ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੂੰ ਵੀ ਉਹਨਾਂ ਦੇ ਹਾਲ 'ਤੇ ਰਹਿਮ ਫ਼ਰਮਾਓ।(24) ਜੋ ਕੁੱਝ ਤੁਹਾਡੇ ਹਿਰਦਿਆਂ ਵਿੱਚ ਹੈ ਉਸਨੂੰ ਤੁਹਾਡਾ ਰੱਬ ਭਲੀ-ਭਾਂਤ ਜਾਣਦਾ ਹੈ। ਜੇ ਤੁਸੀਂ ਨੇਕ ਅਮਲ ਹੋਵੋਗੇ ਤਾਂ ਉਹ ਸੰਪਰਕ ਵਿੱਚ ਆਉਣ ਵਾਲਿਆਂ ਨੂੰ ਬਖਸ਼ਣ ਵਾਲਾ ਹੈ।(25)

ਅਤੇ ਸਾਕ-ਸਬੰਧੀਆਂ ਅਤੇ ਮੁਥਾਜਾਂ ਅਤੇ ਮੁਸਾਫ਼ਿਰਾਂ ਨੂੰ ਉਹਨਾਂ ਦਾ ਹੱਕ ਅਦਾ ਕਰਿਆ ਕਰੋ ਅਤੇ ਫ਼ਜ਼ੂਲ-ਖ਼ਰਚੀ ਨਾਲ ਮਾਲ ਨਾ ਖ਼ਰਚੋ (26) ਕਿ ਫ਼ਜੂਲ ਖ਼ਰਚੀ ਕਰਨ ਵਾਲੇ ਤਾਂ ਸ਼ੈਤਾਨ ਦੇ ਭਾਈ ਹਨ, ਤੇ ਸ਼ੈਤਾਨ ਆਪਣੇ ਰੱਬ ਦੀਆਂ ਨਿਅਮਤਾਂ ਦਾ ਨਾ-ਸ਼ੁਕਰਾ ਹੈ (27) ਅਤੇ ਜੇ ਤੁਸੀਂ ਆਪਣੇ ਰੱਬ ਦੀ ਰਹਿਮਤ (ਭਾਵ ਖ਼ੁਸ਼ਦਿਲੀ) ਦੀ ਉਡੀਕ ਵਿੱਚ ਜਿਸ ਦੀ ਤੁਹਾਨੂੰ ਆਸ ਹੋਵੇ, ਉਹਨਾਂ (ਹੱਕਦਾਰਾਂ) ਵੱਲ ਧਿਆਨ ਨਾ ਕਰ ਸਕੋ ਤਾਂ ਉਹਨਾਂ ਨੂੰ ਨਰਮੀ ਨਿਮਰਤਾ ਨਾਲ ਗੱਲ-ਬਾਤ ਕਹਿ ਦਿਆ ਕਰੋ (28) ਅਤੇ ਆਪਣੇ ਹੱਥ ਨੂੰ ਨਾ ਤਾਂ ਗਰਦਨ ਨਾਲ ਬੰਨਿਆਂ ਕਰੋ (ਯਾਨੀ ਬਹੁਤ ਤੰਗ) ਕਰ ਲਵੋ (ਕਿ ਕਿਸੇ ਨੂੰ ਕੁੱਝ ਦੇਵੋ ਹੀ ਨਾ) ਤੇ ਨਾਂ ਬਿਲਕੁਲ ਖੁੱਲੇ ਰੱਸੇ ਛੱਡ ਦੇਵੋ (ਕਿ ਸਾਰਾ ਕੁੱਝ ਦੇ ਦੇਵੋ।) ਅਤੇ ਸਿੱਟਾ ਇਹ ਨਿਕਲੇ ਕਿ ਬੇ-ਬਸ ਅਤੇ ਫਿਟਕਾਰੇ ਹੋਏ ਬਣ ਕੇ ਬੈਠ ਜਾਵੋ। (29) ਬੇਸ਼ੱਕ ਤੁਹਾਡਾ ਪਾਲਣਹਾਰ ਜਿਸ ਦੀ ਰੋਜ਼ੀ ਰੋਟੀ ਚਾਹੁੰਦਾ ਹੈ, ਖੁੱਲ੍ਹੀ-ਡੁੱਲ੍ਹੀ ਕਰ ਦਿੰਦਾ ਹੈ ਅਤੇ (ਜਿਸ ਦੀ ਰੋਜ਼ੀ ਚਾਹੁੰਦਾ ਹੈ) ਗਿਣਵੀਂ-ਮਿਣਵੀਂ ਕਰ ਦਿੰਦਾ ਏ। ਉਹ ਆਪਣੇ ਬੰਦਿਆਂ ਦੀ ਖ਼ਬਰ ਰੱਖਣ ਵਾਲਾ ਅਤੇ ਉਹਨਾਂ ਨੂੰ ਵੇਖ ਰਿਹਾ ਹੈ।(30)

ਅਤੇ ਆਪਣੀ ਔਲਾਦ ਨੂੰ ਗ਼ਰੀਬੀ ਦੇ ਡਰੋਂ ਕਤਲ ਨਾ ਕਰੋ (ਕਿਉਂਕਿ) ਉਹਨਾਂ ਨੂੰ ਅਤੇ ਤੁਹਾਨੂੰ ਅਸੀਂ ਹੀ ਰਿਜ਼ਕ-ਰੋਜ਼ੀ ਦਿੰਦੇ ਹਾਂ। ਬੇਸ਼ੱਕ ਕਿ ਉਹਨਾਂ ਦੀ ਹੱਤਿਆ ਕਰਨਾ ਬਹੁਤ ਵੱਡਾ ਪਾਪ ਹੈ। (31)

ਅਤੇ ਜ਼ਿਨਾ (ਪੱਤ ਲੁੱਟਣ) ਦੇ ਕੋਲ ਵੀ ਨਾ ਢੁੱਕੀਓ ਕਿ ਉਹ ਬੇ-ਸ਼ਰਮੀ ਅਤੇ ਭੈੜੀ ਰਾਹ ਹੈ,(32) ਅਤੇ ਜਿਸ ਜਾਨਦਾਰ ਦਾ ਮਾਰਨਾ ਅੱਲਾਹ ਨੇ ਹਰਾਮ ਕੀਤਾ ਹੈ, ਉਸ ਨੂੰ ਕਤਲ ਨਾ ਕਰੋ ਪਰ ਜਾਇਜ਼ ਤੌਰ ਤੇ (ਭਾਵ ਸ਼ਰ੍ਹਾ ਦੇ ਫ਼ਤਵਾ ਅਨੁਸਾਰ) ਅਤੇ ਜਿਹੜਾ ਵਿਅਕਤੀ ਜ਼ੁਲਮ ਕਰਕੇ ਕਤਲ ਕੀਤਾ ਜਾਵੇ, ਅਸੀਂ ਉਸਦੇ ਵਾਰਿਸਾਂ ਨੂੰ ਅਖ਼ਤਿਆਰ ਦਿੱਤਾ ਹੈ (ਕਿ ਜ਼ਾਲਿਮ-ਕਾਤਿਲ ਤੋਂ ਬਦਲਾ ਲਵੇ) ਤਾਂ ਉਸ ਨੂੰ ਚਾਹੀਦਾ ਹੈ ਕਿ ਕਤਲ ਦੇ ਬਦਲੇ ਵਿੱਚ ਜ਼ਿਆਦਤੀ ਨਾ ਕਰੇ। ਉਸਦੀ ਮਦਦ ਕੀਤੀ ਜਾਵੇਗੀ ਅਤੇ ਫ਼ਤਹਿ ਨਸੀਬ ਹੋਵੇਗੀ।(33)

ਅਤੇ ਯਤੀਮ ਦੇ ਮਾਲ-ਦੌਲਤ ਦੇ ਕੋਲ ਵੀ ਨਾ ਢੁੱਕੀਓ ਪਰ ਅਜਿਹੇ ਢੰਗ ਅਨੁਸਾਰ ਕਿ ਵਧੇਰੇ ਚੰਗਾ ਹੋਵੇ, ਇੱਥੋਂ ਤੱਕ ਕਿ ਉਹ ਜਵਾਨ ਹੋ ਜਾਵੇ ਅਤੇ ਵਾਅਦੇ ਨੂੰ ਪੂਰਾ ਕਰੋ, ਕਿ ਵਾਅਦੇ ਦੇ ਬਾਰੇ 'ਚ ਜ਼ਰੂਰ ਪੁੱਛ-ਪੜਤਾਲ ਹੋਵੇਗੀ।(34)

74-ਇਸਲਾਮ ਵਿਚ ਔਰਤ ਦਾ ਸਥਾਨ