ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਮਝੀ ਬੈਠਾ ਹੈ ਕਿ ਐਵੇਂ ਹੀ ਛੱਡ ਦਿੱਤਾ ਜਾਵੇਗਾ! (36) ਕੀ (ਇਹ) ਵੀਰਜ ਦਾ ਇੱਕ ਤੁਬਕਾ ਨਹੀਂ ਸੀ (37) ਜਿਹੜਾ ਗਰਭ 'ਚ ਟਪਕਾਇਆ ਜਾਂਦਾ ਹੈ? ਫਿਰ ਬੁੱਥ ਬਣਿਆ ਫਿਰ ਅੱਲਾਹ ਨੇ ਉਸ ਨੂੰ ਸਿਰਜਿਆ, ਫਿਰ ਉਸ ਦੇ ਅੰਗਾਂ ਨੂੰ ਠੀਕ-ਠਾਕ ਬਣਾਇਆ। (38) ਫਿਰ ਉਸ ਦੀਆਂ ਦੋ ਕਿਸਮਾਂ ਬਣਾਈਆਂ, (ਇੱਕ) ਆਦਮੀ ਅਤੇ ਇੱਕ ਔਰਤ (39) ਕੀ ਉਸ ਰੱਬ ਨੂੰ ਇਸ ਗੱਲ 'ਤੇ ਕੁਦਰਤ ਨਹੀਂ ਕਿ ਮਰਿਆਂ ਨੂੰ ਮੁੜ ਜੀਵਤ ਕਰ ਦੇਵੇ?(40)

(ਸੂਰਤ ਅਲ-ਕਿਆਮਾ 36-40)

ਅਸੀਂ ਮਨੁੱਖ ਨੂੰ ਰਲੇ-ਮਿਲੇ ਵੀਰਜ ਤੋਂ ਸਿਰਜਿਆ ਤਾਂ ਕਿ ਉਸ ਦੀ ਪਰਖ ਕੀਤੀ ਜਾਵੇ। ਤਾਂ ਅਸੀਂ ਉਸ ਨੂੰ ਸੁਣਹਾਰ ਅਤੇ ਵੇਖਣਹਾਰ ਬਣਾਇਆ (2) ਅਤੇ ਉਸ ਨੂੰ ਰਾਹ ਵੀ ਦਰਸਾ ਦਿੱਤਾ। ਹੁਣ ਭਾਵੇਂ ਸ਼ੁਕਰ ਕਰਨ ਵਾਲਾ ਬਣੇ ਭਾਵੇਂ ਨਾ-ਸ਼ੁਕਰਾ।(3)

(ਸੂਰਤ ਅਦ-ਦਹਰ 2-3)

ਇਨਸਾਨ ਹਲਾਕ ਹੋ ਜਾਵੇ ਕਿਹੋ ਜਿਹਾ ਨਾ-ਸ਼ੁਕਰਾ ਹੈ। (17) ਉਸ ਨੂੰ (ਰੱਬ ਨੇ) ਕਿਸ ਚੀਜ਼ ਤੋਂ ਬਣਾਇਆ? (18) ਵੀਰਜ ਤੋਂ ਬਣਾਇਆ। ਫਿਰ ਉਸ ਦਾ ਅੰਦਾਜ਼ਾ ਨਿਯੁਕਤ ਕੀਤਾ, (19) ਫਿਰ ਉਸ ਲਈ ਰਸਤਾ ਅਸਾਨ ਕਰ ਦਿੱਤਾ। (20)ਫਿਰ ਉਸ ਨੂੰ ਮੌਤ ਦਿੱਤੀ ਫਿਰ ਕਬਰ ਵਿੱਚ ਦਫ਼ਨ ਕਰਵਾਇਆ(21) ਫਿਰ ਜਦੋਂ ਚਾਹੇਗਾ ਉਸ ਨੂੰ ਉੱਠ ਖੜਾ ਕਰ ਦੇਵੇਗਾ। (22) ਕੋਈ ਸ਼ੱਕ ਨਹੀਂ ਕਿ ਰੱਬ ਨੇ ਉਸ ਨੂੰ ਜਿਹੜਾ ਹੁਕਮ ਦਿੱਤਾ ਉਸ ਨੇ ਉਸ 'ਤੇ ਅਮਲ ਨਹੀਂ ਕੀਤਾ।(23)

ਤਾਂ ਇਨਸਾਨ ਨੂੰ ਚਾਹੀਦਾ ਹੈ। ਕਿ ਆਪਣੇ ਖਾਣ ਵੱਲ ਨਜ਼ਰ ਕਰੇ। (24) ਬੇਸ਼ੱਕ ਅਸੀਂ ਹੀ ਪਾਣੀ ਬਰਸਾਇਆ। (25) ਫਿਰ ਅਸੀਂ ਹੀ ਜ਼ਮੀਨ ਨੂੰ ਚੀਰਿਆ-ਫਾੜਿਆ। (26) ਫਿਰ ਅਸੀਂ ਹੀ ਉਸ ਵਿੱਚੋਂ ਅਨਾਜ ਉਗਾਇਆ (27) ਅਤੇ ਅੰਗੂਰ ਤੇ ਤਰਕਾਰੀ (28) ਤੇ ਜ਼ੈਤੂਨ ਤੇ ਖੰਜੂਰਾਂ (29) ਤੇ ਸੰਘਣੇ-ਸੰਘਣੇ ਬਾਗ਼ (30) ਤੇ ਮੇਵੇ ਤੇ ਘਾਹ-ਚਾਰਾ। (31) ਇਹ ਸਾਰਾ ਤੁਹਾਡੇ ਲਈ ਅਤੇ ਤੁਹਾਡੇ ਜਾਨਵਰਾਂ ਲਈ ਬਣਾਇਆ। (32) ਤਾਂ ਜਦੋਂ ਕਿਆਮਤ ਦਾ) ਸ਼ੋਰ-ਸ਼ਰਾਬਾ ਹੋਵੇਗਾ, (33) ਉਸ ਦਿਨ ਭਰਾ ਆਪਣੇ ਭਰਾ ਤੋਂ ਦੂਰ ਭੱਜੇਗਾ (34) ਅਤੇ ਆਪਣੀ ਮਾਤਾ ਤੇ ਆਪਣੇ ਪਿਉ ਤੋਂ (35) ਤੇ ਆਪਣੀ ਧਰਮ ਪਤਨੀ ਤੇ ਪੁੱਤਰਾਂ ਤੋਂ। (36) ਹਰ ਆਦਮੀ ਉਸ ਦਿਨ ਇੱਕੋ ਚਿੰਤਾ ਵਿੱਚ ਹੋਵੇਗਾ ਜਿਹੜਾ ਉਸ ਨੂੰ (ਰੁਝੇਵਿਆਂ ਲਈ ਕਾਫ਼ੀ ਹੋਵੇਗਾ। (37)

ਅਤੇ ਕਿੰਨੇ ਚਿਹਰੇ ਉਸ ਦਿਨ ਚਮਕ ਰਹੇ ਹੋਣਗੇ (38) ਹੱਸਦੇ ਅਤੇ ਖ਼ੁਸ਼ ਹੋ ਰਹੇ ਹੋਣਗੇ, (ਇਹ ਨੇਕ ਈਮਾਨਦਾਰ ਲੋਕ ਹਨ) (39) ਤੇ ਕੁਝ ਚਿਹਰੇ ਅਜਿਹੇ ਹੋਣਗੇ ਜਿਹਨਾਂ 'ਤੇ ਧੂੜ ਪੈ ਰਹੀ ਹੋਵੇਗੀ (40) (ਅਤੇ) ਸਿਆਹੀ ਚੜ੍ਹ ਰਹੀ

93-ਇਸਲਾਮ ਵਿਚ ਔਰਤ ਦਾ ਸਥਾਨ