ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਔਰਤ ਸਬੰਧੀ ਹਜ਼ਰਤ ਮੁਹੰਮਦ (ਸ.) ਦੇ ਕਥਨ

ਹਜ਼ਰਤ ਸਹਿਲ ਬਿਨ ਸਅਦ (ਰਜ਼ੀ) ਹਜ਼ਰਤ ਮੁਹੰਮਦ (ਸ.) ਤੋਂ ਰਵਾਇਤ ਕਰਦੇ ਹਨ ਕਿ ਆਪ ਨੇ ਇਰਸ਼ਾਦ ਫ਼ਰਮਾਇਆ ਜਿਹੜਾ ਆਦਮੀ ਆਪਣੀ ਜ਼ੁਬਾਨ ਅਤੇ ਸ਼ਰਮਗਾਹ ਦੀ ਹਿਫ਼ਾਜ਼ਤ ਕਰਕੇ ਮੈਨੂੰ ਜ਼ਮਾਨਤ ਦੇਵੇ ਮੈਂ ਉਸ ਨੂੰ ਜੰਨਤ ਦੀ ਜ਼ਮਾਨਤ ਦਿੰਦਾ ਹਾਂ।

(ਬੁਖ਼ਾਰੀ ਅਤੇ ਤਿਰਮਜ਼ੀ)

ਜਿਸ ਬੰਦੇ ਨੂੰ ਰੱਬ (ਉਸ ਦੀ) ਜ਼ੁਬਾਨ ਅਤੇ ਸ਼ਰਮਗਾਹ (ਗੁਪਤ ਅੰਗ) ਦੀ ਸ਼ਰਾਰਤ ਤੋਂ ਸੁਰੱਖਿਅਤ ਰੱਖੇ, ਉਹ ਜੰਨਤ ਵਿਚ ਦਾਖ਼ਲ ਹੋ ਜਾਵੇਗਾ।

(ਤਿਰਮ)

ਹਜ਼ਰਤ ਆਇਸ਼ਾ (ਰਜ਼ੀ.) ਫ਼ਰਮਾਉਂਦੀਆਂ ਹਨ ਕਿ ਮੈਂ ਹਜ਼ਰਤ ਮੁਹੰਮਦ (ਸ.) ਨੂੰ ਫ਼ਰਮਾਉਂਦੇ ਹੋਏ ਸੁਣਿਆ ਹੈ ਕਿ ਜਿਹੜੀ ਔਰਤ ਆਪਣੇ ਪਤੀ ਦੇ ਮਕਾਨ ਤੋਂ ਇਲਾਵਾ ਕਿਸੇ ਹੋਰ ਥਾਂ ਆਪਣੇ ਕਪੜਿਆਂ ਨੂੰ ਉਤਾਰਦੀ ਹੈ ਉਹ ਆਪਣੇ ਅਤੇ ਆਪਣੇ ਰੱਬ ਦੇ ਨਾਤੇ ਨੂੰ ਤੋੜਦੀ ਹੈ। (ਮਸਨਦ ਅਹਿਮਦ)

ਹਜ਼ਰਤ ਜਾਬਿਰ (ਰਜ਼ੀ.) ਨਬੀ-ਏ-ਕਰੀਮ (ਸ.) ਤੋਂ ਰਵਾਇਤ ਕਰਦੇ ਹਨ ਕਿ ਆਪ (ਸ.) ਨੇ ਇਰਸ਼ਾਦ ਫ਼ਰਮਾਇਆ ਕਿ ਜਿਹੜੀਆਂ ਔਰਤਾਂ ਦੇ ਨਾਲ ਮਹਿਰਮ (ਜਿਹਨਾਂ ਨਾਲ ਸ਼ਰ੍ਹਾ ਅਨੁਸਾਰ ਨਿਕਾਹ ਸੰਭਵ ਨਹੀਂ) ਮਰਦ ਨਾ ਹੋਣ, ਉਹਨਾਂ ਦੇ ਕੋਲ ਨਾ ਜਾਵੇ ਕਿਉਂਕਿ ਸ਼ੈਤਾਨ ਆਦਮੀ ਦੇ ਅੰਦਰ ਲਹੂ ਵਾਂਗ ਚੱਲਦਾ ਫਿਰਦਾ ਰਹਿੰਦਾ ਹੈ। (ਪਤਾ ਨਹੀਂ ਕਦੋਂ ਉਹ ਮਨੁੱਖ ਨੂੰ ਪਾਪਾਂ ਦੀ ਦਲਦਲ ਵਿਚ ਫਸਾ ਦੇਵੇ)।

(ਮੁਸਲਿਮ)

ਜਿਵੇਂ ਹਜ਼ਰਤ ਮੁਹੰਮਦ (ਸ.) ਨੇ ਔਰਤਾਂ ਤੋਂ ਵਾਅਦਾ ਕਰਵਾਇਆ ਸੀ, ਇਸੇ ਤਰ੍ਹਾਂ ਸਾਥੋਂ ਵੀ ਵਚਨ ਲਿਆ ਸੀ ਕਿ ਅਸੀਂ ਅੱਲਾਹ ਦੇ ਨਾਲ ਕਿਸੇ ਨੂੰ ਸਾਂਝੀਵਾਲ ਨਾ ਬਣਾਈਏ, ਚੋਰੀ ਨਾ ਕਰੀਏ, ਜ਼ਿਲ੍ਹਾ ਨਾ ਕਰੀਏ, ਆਪਣੀ ਔਲਾਦ ਨੂੰ ਕਤਲ ਨਾ ਕਰੀਏ ਅਤੇ ਇਹ ਕਿ ਇਕ ਦੂਜੇ ’ਤੇ ਊਝਾਂ ਨਾ ਘੜ੍ਹੀਏ। (ਮੁਸਲਿਮ)

ਜਿਹੜੀ ਔਰਤ ਬਗ਼ੈਰ ਕਿਸੇ ਠੋਸ ਕਾਰਨ ਦੇ ਆਪਣੇ ਪਤੀ ਤੋਂ ਤਲਾਕ ਦੀ ਮੰਗ ਕਰੇ, ਉਸ ਤੇ ਜੰਨਤ ਦੀ ਖ਼ੁਸ਼ਬੂ ਤੱਕ ਹਰਾਮ ਹੈ।

(ਤਿਰਮਜ਼ੀ, ਇਬਨ-ਏ-ਮਾਜਾ)

ਰੱਬ ਦੇ ਨਜ਼ਤੀਕ ਸਭ ਤੋਂ ਵੱਡਾ ਪਾਪ ਇਹ ਹੈ ਕਿ ਇਕ ਆਦਮੀ ਕਿਸੇ ਜ਼ਨਾਨੀ ਨਾਲ ਨਿਕਾਹ ਕਰੇ ਅਤੇ ਜਦੋਂ ਉਹ ਆਪਣੀ ਇੱਛਾ ਪੂਰੀ ਕਰ ਲਏ ਤਾਂ

95-ਇਸਲਾਮ ਵਿਚ ਔਰਤ ਦਾ ਸਥਾਨ