ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਹੜੇ ਨਮਾਜ਼ਾਂ ਦੀ ਪਾਬੰਦੀ ਕਰਦੇ ਹਨ,(9) ਇਹੋ ਲੋਕ ਮੀਰਾਸ ਪ੍ਰਾਪਤ ਕਰਨ ਵਾਲੇ ਹਨ,(10) (ਭਾਵ) ਜੋ ਵਿਰਸੇ ਵਿਚ ਜੰਨਤ ਪ੍ਰਾਪਤ ਕਰਨਗੇ ਅਤੇ ਉਸ ਵਿੱਚ ਹਮੇਸ਼ਾਂ ਵੱਸਣਗੇ।(11)

ਅਤੇ ਅਸੀਂ ਇਨਸਾਨ ਨੂੰ ਮਿੱਟੀ ਦੇ ਖ਼ੁਲਾਸੇ ਤੋਂ ਪੈਦਾ ਕੀਤਾ,(12) ਫਿਰ ਉਸ ਨੂੰ ਮਜ਼ਬੂਤ (ਅਤੇ ਮਹਿਫੂਜ਼) ਥਾਂ 'ਚ ਵੀਰਜ ਬਣਾ ਕੇ ਰੱਖਿਆ। (13) ਫਿਰ ਵੀਰਜ ਤੋਂ ਬੁੱਥ ਬਣਾਇਆ। ਫਿਰ ਬੁੱਥ ਤੋਂ ਬੋਟੀ ਬਣਾਈ। ਫਿਰ ਬੋਟੀ ਤੋਂ ਹੱਡੀਆਂ ਬਣਾਈਆਂ ਫਿਰ ਹੱਡੀਆਂ 'ਤੇ ਮਾਸ (ਚਮੜੀ) ਚੜ੍ਹਾਈ ਫਿਰ ਉਸ ਨੂੰ ਨਵੀਂ ਸ਼ਕਲ ਵਿੱਚ ਬਣਾ ਦਿੱਤਾ। ਤਾਂ ਅੱਲਾਹ ਜਿਹੜਾ ਸਭ ਤੋਂ ਵਧੀਆ ਬਣਾਉਣ ਵਾਲਾ ਹੈ, ਵੱਡਾ ਬਰਕਤ ਵਾਲਾ ਹੈ। (14) ਫਿਰ ਉਸ ਪਿੱਛੋਂ ਤੁਸੀਂ ਮਰ ਜਾਂਦੇ ਹੋ। (15) ਫਿਰ ਕਿਆਮਤ ਵਾਲੇ ਦਿਨ ਉਠਾ ਕੇ ਖੜ੍ਹੇ ਕੀਤੇ ਜਾਵੋਗੇ। (16)

(ਸੂਰਤ ਅਲ-ਮੋਮਿਨੂਨ 1-16)

ਬਦਕਾਰੀ ਕਰਨ ਵਾਲੀ ਔਰਤ ਅਤੇ ਬਦਕਾਰੀ ਕਰਨ ਵਾਲਾ ਮਰਦ (ਜਦੋਂ ਉਹਨਾਂ ਦੀ ਬਦਕਾਰੀ ਸਿੱਧ ਹੋ ਜਾਵੇ ਤਾਂ ਦੋਵਾਂ ਵਿੱਚੋਂ ਹਰੇਕ ਨੂੰ ਸੌ ਸੌ ਕੋੜੇ ਮਾਰੋ ਤੇ ਜੇਕਰ ਤੁਸੀਂ ਅੱਲਾਹ ਤੇ ਆਖ਼ਿਰਤ ਦੇ ਦਿਨ ਤੇ ਯਕੀਨ ਰੱਖਦੇ ਹੋ, ਤਾਂ ਅੱਲਾਹ ਦੀ ਸ਼ਰ੍ਹਾ ਦੇ (ਹੁਕਮ ਅਨੁਸਾਰ) ਤੁਹਾਨੂੰ ਉਹਨਾਂ 'ਤੇ ਹਰਗਿਜ਼ ਤਰਸ ਨਾ ਆਵੇ। ਅਤੇ ਚਾਹੀਦਾ ਹੈ ਕਿ ਉਹਨਾਂ ਦੀ ਸਜ਼ਾ ਦੇ ਸਮੇਂ ਮੁਸਲਮਾਨਾਂ ਦੀ ਇੱਕ ਜਮਾਤ ਵੀ ਮੌਜੂਦ ਹੋਵੇ।(2)

ਬਦਕਾਰ ਆਦਮੀ ਜਾਂ ਬਦਕਾਰ ਔਰਤ ਨੂੰ ਵੀ ਜਾਂ ਮੁਸ਼ਰਿਕ ਔਰਤ ਤੋਂ ਇਲਾਵਾ ਨਿਕਾਹ ਨਹੀਂ ਕਰਨਾ, ਅਤੇ ਬਦਕਾਰ ਔਰਤ ਨੂੰ ਵੀ ਬਦਕਾਰ ਜਾਂ ਮੁਸ਼ਰਿਕ ਆਦਮੀ ਤੋਂ ਇਲਾਵਾ ਹੋਰ ਕੋਈ ਨਿਕਾਹ ਵਿੱਚ ਨਹੀਂ ਲੈਂਦਾ ਤੇ ਇਹ (ਭਾਵ ਬਦਕਾਰ ਔਰਤ ਨਾਲ ਨਿਕਾਹ ਕਰਨਾ) ਈਮਾਨ ਵਾਲਿਆਂ ਦੇ ਲਈ ਹਰਾਮ ਹੈ। (3) ਅਤੇ ਜਿਹੜੇ ਲੋਕ ਪ੍ਰਹੇਜ਼ਗਾਰ ਔਰਤਾਂ ਨੂੰ ਬਦਕਾਰੀ ਦਾ ਇਲਜ਼ਾਮ ਲਾਉਣ ਅਤੇ ਉਸ ਤੇ ਚਾਰ ਗਵਾਹ ਨਾ ਲਿਆਉਣ ਤਾਂ ਉਹਨਾਂ ਨੂੰ ਅੱਸੀ (80) ਕੋੜੇ ਮਾਰੋ ਅਤੇ ਕਦੀ ਉਹਨਾਂ ਦੀ ਗਵਾਹੀ ਸਵੀਕਾਰ ਨਾ ਕਰੋ ਅਤੇ ਇਹੋ ਬਦਕਾਰ ਹਨ। (4) ਹਾਂ, ਜੇਕਰ ਉਸ ਪਿੱਛੋਂ ਤੌਬਾ ਕਰ ਲੈਣ ਅਤੇ (ਆਪਣੀ ਹਾਲਤ) ਸੁਆਰ ਲੈਣ, ਤਾਂ ਅੱਲਾਹ (ਵੀ) ਬਖਸ਼ਣ ਵਾਲਾ, ਰਹਿਮ ਫ਼ਰਮਾਉਣ ਵਾਲਾ ਹੈ।(5)

ਅਤੇ ਜਿਹੜੇ ਲੋਕ ਆਪਣੀਆਂ ਔਰਤਾਂ ਤੇ ਬਦਕਾਰੀ ਦੀ ਤੁਹਮਤ ਲਾਉਣ ਅਤੇ ਖ਼ੁਦ ਉਹਨਾਂ ਤੋਂ ਇਲਾਵਾ ਉਹਨਾਂ ਦੇ ਹੋਰ ਕੋਈ ਗਵਾਹ ਨਾ ਹੋਣ, ਤਾਂ ਹਰੇਕ ਦੀ ਗਵਾਹੀ ਇਹ ਹੈ ਕਿ ਪਹਿਲਾ ਤਾਂ ਚਾਰ ਵਾਰੀ ਅੱਲਾਹ ਦੀਆਂ ਸਹੁੰਆਂ ਖਾਵੇ ਕਿ

77-ਇਸਲਾਮ ਵਿਚ ਔਰਤ ਦਾ ਸਥਾਨ