ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰੱਖਣਾ ਅਤੇ (ਲੋਕਾਂ) ਨੂੰ ਭਲੇ ਕਰਮ ਕਮਾਉਣ ਦਾ ਹੁਕਮ ਦੇਣਾ ਤੇ ਭੈੜੀਆਂ ਗੱਲਾਂ ਤੋਂ ਵਰਜਦੇ ਰਹਿਣਾ ਤੇ ਜੇ ਤੁਹਾਡੇ 'ਤੇ ਮੁਸੀਬਤ ਆ ਜਾਵੇ, ਤਾਂ ਸਬਰ ਕਰਨਾ। ਬੇਸ਼ੱਕ ਇਹ ਵੱਡੀ ਹਿੰਮਤ ਦੇ ਕੰਮ ਹਨ। (17)

ਅਤੇ ਹੰਕਾਰ ਨਾਲ ਲੋਕਾਂ 'ਤੇ ਰੋਅਬ ਨਾ ਜਮਾਓ ਅਤੇ ਧਰਤੀ 'ਤੇ ਆਕੜ ਕੇ ਨਾ ਚੱਲੋ ਕਿ ਅੱਲਾਹ ਸ਼ੇਖ਼ੀ ਖੋਰਿਆਂ ਨੂੰ ਪਸੰਦ ਨਹੀਂ ਫ਼ਰਮਾਉਂਦ। (18) ਅਤੇ ਆਪਣੀ ਚਾਲ-ਢਾਲ ਵਿੱਚ ਦਰਮਿਆਨਾਪਣ ਅਖ਼ਤਿਆਰ ਕਰੋ ਅਤੇ (ਬੋਲਦੇ ਸਮੇਂ) ਰਤਾ ਅਵਾਜ਼ ਘੱਟ ਰੱਖੋ ਕਿਉਂ ਕਿ ਉੱਚੀ ਆਵਾਜ਼ ਗਧਿਆਂ ਦੀ ਹੈ ਅਤੇ ਕੋਈ ਸ਼ੱਕ ਨਹੀਂ ਕਿ ਸਾਰੀਆਂ ਆਵਾਜ਼ਾਂ ਨਾਲੋਂ ਭੈੜੀ ਆਵਾਜ਼ ਗਧੇ ਦੀ ਹੈ। (19) (ਲੁਕਮਾਨ 13-19)

ਐ ਲੋਕੋ! ਆਪਣੇ ਪੈਦਾ ਕਰਨ ਵਾਲੇ ਤੋਂ ਡਰੋ ਅਤੇ ਉਸ ਦਿਨ ਤੋਂ ਸਹਿਮ ਖਾਓ ਜਿਸ ਦਿਨ ਨਾ ਤਾਂ ਪਿਉ ਆਪਣੇ ਪੁੱਤਰ ਦੇ ਕੁੱਝ ਕੰਮ ਆਵੇ ਅਤੇ ਨਾ ਪੁੱਤਰ ਆਪਣੇ ਪਿਉ ਦੇ ਕੁੱਝ ਕੰਮ ਆ ਸਕੇ। ਬੇਸ਼ੱਕ ਅੱਲਾਹ ਦਾ ਵਾਅਦਾ ਸੱਚਾ ਹੈ, ਬੱਸ ਦੁਨੀਆਂ ਦੀ ਜ਼ਿੰਦਗੀ ਤੁਹਾਨੂੰ ਧੋਖੇ ਵਿੱਚ ਨਾ ਪਾ ਦੇਵੇ ਅਤੇ ਨਾ ਧੋਖੇਬਾਜ਼ (ਸ਼ੈਤਾਨ) ਤੁਹਾਨੂੰ ਅੱਲਾਹ ਦੇ ਬਾਰੇ 'ਚ ਕਿਸੇ ਤਰ੍ਹਾਂ ਦਾ ਧੋਖਾ ਦੇਵੇ। (33(ਲੁਕਮਾਨ 33)

ਅੱਲਾਹ ਨੇ ਕਿਸੇ ਆਦਮੀ ਦੇ ਸੀਨੇ ਵਿੱਚ ਦੋ ਦਿਲ ਨਹੀਂ ਬਣਾਏਤੇ ਨਾ ਤੁਹਾਡੀਆਂ ਔਰਤਾਂ ਨੂੰ, ਜਿਹਨਾਂ ਨੂੰ ਤੁਸੀਂ ਮਾਂ ਕਹਿ ਬੈਠਦੇ ਹੋ ਤੁਹਾਡੀਆਂ ਮਾਵਾਂ ਬਣਾਇਆ, ਅਤੇ ਨਾ ਤੁਹਾਡੇ ਪਾਲਕ (ਪੁੱਤਰਾਂ) ਨੂੰ ਸਕੇ (ਪੁੱਤਰ) ਬਣਾਇਆ। ਇਹ ਸਾਰੀਆਂ ਤੁਹਾਡੇ ਮੂੰਹੋਂ ਕੱਢੀਆਂ ਹੋਈਆਂ) ਗੱਲਾਂ ਹਨ ਅਤੇ ਅੱਲਾਹ ਤਾਂ ਸੱਚੀ ਗੱਲ ਫ਼ਰਮਾਉਂਦਾ ਹੈ, ਅਤੇ ਉਹੀ ਸਿੱਧਾ ਰਸਤਾ ਵਿਖਾਉਣ ਵਾਲਾ ਹੈ। (4)

(ਅਲ-ਅਹਜ਼ਾਬ 4)

ਪੈਗ਼ੰਬਰ ਈਮਾਨ ਵਾਲਿਆਂ ਦੇ ਲਈ ਉਹਨਾਂ ਦੀਆਂ ਜਾਨਾਂ ਤੋਂ ਵੀ ਜ਼ਿਆਦਾ ਨਜ਼ਦੀਕੀ ਹਨ ਅਤੇ ਪੈਗੰਬਰ ਦੀਆਂ ਸੁਪਤਨੀਆਂ ਉਹਨਾਂ ਦੀਆਂ ਮਾਵਾਂ ਹਨ, ਅਤੇ ਸਾਕ-ਸਬੰਧੀ ਆਪਸ ਵਿੱਚ ਅੱਲਾਹ ਤਆਲਾ ਦੀ ਕਿਤਾਬ ਅਨੁਸਾਰ ਮੁਸਲਮਾਨਾਂ ਅਤੇ ਮੁਹਾਜਿਰਾਂ ਨਾਲੋਂ ਇੱਕ ਦੂਜੇ ਦੀ ਵਿਰਾਸਤ) ਦੇ ਜ਼ਿਆਦਾ ਹੱਕਦਾਰ ਹਨ। ਪਰ ਇਹ ਕਿ ਤੁਸੀਂ ਆਪਣੇ ਦੋਸਤਾਂ ਨਾਲ ਅਹਿਸਾਨ ਕਰਨਾ ਚਾਹੋ ਤਾਂ ਹੋਰ ਗੱਲ ਹੈ। ਇਹ ਹੁਕਮ ਕਿਤਾਬ (ਕੁਰਆਨ ਮਜੀਦ) ਵਿੱਚ ਲਿਖ ਦਿੱਤਾ ਗਿਆ ਹੈ। (6)

(ਅਲ-ਅਹਜ਼ਾਬ 6)

ਐ ਪੈਗ਼ੰਬਰ! ਆਪਣੀਆਂ ਸੁਪਤਨੀਆਂ ਨੂੰ ਆਖ ਦੇਵੋ ਕਿ ਜੇਕਰ ਤੁਸੀਂ ਸੰਸਾਰਿਕ ਜੀਵਨ, ਉਸ ਦੀ ਖੂਬਸੂਰਤੀ ਅਤੇ ਸਜਾਵਟ ਦੇ ਚਾਹਵਾਨ ਹੋ, ਤਾਂ ਆਓ,

83-ਇਸਲਾਮ ਵਿਚ ਔਰਤ ਦਾ ਸਥਾਨ