ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਾਂ ਉਹਨਾਂ ਤੋਂ ਪੁੱਛੋ ਕਿ ਉਹਨਾਂ ਦਾ ਬਨਾਉਣਾ ਕਠਿਨ ਹੈ ਜਾਂ ਜਿੰਨੀ ਰਚਨਾ ਅਸੀਂ ਰਚਾਈ ਹੈ? ਉਹਨਾਂ ਨੂੰ ਅਸੀਂ ਚੀਕਣੇ ਗਾਰੇ ਤੋਂ ਬਣਾਇਆ ਹੈ। (11) ਹਾਂ, ਤੁਸੀਂ ਤਾਂ ਹੈਰਾਨੀ ਪ੍ਰਗਟਾਉਂਦੇ ਹੋ ਅਤੇ ਇਹ ਮਖੌਲਾਂ ਉਡਾਉਂਦੇ ਹਨ(12) ਤੇ ਜਦੋਂ ਉਹਨਾਂ ਨੂੰ ਨਸੀਹਤ ਕੀਤੀ ਜਾਂਦੀ ਹੈ, (13) ਤਾਂ ਨਸੀਹਤ ਨੂੰ ਕਬੂਲ ਨਹੀਂ ਕਰਦੇ ਤੇ ਜਦੋਂ ਕੋਈ ਨਿਸ਼ਾਨੀ ਵੇਖਦੇ ਹਨ, ਤਾਂ ਠੱਠੇ ਮਜ਼ਾਕ ਕਰਦੇ ਹਨ (14) ਅਤੇ ਆਖਦੇ ਹਨ ਕਿ ਇਹ ਤਾਂ ਸਪੱਸ਼ਟ ਜਾਦੂ ਹੈ। (15) ਭਲਾ ਜਦੋਂ ਅਸੀਂ ਮਰ ਖਪ ਜਾਵਾਂਗੇ ਅਤੇ ਮਿੱਟੀ ਅਤੇ ਹੱਡੀਆਂ ਦਾ ਕਰੰਗ ਬਣ ਗਏ, ਤਾਂ ਕੀ ਫਿਰ ਉਠਾਏ ਜਾਵਾਂਗੇ? (16) ਤੇ ਕੀ ਸਾਡੇ ਪਿਉ-ਦਾਦੇ ਵੀ ਜਿਹੜੇ ਪਹਿਲਾਂ (ਬੀਤ ਚੁੱਕੇ ਹਨ?) (17) ਆਖ ਦੇਵੋ ਕਿ ਹਾਂ, ਅਤੇ ਤੁਸੀਂ ਜ਼ਲੀਲ-ਰੁਸਵਾ ਹੋਵੋਗੇ। (18)

(ਸੁਰਤ ਅਸ-ਸਾਂਫ਼ਾਤ 11-18)

ਉਸ ਨੇ ਤੁਹਾਨੂੰ ਇੱਕ ਆਦਮੀ ਤੋਂ ਪੈਦਾ ਕੀਤਾ, ਫਿਰ ਉਸ ਤੋਂ ਉਸ ਦਾ ਜੋੜਾ ਬਣਾਇਆ ਅਤੇ ਉਸੇ ਨੇ ਤੁਹਾਡੇ ਲਈ ਚਹੁੰ-ਖੁਰਿਆਂ ਵਿੱਚੋਂ ਅੱਠ ਜੋੜੇ ਬਣਾਏ। ਉਹੀ ਤੁਹਾਨੂੰ ਤੁਹਾਡੀਆਂ ਮਾਵਾਂ ਦੇ ਢਿੱਡਾਂ 'ਚੋਂ ਪਹਿਲਾਂ) ਇੱਕ ਤਰ੍ਹਾਂ, ਫਿਰ ਦੂਜੀ ਤਰ੍ਹਾਂ, ਤਿੰਨ ਹਨੇਰਿਆਂ ਵਿੱਚ ਬਣਾਉਂਦਾ ਹੈ। ਇਹੋ ਅੱਲਾਹ ਤਆਲਾ ਤੁਹਾਡਾ ਪੈਦਾ ਕਰਨ ਵਾਲਾ ਹੈ। ਉਸੇ ਦੀ ਪਾਤਸ਼ਾਹੀ ਹੈ। ਉਸ ਦੇ ਸਿਵਾ ਕੋਈ ਪੂਜਣਯੋਗ ਨਹੀਂ। ਫਿਰ ਤੁਸੀਂ ਕਿਧਰ ਤੁਰੇ ਫਿਰਦੇ ਹੋ?(6)

(ਸੂਰਤ ਅਜ਼-ਜ਼ੁਮਰ 6)

ਉਹੀ ਤਾਂ ਹੈ, ਜਿਸ ਨੇ ਤੁਹਾਨੂੰ ਪਹਿਲਾਂ) ਮਿੱਟੀ ਤੋਂ ਪੈਦਾ ਕੀਤਾ। ਫਿਰ ਵੀਰਜ ਬਣਾ ਕੇ ਫਿਰ ਲੂਥੜਾ ਬਣਾ ਕੇ। ਫਿਰ ਤੁਹਾਨੂੰ ਪੈਦਾ ਕਰਦਾ ਏ (ਕਿ ਤੁਸੀਂ) ਬਾਲਕ (ਹੁੰਦੇ ਹੋ) ਫਿਰ ਤੁਸੀਂ ਆਪਣੀ ਜਵਾਨੀ ਨੂੰ ਪਹੁੰਚਦੇ ਹੋ। ਫਿਰ ਬਿਰਧ ਹੋ ਜਾਂਦੇ ਹੋ ਅਤੇ ਕੋਈ ਤਾਂ ਤੁਹਾਡੇ ਵਿੱਚੋਂ ਪਹਿਲਾਂ ਹੀ ਮਰ ਜਾਂਦਾ ਹੈ ਅਤੇ ਤੁਸੀਂ ਮੌਤ (ਦੇ) ਨਿਸ਼ਚਿਤ ਸਮੇਂ ਤੱਕ ਅੱਪੜ ਜਾਂਦੇ ਹੋ, ਤਾਂ ਜੋ ਤੁਸੀਂ ਸਮਝੋ। (67) ਉਹੀ ਤਾਂ ਹੈ ਜਿਹੜਾ ਜਿਉਂਦੇ ਕਰਦਾ ਅਤੇ ਮਾਰਦਾ ਹੈ ਅਤੇ ਫਿਰ ਜਦੋਂ ਕੋਈ ਕੰਮ ਕਰਨਾ ਅਤੇ ਕਿਸੇ ਨੂੰ ਪੈਦਾ ਕਰਨਾ ਚਾਹੁੰਦਾ ਹੈ, ਤਾਂ ਉਸ ਨੂੰ ਕਹਿ ਦਿੰਦਾ ਹੈ 'ਹੋ ਜਾਓ' ਤਾਂ ਉਹ ਹੋ ਜਾਂਦਾ ਹੈ। (68)

(ਅਲ ਮੋਮਿਨ 67-68)

(ਸਾਰੀ) ਬਾਦਸ਼ਾਹੀ ਅੱਲਾਹ ਦੀ ਹੀ ਏ, ਅਸਮਾਨਾਂ ਦੀ ਵੀ ਅਤੇ ਜ਼ਮੀਨ ਦੀ ਵੀ। ਉਹ ਜੋ ਚਾਹੁੰਦਾ ਏ, ਪੈਦਾ ਕਰਦਾ ਹੈ ਜਿਸ ਨੂੰ ਚਾਹੁੰਦਾ ਹੈ, ਪੁੱਤਰੀਆਂ ਬਖ਼ਸ਼ਦਾ ਹੈ(49) ਅਤੇ ਜਿਸ ਨੂੰ ਚਾਹੁੰਦਾ ਹੈ ਪੁੱਤਰ ਬਖ਼ਸ਼ਦਾ ਹੈ ਜਾਂ ਉਹਨਾਂ ਨੂੰ ਪੁੱਤਰ ਅਤੇ ਪੁੱਤਰੀਆਂ ਦੋਵੇਂ ਦੇ ਦਿੰਦਾ ਹੈਤੇ ਜਿਸ ਨੂੰ ਚਾਹੁੰਦਾ ਹੈ ਬੇ-ਔਲਾਦ ਰੱਖਦਾ ਹੈ ਉਹ ਤਾਂ ਜਾਣਨ ਵਾਲਾ (ਅਤੇ) ਕੁਦਰਤ ਵਾਲਾ ਹੈ। (50)

87-ਇਸਲਾਮ ਵਿਚ ਔਰਤ ਦਾ ਸਥਾਨ