ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੰਦਰਲੇ ਪਾਸੇ ਹੋਵੇਗਾ, ਉਸ ਵਿਚ ਤਾਂ ਰਹਿਮਤ ਹੈ ਤੇ ਜਿਹੜਾ ਬਾਹਰਲੇ ਪਾਸੇ ਹੈ, ਉਸ ਤਰਫ਼ ਅਜ਼ਾਬ (ਅਤੇ ਤਕਲੀਫ਼)।(13) (ਸੂਰਤ ਅਲ-ਹਦੀਦ 12-13)

ਜਿਹੜੇ ਲੋਕ ਮਰਦ ਵੀ ਅਤੇ ਔਰਤਾਂ ਵੀ ਪੁੰਨ/ਦਾਨ ਕਰਨ ਵਾਲੀਆਂ ਹਨ ਤੇ ਅੱਲਾਹ ਨੂੰ ਨੇਕ ਨੀਯਤ) ਅਤੇ ਨਿਸ਼ਕਾਮ ਸੇਵਾ ਸਹਿਤ ਕਰਜ਼ਾ ਦਿੰਦੇ ਹਨ, ਉਹਨਾਂ ਨੂੰ ਦੁੱਗਣਾ (ਬਦਲਾ) ਦਿੱਤਾ ਜਾਵੇਗਾ ਤੇ ਉਹਨਾਂ ਦੇ ਲਈ ਇੱਜ਼ਤ/ਆਬਰੂ ਵਾਲਾ ਬਦਲਾ ਹੈ। (18)

ਅਤੇ ਜਿਹੜੇ ਲੋਕ ਅੱਲਾਹ ਅਤੇ ਉਸ ਦੇ ਪੈਗੰਬਰ 'ਤੇ ਈਮਾਨ ਲੈ ਆਏ, ਇਹੋ ਆਪਣੇ ਮਾਲਿਕ ਦੇ ਨਜ਼ਦੀਕ ਸਚਿਆਰੇ ਅਤੇ ਸ਼ਹੀਦ ਹਨ। ਉਹਨਾਂ ਦੇ ਲਈ ਉਹਨਾਂ ਦੇ (ਅਮਲਾਂ) ਦਾ ਬਦਲਾ ਦਿੱਤਾ ਜਾਵੇਗਾ ਤੇ ਉਹਨਾਂ ਦੇ ਈਮਾਨ ਦੀ ਰੌਸ਼ਨੀ ਅਤੇ ਜਿਹੜੇ ਲੋਕਾਂ ਨੇ ਕੁਫ਼ਰ ਕੀਤਾ ਤੇ ਸਾਡੀਆਂ ਆਇਤਾਂ ਨੂੰ ਝੁਠਲਾਇਆ, ਉਹੀ ਦੋਜ਼ਖ਼ ਵਾਲੇ ਹਨ। (19) (ਸੂਰਤ ਅਲ-ਹਦੀਦ 18-19) ਤਾਂ ਜਿਹੜਾ (ਮਤਲਬ) ਤੁਹਾਥੋਂ ਫ਼ੌਤ ਹੋ ਗਿਆ, ਉਸ ਦੀ ਚਿੰਤਾ ਨਾ ਕਰਿਆ ਕਰੋ ਅਤੇ ਜੋ ਤੁਹਾਨੂੰ ਉਸੇ ਨੇ ਨਿਵਾਜ਼ਿਆ ਹੈ, ਉਸ 'ਤੇ ਸ਼ੇਖ਼ੀਆਂ ਨਾ ਮਾਰਿਆ ਕਰੋ ਤੇ ਅੱਲਾਹ ਘੁਮੰਡ ਕਰਨ ਵਾਲੇ ਤੇ ਸ਼ੇਖ਼ੀ ਖੋਰਿਆਂ ਨੂੰ ਦੋਸਤ ਨਹੀਂ ਬਣਾਉਂਦਾ,(23) ਜਿਹੜੇ ਖ਼ੁਦ ਵੀ ਕੰਜੂਸੀ ਕਰਨ ਤੇ ਹੋਰ ਲੋਕਾਂ ਨੂੰ ਵੀ ਕੰਜੂਸੀ ਸਿਖਾਉਣ ਅਤੇ ਜਿਹੜਾ ਆਦਮੀ (ਨੇਕੀ ਤੋਂ) ਮੂੰਹ ਮੋੜੇਗਾ ਤਾਂ ਅੱਲਾਹ ਤਆਲਾ ਵੀ ਬੇਪਰਵਾਹ ਅਤੇ ਸਲਾਹੁਣਯੋਗ ਹੈ। (24) (ਸੂਰਤ ਅਲ-ਹਦੀਦ 23-24)

(ਐ ਪੈਗ਼ੰਬਰ!) ਜਿਹੜੀ ਔਰਤ ਤੁਹਾਥੋਂ ਆਪਣੇ ਪਤੀ ਦੇ ਬਾਰੇ ਬਹਿਸ-ਓ-ਤਕਰਾਰ ਅਤੇ ਝਗੜਾ ਕਰਦੀ ਤੇ ਅੱਲਾਹ ਅੱਗੇ ਸ਼ਿਕਾਇਤ ਕਰਦੀ ਸੀ। ਅੱਲਾਹ ਨੇ ਉਸ ਦੀ ਫ਼ਰਿਆਦ ਸੁਣ ਲਈ ਤੇ ਅੱਲਾਹ ਤੁਹਾਡੇ ਦੋਵਾਂ ਦੀ ਗੱਲਬਾਤ ਸੁਣ ਰਿਹਾ ਸੀ। ਕੋਈ ਸ਼ੱਕ ਨਹੀਂ ਕਿ ਅੱਲਾਹ ਸੁਣਦਾ ਵੇਖਦਾ ਹੈ।(1)

ਜਿਹੜੇ ਲੋਕ ਤੁਹਾਡੇ ਵਿੱਚੋਂ ਆਪਣੀਆ ਔਰਤਾਂ ਨੂੰ ਮਾਂ ਕਹਿ ਦਿੰਦੇ ਹਨ ਉਹ ਉਹਨਾਂ ਦੀਆਂ ਮਾਵਾਂ ਨਹੀਂ ਬਣ ਜਾਂਦੀਆ। ਉਹਨਾਂ ਦੀਆਂ ਮਾਵਾਂ ਤਾਂ ਉਹੀ ਹਨ ਜਿਹਨਾਂ ਦੇ ਪੇਟੋਂ ਉਹ ਜੰਮੇ ਹਨ। ਬੇਸ਼ੱਕ ਉਹ ਭੈੜੀ ਅਤੇ ਝੂਠੀ ਗੱਲ ਆਖਦੇ ਹਨ ਤੇ ਅੱਲਾਹ ਵੱਡਾ ਮੁਆਫ਼ ਕਰਨ ਵਾਲਾ (ਅਤੇ) ਬਖ਼ਸ਼ਣ ਵਾਲਾ ਹੈ।(2)

ਜਿਹੜੇ ਲੋਕ (ਤੁਹਾਡੇ ਵਿੱਚੋਂ) ਆਪਣੀਆ ਔਰਤਾਂ ਨੂੰ ਮਾਂ ਕਹਿ ਦੇਣ ਫਿਰ ਆਪਣੇ ਕੌਲ ਤੋਂ ਮੁੜ ਆਉਣ ਤਾਂ (ਉਹਨਾਂ ਨੂੰ ਹੱਥ ਲਾਉਣ ਤੋਂ ਪਹਿਲਾਂ ਇੱਕ ਗ਼ੁਲਾਮ ਅਜ਼ਾਦ ਕਰਨਾ (ਜ਼ਰੂਰੀ ਹੈ। (ਐ ਈਮਾਨ ਵਾਲਿਓ!) ਇਸ ਆਦੇਸ਼ ਨਾਲ ਨਸੀਹਤ ਕੀਤੀ ਜਾਂਦੀ ਹੈ ਅਤੇ ਜੋ ਕੁਝ ਤੁਸੀਂ ਕਰਦੇ ਹੋ, ਅੱਲਾਹ ਉਸ ਦੀ ਖ਼ਬਰ ਰੱਖਣ ਵਾਲਾ ਹੈ।(3)

90-ਇਸਲਾਮ ਵਿਚ ਔਰਤ ਦਾ ਸਥਾਨ