ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸਲਾਮ ਅਤੇ ਇਸ ਦਾ ਪਿਛੋਕੜ

ਇਸਲਾਮ ਤੋਂ ਪਹਿਲਾਂ ਅਰਬ ਵਿੱਚ ਵਿਭਿੰਨ ਧਰਮ ਅਤੇ ਵੱਖ-ਵੱਖ ਅਕੀਦੇ ਸਨ। ਕਈ ਬੁੱਤਾਂ ਨੂੰ ਪੂਜਣ ਵਾਲੇ, ਕਈ ਰੱਬ ਨੂੰ, ਕਈ ਅਧਰਮੀ, ਕਈ ਈਸਾਈ ਅਤੇ ਯਹੂਦੀ ਸਨ। ਬੁੱਤ-ਪ੍ਰਤੀ ਅਰਬ ਵਾਸੀਆਂ ਵਿੱਚ ਆਮ ਪਾਈ ਜਾਂਦੀ ਸੀ। ਆਦ, ਸਮੂਦ, ਜਦੀਸ, ਜਰਹਮ, ਅਮਲੀਕ ਆਦਿ ਬੁੱਤਾਂ ਦੀ ਪੂਜਾ ਕਰਿਆ ਕਰਦੇ ਸਨ। ਅਰਬ ਆਰਬਾ ਅਤੇ ਅਰਬ ਮਸਤੂਬਾ ਦੋ ਪ੍ਰਕਾਰ ਦੇ ਬੁੱਤ ਸਨ, ਇਹਨਾਂ ਵਿੱਚ ਇੱਕ ਫ਼ਰਿਸ਼ਤਿਆਂ ਅਤੇ ਰੂਹਾਂ ਨਾਲ ਸਬੰਧ ਰੱਖਦੇ ਸਨ ਅਤੇ ਕੁਝ ਪ੍ਰਸਿੱਧ ਸ਼ਖ਼ਸੀਅਤਾਂ ਦੇ ਨਾਂ ਜਿਹਨਾਂ ਨੇ ਆਪਣੇ ਨਿਵੇਕਲੇ ਕੰਮਾਂ ਕਰਕੇ ਨਾਮਣਾ ਖੱਟਿਆ ਸੀ ਭਾਵੇਂ ਪੂਜਦੇ ਨਹੀਂ ਸਨ ਬਲਕਿ ਇਹ ਗੁਮਾਨ ਕਰਦੇ ਸਨ ਕਿ ਇਹ ਲੋਕ ਰੱਬ ਦੇ ਹਜ਼ੂਰ ਸਾਡੇ ਗੁਨਾਹ ਮੁਆਫ਼ ਕਰਵਾ ਦੇਣਗੇ। ਇਹਨਾਂ ਤੋਂ ਇਲਾਵਾ ਉਹ ਬੁੱਤ ਜਿਨ੍ਹਾਂ ਦੀ ਪੂਜਾ ਸਾਰਾ ਅਰਬ ਕਰਦਾ ਸੀ ਉਹ ਇਸ ਪ੍ਰਕਾਰ ਸਨ ਹੁਬਲ, ਵਦ, ਸਵਾਅ, ਯਗ਼ੂਸ, ਯਊਕ, ਨਸਰ, ਉੱਜ਼ਾ, ਲਾਤ, ਮਨਾਤ ਆਦਿ ਸਨ। ਦਵਾਰ ਅਤੇ ਅਸਾਫ਼ ਬੁੱਤ ਸਫ਼ਾ ਪਹਾੜ 'ਤੇ ਸਨ ਅਤੇ ਨਾਇਲਾ ਮਰਵ੍ਹਾ ਪਹਾੜ 'ਤੇ ਸੀ। ਇਹਨਾਂ ਬੁੱਤਾਂ 'ਤੇ ਭੇਟਾਂ ਦਿੱਤੀਆਂ ਜਾਂਦੀਆਂ ਸਨ। ਅਬ ਅਬ ਬੁੱਤ 'ਤੇ ਉਠ ਦੀ ਕੁਰਬਾਨੀ ਦਿੱਤੀ ਜਾਂਦੀ ਸੀ। ਕਾਅਬੇ ਦੇ ਅੰਦਰ ਹਜ਼ਰਤ ਇਬਰਾਹੀਮ ਦੀ ਤਸਵੀਰ ਸੀ, ਜਿਹਨਾਂ ਦੇ ਹੱਥ ਵਿੱਚ ਤੀਰ ਸਨ ਜਿਹੜੇ ਅਜ਼ਲਾਮ ਅਖਵਾਉਂਦੇ ਸਨ। ਇੱਕ ਭੇਡ ਦਾ ਬੱਚਾ ਇਹਨਾਂ ਦੇ ਨੇੜੇ ਖੜ੍ਹਾ ਸੀ। ਹਜ਼ਰਤ ਇਸਮਾਈਲ ਦੀ ਫ਼ੋਟੋ ਖ਼ਾਨਾ-ਏ-ਕਾਅਬਾ ਵਿੱਚ ਰੱਖੀ ਹੋਈ ਸੀ। ਹਜ਼ਰਤ ਮਰੀਯਮ ਅਤੇ ਹਜ਼ਰਤ ਈਸਾ (ਅਲੈ.) ਦੀਆਂ ਵੀ ਫ਼ੋਟੋਆਂ ਖ਼ਾਨਾ-ਏ-ਕਾਅਬਾ ਵਿੱਚ ਰੱਖੀਆਂ ਹੋਈਆਂ ਸਨ। ਵਦ, ਯਰੂਸ, ਲਊਕ ਅਤੇ ਨੇਸਰ ਦੀਆਂ ਤਸਵੀਰਾਂ ਪੱਥਰਾਂ 'ਤੇ ਬਣਾ ਕੇ ਅਨਪੜ੍ਹਤਾ ਦੇ ਦੌਰ ਵਿੱਚ ਰੱਖੀਆਂ ਹੋਈਆਂ ਸਨ। ਕਾਫ਼ੀ ਸਮੇਂ ਤੱਕ ਲੋਕ ਇਹਨਾਂ ਨੂੰ ਪੂਜਨੀਕ ਮੰਨ ਕੇ ਪੂਜਦੇ ਰਹੇ। ਉਸ ਸਮੇਂ ਕੁੱਝ ਲੋਕ ਰੱਬ ਨੂੰ ਮੰਨਣ ਵਾਲੇ ਸਨ ਪਰੰਤ ਆਖ਼ਿਰਤ, ਨਿਜਾਤ, ਹਿਸਾਬ-ਕਿਤਾਬ, ਨੇਕੀ ਬੁਰਾਈ ਦੇ ਬਦਲੇ ਨੂੰ ਨਹੀਂ ਮੰਨਦੇ ਸਨ। ਸਾਇਬੀ ਧਰਮ ਵਾਲੇ ਇਹ ਕਹਿੰਦੇ ਸਨ ਕਿ ਸਾਡਾ ਇਲਹਾਮੀ ਧਰਮ ਹੈ। ਅਸੀਂ ਹਜ਼ਰਤ ਸੀਸ ਅਤੇ ਹਜ਼ਰਤ ਇਦਰੀਸ (ਅਲੈ.) ਦੇ ਪੈਰੋਕਾਰ ਹਾਂ।ਉਸ ਵੇਲੇ ਸੱਤ ਸਮੇਂ ਦੀ ਨਮਾਜ਼ ਅਤੇ ਇੱਕ ਚੰਨ੍ਹ ਮਹੀਨੇ ਦਾ ਰੋਜ਼ਾ ਸੀ, ਜਨਾਜ਼ੇ ਦੀ ਨਮਾਜ਼ ਪੜ੍ਹਦੇ ਸਨ। ਇਹਨਾਂ ਗੱਲਾਂ ਤੋਂ ਪਤਾ ਚੱਲਦਾ ਹੈ ਕਿ ਉਹਨਾਂ ਦਾ ਯਕੀਨ ਸਹੀ ਸੀ ਪਰੰਤੂ ਸਬਾ ਤਾਰੇ ਦੀ ਪੂਜਾ ਕਰਿਆ ਕਰਦੇ ਸਨ। ਖ਼ਾਨਾ ਕਾਅਬਾ ਦੀ

9-ਇਸਲਾਮ ਵਿਚ ਔਰਤ ਦਾ ਸਥਾਨ