ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਤੇ ਬੱਚਿਆਂ (ਲਈ ਕੋਈ ਆਮਦਨੀ ਦਾ ਸਾਧਨ ਨਹੀਂ ਇਸ ਲਈ) ਉਹਨਾਂ ਕੋਲ ਕੁਝ ਵੀ ਨਹੀਂ ਹੈ ਅਤੇ ਪੁੱਛਿਆ ਕੀ ਉਹ ਉਹਨਾਂ 'ਤੇ ਖ਼ਰਚ ਕਰ ਸਕਦੀ ਹੈ?

ਆਪ (ਸ.) ਨੇ ਜਵਾਬ ਦਿੱਤਾ, ਤੁਹਾਨੂੰ ਇਸ ਦਾ ਬਦਲਾ ਮਿਲੇਗਾ।

ਉਹ ਔਰਤਾਂ ਜਿਹੜੀਆਂ ਲਿਬਾਸ ਪਹਿਨਣ ਦੇ ਬਾਵਜੂਦ ਨੰਗੀਆਂ ਰਹਿੰਦੀਆਂ, ਮਟਕ ਮਟਕ ਕੇ ਚੱਲਦੀਆਂ ਅਤੇ ਜਿਹੜੀਆਂ ਊਠ ਦੇ ਕੁਹਾਨ ਵਾਂਗ ਆਪਣੇ ਮੋਢਿਆਂ ਨੂੰ ਹਿਲਾ ਹਿਲਾ ਕੇ ਨਾਜ਼ ਨਖ਼ਰਿਆਂ ਦਾ ਇਜ਼ਹਾਰ ਕਰਦੀਆਂ ਹਨ, ਉਹ ਜੰਨਤ ਵਿਚ ਦਾਖ਼ਲ ਨਹੀਂ ਹੋ ਸਕਣਗੀਆਂ ਬਲਕਿ ਉਸ ਦੀ ਖ਼ੁਸ਼ਬੂ ਵੀ ਨਹੀਂ ਸੁੰਘ ਸਕਣਗੀਆਂ ਜੋ ਜੰਨਤ ਵਿਚ ਚਾਰ ਚੁਫੇਰੇ ਫੈਲੀ ਹੋਈ ਹੋਵੇਗੀ।

(ਮੁਸਲਿਮ)

ਹਜ਼ਰਤ ਆਇਸ਼ਾ ਪਰਦੇ ਦੇ ਹੁਕਮ ਆਉਣ ਤੋਂ ਬਾਅਦ ਦਾ ਜ਼ਿਕਰ ਕਰਦੀਆਂ ਹਨ ਕਿ ਹਜ਼ਰਤ ਉਮਰ (ਹਜ਼ੀ.) ਨੇ ਹਜ਼ਰਤ ਸੌਦਾ ਨੂੰ ਬਾਹਰ ਵੇਖਦਿਆਂ ਕਿੰਤੂ ਕੀਤੀ ਤਾਂ ਉਹ (ਖ਼ਾਮੋਸ਼ ਹੋ ਕੇ) ਘਰ ਵਾਪਸ ਆ ਗਈ ਤਾਂ ਹਜ਼ੂਰ (ਸ.) ਨੇ ਇਸ ਦਾ ਜ਼ਿਕਰ ਕੀਤਾ। ਇਸ ਉਪਰੰਤ ਆਪ 'ਤੇ ਵਹੀ ਨਾਜ਼ਿਲ ਹੋਈ ਤਾਂ ਜਦੋਂ ਇਹ ਕੈਫ਼ੀਅਤ ਖ਼ਤਮ ਹੋਈ ਤਾਂ ਆਪ ਨੇ ਫ਼ਰਮਾਇਆ, ਬੇਸ਼ੱਕ ਅੱਲਾਹ ਤਆਲਾ ਨੇ ਤੁਹਾਨੂੰ ਆਪਣੀਆਂ ਜ਼ਰੂਰਤਾਂ ਲਈ ਘਰੋਂ ਬਾਹਰ ਨਿਕਲਣ ਦੀ ਇਜਾਜ਼ਤ ਦਿੱਤੀ

(ਬੁਖ਼ਾਰੀ)

ਫ਼ਰਮਾਇਆ ਹਜ਼ੂਰ (ਸ.) ਨੇ ਜਿਸ ਔਰਤ ਦੇ ਤਿੰਨ ਨਾਬਾਲਿਗ ਬੱਚੇ ਮਰ ਜਾਣ ਅਤੇ ਉਹ ਸਬਰ ਕਰ ਲਏ ਅਤੇ ਬਦਲੇ ਦੀ ਨੀਯਤ ਰੱਖੇ ਤਾਂ ਅਜਿਹੀ ਔਰਤ ਜੰਨਤ ਵਿਚ ਜ਼ਰੂਰ ਦਾਖ਼ਲ ਹੋਵੇਗੀ। ਵੈਲਮੀ)

ਫ਼ਰਮਾਇਆ ਹਜ਼ਰਤ ਮੁਹੰਮਦ (ਸ.) ਨੇ ਕਿ ਪਰਦਾ ਕਰੋ ਅੰਨ੍ਹੇ ਤੋਂ।

ਹਜ਼ਰਤ ਉਮੇ ਸਲਮਾ (ਰਜ਼ੀ.) ਫ਼ਰਮਾਉਂਦੀਆਂ ਹਨ ਕਿ ਮੈਂ ਹਜ਼ੂਰ (ਸ) ਦੀ ਸੇਵਾ ਵਿਚ ਅਰਜ਼ ਕੀਤੀ ਕਿ ਐ ਰੱਬ ਦੇ ਪੈਗ਼ੰਬਰ! ਇਹ ਤਾਂ ਅੰਨ੍ਹਾ ਹੈ, ਸਾਨੂੰ ਤਾਂ ਵੇਖਦਾ ਨਹੀਂ?

ਇਸ 'ਤੇ ਆਪ ਨੇ ਫ਼ਰਮਾਇਆ, ਜੇਕਰ ਉਹ ਅੰਨਾ ਹੈ ਤੁਸੀਂ ਤਾਂ ਅੰਨ੍ਹੀਆਂ ਨਹੀਂ ਹੋ।

(ਤਿਰਮਜ਼ੀ)

ਆਪ ਨੇ ਫ਼ਰਮਾਇਆ, ਜਦੋਂ ਤੁਸੀਂ ਖਾਓ ਤਾਂ ਉਸ ਨੂੰ ਵੀ ਖੁਲਾਓ, ਜਦੋਂ ਪਹਿਨੋ ਤਾਂ ਉਸ ਨੂੰ ਵੀ ਪਹਿਨਾਓ। ਉਸ ਦੇ ਮੂੰਹ 'ਤੇ ਨਾ ਮਾਰੋ, ਨਾ ਉਸ ਨੂੰ ਗਾਲਾਂ ਕੱਢੋ ਨਾ ਉਸ ਨੂੰ ਘਰੋਂ ਕੱਢੋ ਭਾਵ ਕਿ ਰਤਾ ਕੁ ਗੱਲ 'ਤੇ ਨਰਾਜ਼ ਹੋ ਕੇ ਉਸ ਨੂੰ ਉਸ ਦੇ ਪਿਉ ਦੇ ਘਰ ਭੇਜ ਦੇਵੋ।

(ਅਹਿਮਦ, ਅਬੂ ਦਾਊਦ)

98-ਇਸਲਾਮ ਵਿਚ ਔਰਤ ਦਾ ਸਥਾਨ