ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ) ਕਿ ਯਤੀਮਾਂ ਦੇ ਮਾਮਲੇ ਵਿੱਚ ਇਨਸਾਫ਼ 'ਤੇ ਕਾਇਮ ਰਹੋ ਤੇ ਜਿਹੜੀ ਭਲਾਈ ਤੁਸੀਂ ਕਰੋਗੇ, ਅੱਲਾਹ ਉਸ ਨੂੰ ਜਾਣਦਾ ਹੈ।(127) ਅਤੇ ਜੇ ਕਿਸੇ ਔਰਤ ਨੂੰ ਆਪਣੇ ਪਤੀ ਵਲੋਂ ਵਧੀਕੀ ਜਾਂ ਅਣਗੌਲਿਆਂ ਕਰਨ ਦਾ ਡਰ ਹੋਵੇ ਤਾਂ ਪਤੀ-ਪਤਨੀ 'ਤੇ ਕੋਈ ਪਾਪ ਨਹੀਂ ਕਿ ਉਹ ਆਪਸ ਵਿੱਚ ਕਿਸੇ ਸਮਝੌਤੇ 'ਤੇ ਸੁਲਾ ਕਰ ਲੈਣ ਤੇ ਸੁਲ੍ਹਾ ਵਧੇਰੇ ਚੰਗੀ (ਚੀਜ਼) ਹੈ ਤੇ ਮਨ ਤਾਂ ਤੰਗ-ਦਿਲੀ ਵੱਲ ਜਲਦੀ ਉਲਾਰ ਹੋ ਜਾਂਦੇ ਹਨ, ਅਤੇ ਜੇ ਤੁਸੀਂ ਨੇਕੀ ਤੇ ਪਰਹੇਜ਼ਗਾਰੀ ਅਪਣਾਉਗੇ ਤਾਂ ਅੱਲਾਹ ਤੁਹਾਡੇ ਸਾਰੇ ਅਮਲਾਂ ਨੂੰ ਜਾਣਨ ਵਾਲਾ ਹੈ। (128) ਅਤੇ ਭਾਵੇਂ ਤੁਸੀਂ ਕਿੰਨਾ ਹੀ ਚਾਹੋ, ਔਰਤਾਂ ਨਾਲ ਬਰਾਬਰੀ ਵਾਲਾ ਵਿਹਾਰ ਹਰਗਿਜ਼ ਨਹੀਂ ਕਰ ਸਕੋਗੇ ਤਾਂ ਇਸ ਤਰ੍ਹਾਂ ਵੀ ਨਾ ਕਰਨਾ ਕਿ ਇੱਕ (ਪਤਨੀ) ਵੱਲ ਹੀ ਉੱਲਰ ਜਾਓ ਅਤੇ ਦੂਜੀ ਨੂੰ ਅੱਧ-ਵਿਚਕਾਰ ਲਟਕਦੀ ਛੱਡ ਦੇਵੋ। ਅਤੇ ਜੇ ਆਪਸ ਵਿੱਚ ਸੁਲ੍ਹਾ-ਸਫ਼ਾਈ ਕਰ ਲਵੋ ਅਤੇ ਪਰਹੇਜ਼ਗਾਰੀ ਅਪਣਾ ਲਵੋ ਤਾਂ ਅੱਲਾਹ ਬਖ਼ਸ਼ਣ ਵਾਲਾ ਤੇ ਰਹਿਮ ਫ਼ਰਮਾਉਣ ਵਾਲਾ ਹੈ। (129)

ਅਤੇ ਜੇ ਪਤੀ-ਪਤਨੀ ਵਿੱਚ (ਸੁਲ੍ਹਾ-ਸਫ਼ਾਈ) ਨਾ ਹੋ ਸਕੇ ਅਤੇ ਇੱਕ ਦੂਜੇ ਤੋਂ ਵੱਖਰੇ ਹੋ ਜਾਣ ਤਾਂ ਅੱਲਾਹ ਹਰੇਕ ਨੂੰ ਆਪਣੀ ਕਿਰਪਾ ਨਾਲ ਇੱਕ ਦੂਜੇ ਦੀ ਮੁਥਾਜਗੀ ਤੋਂ ਬੇਪਰਵਾਹ ਕਰ ਦੇਵੇਗਾ ਤੇ ਅੱਲਾਹ ਬਹੁਤ ਵਿਸ਼ਾਲਤਾ ਤੇ ਹਿਕਮਤ ਵਾਲਾਹੈ। (130)(ਸੂਰਤ ਆਲ-ਨਿਸਾ 127-130)

ਐ ਈਮਾਨ ਵਾਲਿਓ! ਇਨਸਾਫ਼ 'ਤੇ ਕਾਇਮ ਰਹੋ ਅਤੇ ਅੱਲਾਹ ਦੇ ਲਈ ਸੱਚੀ ਗਵਾਹੀ ਹੀ ਦੇਵੋ ਭਾਵੇਂ (ਇਸ ਕਾਰਨ ਤੁਹਾਡਾ ਜਾਂ ਤੁਹਾਡੇ ਮਾਂ-ਪਿਉ ਜਾਂ ਸਾਕ-ਸਬੰਧੀਆਂ ਦਾ ਨੁਕਸਾਨ ਹੀ ਕਿਉਂ ਹੋਵੇ। ਭਾਵੇਂ ਕੋਈ ਅਮੀਰ ਹੈ ਜਾਂ ਗ਼ਰੀਬ ਪਰੰਤੂ ਅੱਲਾਹ ਉਹਨਾਂ ਦਾ ਤੁਹਾਡੇ ਨਾਲੋਂ ਵਧੇਰੇ ਸ਼ੁਭਚਿੰਤਕ ਹੈ। ਤੁਸੀਂ ਮਨੋ ਕਾਮਨਾਵਾਂ ਦੇ ਪਿੱਛੇ ਲੱਗ ਕੇ ਇਨਸਾਫ਼ ਨਾ ਛੱਡ ਦੇਣਾ। ਜੇਕਰ ਤੁਸੀਂ ਗੋਲ-ਮੋਲ ਗਵਾਹੀ ਦਿਉਗੇ ਜਾਂ (ਗਵਾਹੀ ਤੋਂ ਬਚਣਾ ਚਾਹੋਗੇ ਤਾਂ ਜਾਣ ਲਵੋ) ਅੱਲਾਹ ਤੁਹਾਡੇ ਸਾਰੇ ਕੰਮਾਂ ਤੋਂ ਵਾਕਿਫ਼ ਹੈ।(135)

(ਸੂਰਤ ਆਲ-ਨਿਸਾ 135)

(ਐ ਪੈਗੰਬਰ!) ਲੋਕ ਤੁਹਾਥੋਂ (ਬੇ ਔਲਾਦ ਵਿਅਕਤੀ ਦੇ ਬਾਰੇ 'ਚ ਅੱਲਾਹ ਦੇ) ਹੁਕਮ ਸਬੰਧੀ ਪੁੱਛਦੇ ਹਨ। ਕਹਿ ਦੇਵੋ ਕਿ ਅੱਲਾਹ ਬੇ-ਔਲਾਦ ਵਿਅਕਤੀ ਬਾਰੇ ਇਹ ਹੁਕਮ ਦਿੰਦਾ ਹੈ ਕਿ ਜੇ ਕੋਈ ਅਜਿਹਾ ਵਿਅਕਤੀ ਮਰ ਜਾਵੇ, ਜਿਸ ਦੇ ਔਲਾਦ ਨਾ ਹੋਵੇ (ਅਤੇ ਨਾ ਮਾਂ-ਪਿਉ) ਅਤੇ (ਜੇ) ਉਸ ਦੀ ਭੈਣ ਹੋਵੇ ਤਾਂ (ਉਸ ਨੂੰ) ਉਸ ਦੇ ਭਰਾ ਦੀ ਵਿਰਾਸਤ 'ਚੋਂ ਅੱਧਾ ਹਿੱਸਾ ਮਿਲੇਗਾ, ਤੇ ਜੇਕਰ ਭੈਣ ਮਰ ਜਾਵੇ ਤੇ ਉਸ ਦੀ ਔਲਾਦ ਨਾ ਹੋਵੇ ਤਾਂ ਉਸ ਦੀ ਸਾਰੀ ਜਾਇਦਾਦ ਦਾ ਵਾਰਸ ਭਰਾ ਹੋਵੇਗਾ ਅਤੇ ਜੇਕਰ ਮਰਨ ਵਾਲੇ ਭਰਾ ਦੀਆਂ ਦੋ ਭੈਣਾਂ ਹੋਣ ਤਾਂ ਦੋਵਾਂ ਨੂੰ

69-ਇਸਲਾਮ ਵਿਚ ਔਰਤ ਦਾ ਸਥਾਨ