ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਜ਼ਕਾਤ ਦਿੰਦੇ ਤੇ ਅੱਲਾਹ ਤੇ ਉਸ ਦੇ ਰਸੂਲ ਦੀ ਫ਼ਰਮਾਂਬਰਦਾਰੀ (ਆਗਿਆਕਾਰੀ ਕਰਦੇ ਹਨ। ਇਹੋ ਲੋਕ ਹਨ, ਜਿਹਨਾਂ 'ਤੇ ਅੱਲਾਹ ਰਹਿਮ ਕਰੇਗਾ ਬੇਸ਼ਕ ਅੱਲਾਹ ਜ਼ੋਰਾਵਰ ਸਿਆਣਪ ਵਾਲਾ ਹੈ। (71)

ਅੱਲਾਹ ਨੇ ਮੋਮਿਨ ਮਰਦਾਂ ਅਤੇ ਮੋਮਿਨ ਔਰਤਾਂ ਨਾਲ ਬਹਿਸ਼ਤਾਂ ਦਾ ਵਾਅਦਾ ਕੀਤਾ ਹੈ, ਜਿਹਨਾਂ ਦੇ ਹੇਠਾਂ ਨਹਿਰਾਂ ਵਹਿ ਰਹੀਆਂ ਹਨ, ਉਹ ਉਹਨਾਂ ਵਿੱਚ ਹਮੇਸ਼ਾ ਹਮੇਸ਼ਾ ਰਹਿਣਗੇ ਅਤੇ ਸਦਾ ਬਹਾਰ ਬਾਗਾਂ ਵਿੱਚ ਸਾਫ਼ ਸੁਥਰੇ ਨਿਵਾਸ ਸਥਾਨਾਂ ਦਾ ਵਾਅਦਾ ਕੀਤਾ ਹੈ। ਅਤੇ ਅੱਲਾਹ ਦੀ ਰਜ਼ਾ ਹੀ ਸਭ ਤੋਂ ਵੱਡਾ ਵਰਦਾਨ (ਨਿਅਮਤ) ਹੈ।ਇਹੋ ਵੱਡੀ ਸਫਲਤਾ ਹੈ।(72)

(ਸੂਰਤ ਅਤ-ਤੌਬਾ 71-72)

ਅਤੇ ਇਹ ਲੋਕ ਅੱਲਾਹ ਦੇ ਲਈ ਤਾਂ ਧੀਆਂ ਤਜਵੀਜ਼ ਕਰਦੇ ਹਨ ਅਤੇ ਉਹ ਇਹਨਾਂ ਤੋਂ ਪਾਕ ਹੈ ਅਤੇ ਆਪਣੇ ਲਈ (ਪੁੱਤਰ), ਜਿਹੜੇ ਮਨਭਾਉਂਦੇ ਅਤੇ (ਪਸੰਦੀਦਾ) ਹਨ। (57) ਹਾਲਾਂਕਿ ਜਦੋਂ ਇਹਨਾਂ ਵਿੱਚੋਂ ਕਿਸੇ ਨੂੰ ਪੁੱਤਰੀ (ਦੇ ਪੈਦਾ ਹੋਣ ਦੀ ਖ਼ਬਰ ਮਿਲਦੀ ਹੈ, ਤਾਂ ਉਸ ਦਾ ਮੂੰਹ(ਚਿੰਤਾ ਦੇ ਸੱਬਬ) ਸਿਆਹ ਹੋ ਜਾਂਦਾ ਹੈ ਅਤੇ (ਉਸ ਦੇ ਦਿਲ ਨੂੰ ਵੇਖੋ ਤਾਂ) ਉਹ ਸੋਗਵਾਰ (ਉਸਾਦ) ਹੋ ਜਾਂਦਾ ਹੈ(58)

(ਸੂਰਤ: ਅਨ-ਹਲ 57-58)

ਅਤੇ ਅੱਲਾਹ ਨੇ ਹੀ ਤੁਹਾਡੇ ਵਿੱਚੋਂ ਔਰਤਾਂ ਪੈਦਾ ਕੀਤੀਆਂ ਤੇ ਔਰਤਾਂ ਤੋਂ ਤੁਹਾਡੇ ਪੁੱਤਰ ਤੇ ਪੋਤਰੇ ਪੈਦਾ ਕੀਤੇ ਤੇ ਖਾਣ ਲਈ ਤੁਹਾਨੂੰ ਪਾਕੀਜ਼ਾਪਵਿੱਤਰ ਚੀਜ਼ਾਂ ਦਿੱਤੀਆਂ। ਤਾਂ ਕੀ ਇਹ ਨਿਰਮੂਲ ਚੀਜ਼ਾਂ 'ਤੇ ਵਿਸ਼ਵਾਸ ਰਖਦੇ ਅਤੇ ਅੱਲਾਹ ਦੇ ਅਹਿਸਾਨਾਂ ਦਾ ਇਨਕਾਰ ਕਰਦੇ ਹਨ?(72)(ਸੂਰਤ: ਅਨ-ਨਹਲ 72)

ਜਿਹੜਾ ਵਿਅਕਤੀ ਚੰਗੇ ਅਮਲ ਕਰੇਗਾ, ਮਰਦ ਹੋਵੇ ਜਾਂ ਔਰਤ ਅਤੇ ਉਹ ਈਮਾਨ ਵਾਲਾ ਵੀ ਹੋਵੇ ਅਤੇ ਅਸੀਂ ਉਸ ਨੂੰ ਦੁਨੀਆਂ ’ਚ) ਪਾਕ ਅਤੇ ਅਰਾਮ ਦੀ ਜ਼ਿੰਦਗੀ ਨਾਲ ਜਿਉਂਦੇ ਰੱਖਾਂਗੇ ਅਤੇ ਕਿਆਮਤ ਦਿਹਾੜੇ) ਉਹਨਾਂ ਦੇ ਅਮਲਾਂ ਦਾ ਬਹੁਤ ਹੀ ਵਧੀਆ ਬਦਲਾ ਦੇਵਾਂਗੇ। (97)(ਸੂਰਤ: ਅਨ-ਹੌਲ 97)

ਅਤੇ ਤੁਹਾਡੇ ਰੱਬ ਨੇ ਇਰਸ਼ਾਦ ਫ਼ਰਮਾਇਆ ਹੈ ਕਿ ਉਸ ਤੋਂ ਇਲਾਵਾ ਕਿਸੇ ਹੋਰ ਦੀ ਬੰਦਗੀ ਨਾ ਕਰੋ ਅਤੇ ਮਾਤਾ-ਪਿਤਾ ਨਾਲ ਸੋਹਣਾ ਸਲੂਕ ਕਰਦੇ ਰੇਹੋ ਜੇ ਉਹਨਾਂ ਵਿੱਚੋਂ ਇੱਕ ਜਾਂ ਦੋਵੇਂ ਤੁਹਾਡੇ ਹੁੰਦੇ ਬਿਰਧ ਹੋ ਜਾਣ ਤਾਂ ਉਹਨਾਂ ਨੂੰ 'ਉਫ਼' ਤੱਕ ਨਾ ਕਹਿਣਾ ਅਤੇ ਨਾ ਉਹਨਾਂ ਨੂੰ ਝਿੜਕਣਾ ਅਤੇ ਉਹਨਾਂ ਨਾਲ ਗੱਲ, ਬਾਤ ਅਦਬ ਨਾਲ ਕਰਨਾ ਤੇ ਨਿਮਾਣੇ ਤੇ ਨਿਤਾਣੇ ਬਣ ਕੇ ਉਹਨਾਂ ਅੱਗੇ ਝੁਕੇ ਰਹਿਣਾ,(23) ਅਤੇ ਉਹਨਾਂ ਦੇ ਹੱਕ ਵਿੱਚ ਦੁਆ ਕਰਦੇ ਰਹਿਣਾ ਕਿ ਐ ਪਾਲਣਹਾਰੁ! ਜਿਵੇਂ ਇਹਨਾਂ ਨੇ ਮੈਨੂੰ ਨਿੱਕੇ ਹੁੰਦਿਆਂ (ਨਰਮੀ ਨਾਲ) ਪਾਲਿਆ ਹੈ,

73-ਇਸਲਾਮ ਵਿਚ ਔਰਤ ਦਾ ਸਥਾਨ