ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੱਖਰੇ ਕਰ ਦੇਵੋ ਅਤੇ ਆਪਣੇ ਵਿੱਚੋਂ ਦੋ ਇਨਸਾਫ਼ ਕਰਨ ਵਾਲੇ ਆਦਮੀਆਂ ਨੂੰ ਗਵਾਹ ਬਣਾ ਲਓ ਅਤੇ (ਗਵਾਹੋ!) ਅੱਲਾਹ ਦੇ ਲਈ ਗਵਾਹੀ ਠੀਕ-ਠੀਕ ਦੇਵੋ। ਇਹਨਾਂ ਗੱਲਾਂ ਰਾਹੀਂ ਉਸ ਆਦਮੀ ਨੂੰ ਨਸੀਹਤ ਕੀਤੀ ਜਾਂਦੀ ਹੈ ਜਿਹੜਾ ਅੱਲਾਹ ਅਤੇ ਆਖ਼ਿਰਤ ਦੇ ਦਿਨ 'ਤੇ ਈਮਾਨ ਰੱਖਦਾ ਹੈ ਤੇ ਜੇਕਰ ਕੋਈ ਅੱਲਾਹ ਤੋਂ ਡਰੇਗਾ, ਉਹ ਉਸ ਦੇ ਲਈ (ਦੁੱਖ ਤਕਲੀਫ਼ ਤੋਂ) ਛੁਟਕਾਰੇ (ਦੀ ਸੁਰਤ ਪੈਦਾ ਕਰ ਦੇਵੇਗਾ) (2) ਅਤੇ ਉਸ ਨੂੰ ਅਜਿਹੀ ਥਾਂ ਤੋਂ ਰੋਜ਼ੀ/ਰੋਟੀ ਦੇਵੇਗਾ, ਜਿੱਥੋਂ ਉਸ ਨੂੰ ਵਹਿਮ-ਭਰਮ ਵੀ ਨਹੀਂ ਹੋਵੇਗਾ ਤੇ ਜਿਹੜਾ ਅੱਲਾਹ'ਤੇ ਭਰੋਸਾ ਰੱਖੇਗਾ ਤਾਂ ਉਹ ਉਸ ਨੂੰ ਖੁੱਲ੍ਹ-ਡੁੱਲ੍ਹ ਦੇਵੇਗਾ। ਅੱਲਾਹ ਆਪਣੇ ਕੰਮ ਨੂੰ (ਜਿਹੜਾ ਉਹ ਕਰਨਾ ਚਾਹੁੰਦਾ ਹੈ) ਪੂਰਾ ਕਰ ਦਿੰਦਾ ਹੈ, ਅੱਲਾਹ ਨੇ ਹਰ ਸ਼ੈਅ ਦਾ ਅੰਦਾਜ਼ਾ ਨਿਯ ਤੇ ਕਰ ਰੱਖਿਆ ਹੈ।(3)

ਅਤੇ ਤੁਹਾਡੀਆਂ (ਤਲਾਕ ਸ਼ੁਦਾ) ਜ਼ਨਾਨੀਆਂ ਜਿਹੜੀਆਂ ਮਾਹਵਾਰੀ ਤੋਂ ਬੇਆਸ ਹੋ ਚੁੱਕੀਆਂ ਹੋਣ, ਜੇਕਰ ਤੁਹਾਨੂੰ (ਉਹਨਾਂ ਦੀ ਇੱਦਤ ਦੇ ਬਾਰੇ 'ਚ) ਸ਼ੱਕ-ਸ਼ਬ੍ਹਾ ਹੋਵੇ ਤਾਂ ਉਹਨਾਂ ਦੀ ਇੱਦਤ ਤਿੰਨ ਮਹੀਨੇ ਹੈ, ਅਤੇ ਜਿਹਨਾਂ ਨੂੰ ਹਾਲੀਂ ਮਾਹਵਾਰੀ ਨਹੀਂ ਆਉਣ ਲੱਗੀ (ਉਹਨਾਂ ਦੀ ਇੱਦਤ ਵੀ ਇਹੋ ਹੈ) ਤੇ ਗਰਭਵਤੀ ਇਸਤਰੀਆਂ ਦੀ ਇੱਦਤ ਦੀ ਹੱਦ ਬੱਚਾ ਜੰਮਣ ਤੱਕ ਹੈ ਤੇ ਜਿਹੜਾ ਅੱਲਾਹ ਤੋਂ ਡਰੇਗਾ, ਅੱਲਾਹ ਉਸ ਦੇ ਕੰਮ ਵਿੱਚ ਸੌਖ ਪੈਦਾ ਕਰ ਦੇਵੇਗਾ।(4)

(ਸੂਰਤ ਅਤ-ਤਲਾਕ 1-4)

(ਤਲਾਕ ਦਾ) ਔਰਤਾਂ ਨੂੰ (ਇੱਦਤ ਦੇ ਦਿਨਾਂ ਵਿੱਚ) ਆਪਣੀ ਹੈਸੀਅਤ ਮੁਤਾਬਿਕ ਉੱਥੇ ਹੀ ਰੱਖੋ ਜਿੱਥੇ ਖ਼ੁਦ ਰਹਿੰਦੇ ਹੋ ਅਤੇ ਉਹਨਾਂ ਨੂੰ ਤੰਗ ਕਰਨ ਦੇ ਲਈ ਤਕਲੀਫ਼ ਨਾ ਦੇਵੋਤੇ ਜੇਕਰ ਉਹ ਗਰਭਵਤੀ ਹੋਣ ਤਾਂ ਬੱਚਾ ਜੰਮਣ ਤੱਕ ਉਹਨਾਂ ਦਾ ਖ਼ਰਚ ਦਿੰਦੇ ਰਹੋ। ਫਿਰ ਜੇਕਰ ਉਹ ਬਾਲਕ ਨੂੰ ਤੁਹਾਡੇ ਕਹਿਣ ਅਨੁਸਾਰ ਦੁੱਧ ਚੁੰਘਾਉਣ ਤਾਂ ਉਹਨਾਂ ਨੂੰ ਉਹਨਾਂ ਦੀ ਉਜਰਤ ਦੇ ਦੇਵੋ ਤੇ (ਬਾਲਕ ਦੇ ਬਾਰੇ'ਚ) ਵਧੀਆ ਢੰਗ ਅਨੁਸਾਰ ਆਪਸ ਵਿੱਚ ਗੱਲੀਂ ਬਾਤੀਂ ਨਿਬੇੜ ਦੇਵੋਤੇ ਜੇਕਰ ਆਪਸ ਵਿੱਚ ਜਿੱਦ ਅਤੇ (ਨਾਚਾਕੀ) ਹੋ ਜਾਵੇ ਤਾਂ (ਬਾਲਕ ਨੂੰ) ਉਸ ਦੇ ਪਿਉ ਦੇ ਕਹਿਣ 'ਤੇ ਕੋਈ ਹੋਰ ਔਰਤ ਦੁੱਧ ਚੁੰਘਾਵੇਗੀ। (6) ਸਰਦੇ ਪੁਜਦੇ ਆਦਮੀ ਨੂੰ ਆਪਣੀ ਹੈਸੀਅਤ ਅਨੁਸਾਰ ਖ਼ਰਚ ਕਰਨਾ ਚਾਹੀਦਾ ਤੇ ਜਿਸ ਨੂੰ ਰਿਜ਼ਕ-ਰੋਜ਼ੀ ਵਿੱਚ ਤੰਗੀ ਤੁਰਸ਼ੀ ਹੋਵੇ ਜਿੰਨਾ ਉਸ ਨੂੰ ਉਸ ਦੇ ਰੱਬ ਨੇ ਦਿੱਤਾ ਹੈ। ਉਸ ਅਨੁਸਾਰ ਖ਼ਰਚ ਕਰੇ। ਅੱਲਾਹ ਕਿਸੇ ਨੂੰ ਕਸ਼ਟ ਵਿੱਚ ਨਹੀਂ ਪਾਉਂਦਾ ਪਰ ਉਸੇ ਮੁਤਾਬਿਕ ਜਿਹੜਾ ਉਸ ਨੂੰ ਦਿੱਤਾ ਹੈ। ਅੱਲਾਹ ਛੇਤੀ ਹੀ ਤੰਗੀ (ਗ਼ਰੀਬੀ) ਪਿੱਛੋਂ ਖੁੱਲ੍ਹ-ਡੁੱਲ੍ਹ (ਅਮੀਰੀ) ਦੇਵੇਗੀ।(7) (ਸੂਰਤ ਅਤ-ਤਲਾਕ 6-7)ਕੀ ਇਨਸਾਨ

92-ਇਸਲਾਮ ਵਿਚ ਔਰਤ ਦਾ ਸਥਾਨ