾਨੂੰ ਕੋਈ ਦੁਆ ਦੇਵੇ ਤਾਂ ਜਵਾਬ ਵਿੱਚ) ਤੁਸੀਂ ਵੀ ਉਸ ਨੂੰ ਉਸ ਤੋਂ ਵਧੀਆ ਦੁਆ ਦੇਵੋ ਜਾਂ ਉਹਨਾਂ ਹੀ ਸ਼ਬਦਾਂ ਨਾਲ ਦੁਆ ਦੇਵੋ, ਬੇਸ਼ੱਕ ਅੱਲਾਹ ਹਰ ਚੀਜ਼ ਦਾ ਹਿਸਾਬ ਲੈਣ ਵਾਲਾ ਹੈ।(86) ਅੱਲਾਹ (ਅਜਿਹੀ ਸੱਚੀ ਸੁੱਚੀ ਪੂਜਣਯੋਗ ਹਸਤੀ ਹੈ ਕਿ) ਉਸ ਤੋਂ ਇਲਾਵਾ ਕੋਈ ਪੂਜਣਯੋਗ ਨਹੀਂ, ਉਹ ਕਿਆਮਤ ਦੇ ਦਿਨ ਤੁਹਾਨੂੰ ਸਭ ਨੂੰ ਜ਼ਰੂਰ ਇਕੱਠਾ ਕਰੇਗਾ ਅਤੇ ਅੱਲਾਹ ਤੋਂ ਵੱਧ ਕੇ (ਗੱਲਵਚਨ ਦਾ ਸੱਚਾ) ਕੌਣ ਹੈ? (87) (ਸੂਰਤ ਆਲ-ਨਿਸਾ 86-87)

ਅਤੇ ਜਦੋਂ ਤੁਸੀਂ ਸਫ਼ਰ 'ਤੇ ਜਾਓ ਤਾਂ ਤੁਹਾਡੇ 'ਤੇ ਕੋਈ ਗੁਨਾਹ ਨਹੀਂ ਕਿ ਨਮਾਜ਼ ਨੂੰ ਸੰਖੇਪ ਕਰਕੇ ਪੜ੍ਹੋ, ਸ਼ਰਤ ਇਹ ਹੈ ਕਿ ਤੁਹਾਨੂੰ ਡਰ ਹੋਵੇ ਕਿ ਕੁਫ਼ਰ ਕਰਨ ਵਾਲੇ ਲੋਕ ਤੁਹਾਨੂੰ ਤਕਲੀਫ਼ ਦੇਣਗੇ, ਬੇਸ਼ੱਕ ਕੁਫ਼ਰ ਕਰਨ ਵਾਲੇ ਲੋਕ ਤੁਹਾਡੇ ਪ੍ਰਤੱਖ ਦੁਸ਼ਮਣ ਹਨ।(101)

(ਸੂਰਤ ਆਲ-ਨਿਸਾ 101)

ਅਤੇ ਜੋ ਨੇਕ ਕੰਮ ਕਰੇਗਾ, ਮਰਦ ਹੋਵੇ ਜਾਂ ਔਰਤ ਪਰ ਹੋਵੇ ਈਮਾਨ ਵਾਲਾ ਤਾਂ ਅਜਿਹੇ ਲੋਕ ਬਹਿਸ਼ਤ ਵਿੱਚ ਦਾਖ਼ਲ ਹੋਣਗੇ, ਅਤੇ ਉਹਨਾਂ ਦਾ ਰਤਾ ਵੀ ਹੱਕ ਨਹੀਂ ਮਾਰਿਆ ਜਾਵੇਗਾ। (124)

(ਸੂਰਤ ਆਲ-ਨਿਸਾ 124)

(ਐ ਪੈਗੰਬਰ) ਲੋਕ ਤੁਹਾਥੋਂ (ਯਤੀਮ) ਔਰਤਾਂ ਬਾਰੇ ਫ਼ਤਵਾ ਪੁੱਛਦੇ ਹਨ, ਕਹਿ ਦੇਵੋ ਕਿ ਅੱਲਾਹ ਤੁਹਾਨੂੰ ਉਹਨਾਂ ਨਾਲ ਨਿਕਾਹ ਕਰਨ ਦੀ ਇਜਾਜ਼ਤ ਦਿੰਦਾ ਹੈ ਅਤੇ ਜਿਹੜਾ ਇਸ ਕਿਤਾਬ 'ਚ ਪਹਿਲਾਂ ਦਿੱਤਾ ਗਿਆ ਹੈ ਉਹ ਉਹਨਾਂ ਯਤੀਮ ਔਰਤਾਂ ਬਾਰੇ ਹੈ ਜਿਹਨਾਂ ਨੂੰ ਤੁਸੀਂ ਉਹਨਾਂ ਦਾ (ਬਣਦਾ) ਹੱਕ ਤਾਂ ਦਿੰਦੇ ਨਹੀਂ ਅਤੇ ਇੱਛਾ ਰੱਖਦੇ ਹੋ ਕਿ ਉਹਨਾਂ ਦੇ ਨਾਲ ਨਿਕਾਹ ਕਰ ਲਵੋ, ਅਤੇ ਨਿਆਸਰੇ ਬੱਚਿਆਂ ਸੰਬੰਧੀ ਵੀ ਤੁਸੀਂ ਇਨਸਾਫ਼ ਤੋਂ ਕੰਮ ਨਹੀਂ ਲੈਂਦੇ। ਅਤੇ ਇਹ ਵੀ ਹੁਕਮ ਦਿੰਦਾ

68-ਇਸਲਾਮ ਵਿਚ ਔਰਤ ਦਾ ਸਥਾਨ