ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/70

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਰਾ ਦੀ ਵਿਰਾਸਤ ਵਿੱਚੋਂ ਦੋ ਤਿਆਹੀ। ਅਤੇ ਜੇ ਭਰਾ ਤੇ ਭੈਣ ਮਿਲੇ ਜੁਲੇ ਵਾਰਸ ਹੋਣ ਤਾਂ (ਇੱਕ) ਦਾ ਹਿੱਸਾ ਦੋ ਔਰਤਾਂ ਦੇ ਹਿੱਸੇ ਦੇ ਬਰਾਬਰ ਹੈ। (ਇਹ ਹੁਕਮ) ਅੱਲਾਹ ਤੁਹਾਡੇ ਵਾਸਤੇ ਇਸ ਲਈ ਬਿਆਨ ਫ਼ਰਮਾਉਂਦਾ ਹੈ ਤਾਂ ਕਿ ਤੁਸੀਂ ਭਟਕਦੇ ਨਾ ਫਿਰੋ ਅਤੇ ਅੱਲਾਹ ਹਰ ਚੀਜ਼ ਤੋਂ ਵਾਕਿਫ਼ ਹੈ।(176)

(ਸੂਰਤ ਅਨ-ਨਿਸਾ 176)

(ਐ ਪੈਗ਼ੰਬਰ! ਲੋਕ) ਤੁਹਾਥੋਂ ਪੁੱਛਦੇ ਹਨ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਉਹਨਾਂ ਲਈ ਹਲਾਲ ਹਨ ਅਤੇ ਉਹਨਾਂ ਦਾ ਸ਼ਿਕਾਰ ਵੀ ਹਲਾਲ ਹੈ। ਉਹਨਾਂ ਨੂੰ ਕਹਿ ਦੇਵੋ ਕਿ ਸਾਰੀਆਂ ਪਾਕ ਚੀਜ਼ਾਂ ਤੁਹਾਡੇ ਲਈ ਹਲਾਲ਼ ਹਨ, ਅਤੇ ਉਹ ਸ਼ਿਕਾਰ ਵੀ ਜਿਹਨਾਂ ਨੂੰ ਤੁਹਾਡੇ ਲਈ ਉਹਨਾਂ ਸ਼ਿਕਾਰੀ ਜਾਨਵਰਾਂ ਨੇ ਫੜਿਆ ਹੋਵੇ ਜਿਨ੍ਹਾਂ ਨੂੰ ਤੁਸੀਂ ਸ਼ਿਕਾਰ (ਕਰਨ ਲਈ) ਸਿਖਾਇਆ ਹੋਵੇ, ਜਿਸ ਢੰਗ ਨਾਲ ਅੱਲਾਹ ਨੇ ਤੁਹਾਨੂੰ ਸ਼ਿਕਾਰ ਕਰਨਾ ਸਿਖਾਇਆ ਹੈ। ਤਾਂ ਜਿਹੜਾ ਸ਼ਿਕਾਰ ਉਹ ਤੁਹਾਡੇ ਲਈ ਫੜ ਰੱਖਣ, ਉਸ ਨੂੰ ਖਾ ਲਿਆ ਕਰੋ ਤੇ ਸ਼ਿਕਾਰੀ ਪੂਸ਼ਆਂ ਨੂੰ (ਸ਼ਿਕਾਰ ਲਈ) ਛੱਡਦੇ (ਸਮੇਂ) ਅੱਲਾਹ ਦਾ ਨਾਂ ਲੈ ਲਿਆ ਕਰੋ।(4) (ਸੂਰਤ ਆਲ-ਮਾਇਦਾ 4)

ਐ ਈਮਾਨ ਵਾਲਿਓ! ਜਦੋਂ ਤੁਸੀਂ ਨਮਾਜ਼ ਪੜ੍ਹਨ ਦਾ ਇਰਾਦਾ ਕਰੋ ਤਾਂ ਮੂੰਹ ਅਤੇ ਕੂਹਣੀਆਂ ਤੀਕ ਹੱਥ ਧੋ ਲਿਆ ਕਰੋ ਅਤੇ ਸਿਰ ਦਾ ਮਸਹ ਕਰ ਲਿਆ ਕਰੋ, ਤੇ ਗਿੱਟਿਆਂ ਤੀਕ ਪੈਰ (ਧੋ ਲਿਆ ਕਰੋ) ਅਤੇ ਜੇ ਇਸ਼ਨਾਨ ਦੀ ਜ਼ਰੂਰਤ ਪੈ ਜਾਵੇ ਤਾਂ (ਇਸ਼ਨਾਨ ਕਰਕੇ)ਪਾਕ ਹੋ ਜਾਇਆ ਕਰੋ, ਅਤੇ ਜੇ ਬੀਮਾਰ ਹੋਵੇ ਜਾਂ ਸਫ਼ਰ ਵਿੱਚ ਹੋਵੋ ਜਾਂ ਤੁਹਾਡੇ ਵਿੱਚੋਂ ਕੋਈ ਟੱਟੀ-ਪਿਸ਼ਾਬ ਕਰਕੇ ਆਇਆ ਹੋਵੇ ਜਾਂ ਤੁਸੀਂ ਔਰਤਾਂ ਨਾਲ ਸਹਿਵਾਸ ਕੀਤਾ ਹੋਵੇ ਅਤੇ ਤੁਹਾਨੂੰ ਪਾਣੀ ਨਾ ਮਿਲ ਸਕੇ ਤਾਂ ਪਾਕ ਮਿੱਟੀ ਲਵੋ, ਅਤੇ ਉਸ ਨਾਲ ਮੂੰਹ ਤੇ ਹੱਥਾਂ ਦਾ 'ਮਸਹ' (ਭਾਵ ਤਯੱਮੁਮ) ਕਰ ਲਵੋ। ਅੱਲਾਹ ਤੁਹਾਨੂੰ ਕਿਸੇ ਮੁਸ਼ਕਿਲ ਵਿੱਚ ਨਹੀਂ ਪਾਉਣਾ ਚਾਹੁੰਦਾ ਬਲਕਿ ਉਹ ਚਾਹੁੰਦਾ ਹੈ ਕਿ ਤੁਹਾਨੂੰ ਪਾਕ ਕਰੇ ਅਤੇ ਆਪਣੀਆਂ ਨਿਆਮਤਾਂ ਤੁਹਾਡੇ 'ਤੇ ਪੂਰੀਆਂ ਕਰੇ ਤਾਂਕਿ ਤੁਸੀਂ ਸ਼ੁਕਰ ਕਰੋ। (6) (ਸੂਰਤ ਅਲ-ਮਾਇਦਾ 6)

ਅਤੇ ਜੋ ਚੋਰੀ ਕਰੇ, ਆਦਮੀ ਹੋਵੇ ਜਾਂ ਤੀਵੀਂ, ਉਹਨਾਂ ਦੇ ਹੱਥ ਕੱਟ ਦਿਓ, ਇਹ ਉਸ ਦੇ ਅਮਲਾਂ ਦੀ ਸਜ਼ਾ ਹੈ ਅਤੇ ਅੱਲਾਹ ਵੱਲੋਂ ਡਾਂਟ ਹੈ, ਅਤੇ ਅੱਲਾਹ ਜ਼ੋਰਾਵਰ ਅਤੇ ਹਿਕਮਤ ਵਾਲਾ ਹੈ, (38)

(ਸੂਰਤ ਆਲ-ਮਾਇਦਾ 38)

ਅੱਲਾਹ ਤੁਹਾਡੀਆਂ ਬੇਇਰਾਦਾ ਸਹੁੰਆਂ ਲਈ ਤੁਹਾਡੇ ਕੋਲੋਂ ਪੁਛ-ਪੜਤਾਲ ਨਹੀ ਕਰੇਗਾ? ਪਰੰਤੂ ਪੱਕੀਆਂ ਸਹੁੰਆਂ ਬਾਰੇ (ਜਿਹਨਾਂ ਦੇ ਵਿਰੁੱਧ ਚੱਲੋਗੇ) ਪੁੱਛ ਪੜਤਾਲ ਕਰੇਗਾ। ਤਾਂ ਸਦਾ ਉਸ ਦਾ ਕੱਫ਼ਾਰਾ (ਹਰਜਾਨਾ) ਦਸ ਮੁਥਾਜਾਂ ਨੂੰ ਦਰਮਿਆਨੇ ਪੱਧਰ ਦਾ ਭੋਜਨ ਕਰਵਾਉਣਾ ਹੈ, ਜਿਹੜਾ ਤੁਸੀਂ ਆਪਣੇ ਘਰ

70-ਇਸਲਾਮ ਵਿਚ ਔਰਤ ਦਾ ਸਥਾਨ