ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਵੇਗੀ, (41) ਇਹ ਰੱਬ ਦਾ ਇਨਕਾਰ ਕਰਨ ਵਾਲ਼ੇ ਬਦ-ਕਿਰਦਾਰ ਹਨ।(42) (ਸੂਰਤ ਅ ਵ ਸ 17-42)

ਇਸ ਲਈ ਆਦਮੀ ਨੂੰ ਵੇਖਣਾ ਚਾਹੀਦਾ ਹੈ ਕਿ ਉਹ ਕਿਸ ਚੀਜ਼ ਤੋਂ ਪੈਦਾ ਹੋਇਆ ਹੈ। (5) ਉਹ ਉੱਛਲਦੇ ਹੋਏ ਪਾਣੀ ਤੋਂ ਪੈਦਾ ਹੋਇਆ ਹੈ (6) ਜਿਹੜਾ ਪਿੱਠ ਅਤੇ ਸੀਨੇ ਦੇ ਵਿਚਕਾਰੋਂ ਨਿਕਲਦਾ ਹੈ।(7)

(ਸੂਰਤ ਅਤ-ਤਾਰਿਕ 5-7)

ਕਿ ਅਸੀਂ ਇਨਸਾਨ ਨੂੰ ਬਹੁਤ ਸੋਹਣੀ ਸੂਰਤ ਵਿੱਚ ਪੈਦਾ ਕੀਤਾ ਹੈ।(4) ਫਿਰ (ਹੌਲੇ-ਹੌਲੇ) ਉਸ (ਦੀ ਹਾਲਤ) ਨੂੰ (ਬਦਲ ਕੇ) ਨੀਚਾਂ ਤੋਂ ਨੀਚ ਕਰ ਦਿੱਤਾ।(5)

ਪਰ ਜਿਹੜੇ ਲੋਕ ਈਮਾਨ ਲੈ ਆਏ ਅਤੇ ਨੇਕ ਕੰਮ ਕਰਦੇ ਰਹੇ। ਉਹਨਾਂ ਦੇ ਲਈ ਅਮੁੱਕ ਇਨਾਮ ਹੈ।(6)

(ਸੂਰਤ ਅਲ-ਤੀਨ 4-6)

94-ਇਸਲਾਮ ਵਿਚ ਔਰਤ ਦਾ ਸਥਾਨ