ਪੰਨਾ:ਇਸ਼ਕ ਸਿਰਾਂ ਦੀ ਬਾਜ਼ੀ - ਸੁਖਦੇਵ ਮਾਦਪੁਰੀ.pdf/101

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਸੋਹਣੇ ਨੂੰ ਡੇਰੇ ਦੇ ਖੇਤੇ ਚਾਰਨ ਲਈ ਰੱਖ ਲਿਆ ਗਿਆ। ਪਿਆਰੇ ਲਈ ਤਾਂ ਉਹ ਸਭ ਕੁਝ ਕਰ ਸਕਦਾ ਸੀ।

ਖੋਤੇ ਚਾਰਦਿਆਂ ਸੋਹਣੇ ਨੂੰ ਪੂਰਾ ਵਰ੍ਹਾ ਬਤੀਤ ਹੋ ਗਿਆ ਪਰੰਤੁ ਜੈਨੀ ਅੱਗੋ ਉਹ ਆਪਣੇ ਮਨ ਦੀ ਘੰਡੀ ਨਾ ਖੋਹਲ ਸਕਿਆ।

ਇਕ ਦਿਨ ਜਦ ਸ਼ਾਮਾਂ ਢਲ ਰਹੀਆਂ ਸਨ, ਜੈਨੀ ਕੱਲਮ ਕੱਲੀ ਜੰਗਲ ਵਿੱਚ ਪਾਣੀ ਲੈਣ ਵਾਸਤੇ ਆਈ। ਸੋਹਣਾ ਖੋਤੇ ਚਾਰਦਾ ਪਿਆ ਸੀ। ਉਹਨੇ ਜ਼ੈਨੀ ਵਲ ਵੇਖਿਆ ਤੇ ਹੌਸਲਾ ਕਰਕੇ ਪਾਣੀ ਭਰੇਂਦੀ ਜ਼ੈਨੀ ਪਾਸ ਜਾ ਕੇ ਬੋਲਿਆ, “ਜ਼ੈਨੀਏਂ।"

ਜ਼ੈਨੀ ਤ੍ਰੱਬਕ ਗਈ!ਉਸ ਵੇਖਿਆ ਸੋਹਣਾ ਉਹਦੇ ਵਲ ਇਕ ਟਿਕ ਵੇਖ ਰਿਹਾ ਸੀ !

“ਕੀ ਗੱਲ ਐ ਵੇ ?”

“ਜ਼ੈਨੀਏ ਮੈਂ ਤੇਰੇ ਪਿੱਛੇ ਪਾਗ਼ਲ ਹੋ ਗਿਆ ਹਾਂ। ਮੈਂ ਆਪਣਾ ਘਰ ਬਾਰ ਛੱਡ ਕੇ ਤੇਰੇ ਅੱਗੇ ਖ਼ੈਰ ਮੰਗੀ ਏ। ਮੇਰੀ ਝੋਲੀ ਵਿੱਚ ਖ਼ੈਰ ਪਾ ਦੇ ਸੋਹਣੀਏਂ ! ਸੋਹਣੇ ਪੱਲਾ ਅੱਡਿਆ।

“ਵੇ ਮੁੰਹ ਸੰਭਾਲ ਕੇ ਗੱਲ ਕਰ।" ਜ਼ੈਨੀ ਕੜਕ ਕੇ ਬੋਲੀ ਅਤੇ ਗਾਗਰ ਸਿਰ 'ਤੇ ਰੱਖ ਕੇ ਖੜੀ ਹੋ ਗਈ।

“ਜੈਨੀਏ ਮੈਂ ਤੇਰੀ ਖ਼ਾਤਰ ਖੋਤੇ ਚਾਰ ਰਿਹਾ ਹਾਂ। ਤੇਰੀ ਖ਼ਾਤਰ ਆਪਣਾ ਪਿਆਰਾ ਬਾਪ, ਮਾਂ ਅਤੇ ਦੋਨੋਂ ਸੋਹਣੇ ਭਰਾ ਛੱਡ ਕੇ ਆਇਆ ਹਾਂ। ਅਮੀਰੀ ਤਿਆਗ ਕੇ ਫ਼ਕੀਰੀ ਧਾਰਨ ਕੀਤੀ ਏ। ਜ਼ੈਨੀਏਂ! ਮੈਂ ਤੇਰੇ ਪਿਆਰੇ ਬੋਲਾਂ ਲਈ ਸਹਿਕ ਰਿਹਾ ਹਾਂ।” ਸੋਹਣਾ ਤਰਲੇ ਲੈ ਰਿਹਾ ਸੀ।

“ਨਮਕ ਹਰਾਮੀਆ! ਤੇਰੀ ਇਹ ਮਜ਼ਾਲ ! ਤੈਨੂੰ ਸ਼ਰਮ 'ਨਹੀਂ ਆਉਂਦੀ ਇਹੋ ਜਿਹੀਆਂ ਗੱਲਾਂ ਕਰਦੇ ਨੂੰ। ਅੱਜ ਡੇਰੇ ਚੱਲ ਕੇ ਤੇਰੀ ਕਰਵਾਉਂਦੀ ਹਾਂ ਜੁੱਤੀਆਂ ਨਾਲ ਮੁਰੰਮਤ ਵੱਡੇ ਆਸ਼ਕ ਦੀ। ਇਹ ਆਖ ਜ਼ੈਨੀ ਡੇਰੇ ਨੂੰ ਤੁਰ ਪਈ।

ਸੋਹਣੇ ਦੀ ਤਪੱਸਿਆ ਅਜੇ ਪੂਰੀ ਨਹੀਂ ਸੀ ਹੋਈ। ਪ੍ਰੀਤਮ ਦੇ ਦਿਲ ਵਿੱਚ ਉਪਾਸ਼ਕ ਲਈ ਅਜੇ ਥਾਂ ਨਹੀਂ ਸੀ ਬਣਿਆਂ। ਸੋਹਣਾਡਰਦਾ-ਡਰਦਾ ਕਾਫੀ ਹਨ੍ਹੇਰਾ ਹੋਏ ’ਤੇ ਡੇਰੇ ਆਇਆ।ਉਸ ਨੂੰ ਕਿਸੇ ਨੇ ਕੁਝ ਨਾ ਆਖਿਆ: ਜ਼ੈਨੀ ਨੇ ਡੇਰੇ ਆ ਕਿਸੇ ਅੱਗੇ ਗੱਲ ਨਹੀਂ ਸੀ ਕੀਤੀ।

ਕਈ ਮਹੀਨੇ ਹੋਰ ਗੁਜ਼ਰ ਗਏ। ਸੋਹਣਾ ਜ਼ੈਨੀ ਦੇ ਫਿਰਾਕ ਵਿੱਚ ਤੜਪਦਾ ਰਿਹਾ। ਆਖ਼ਰ ਉਹਦੇ ਸਿਦਕ ਅਤੇ ਮੁਹੱਬਤ ਨੂੰ ਬੂਰ ਪਿਆ। ਇਕ ਦਿਨ ਫੇਰ ਜ਼ੈਨੀ ਸੋਹਣੇ ਨੂੰ ਜੰਗਲ ਵਿੱਚ ਕੱਲੀ ਟੱਕਰ ਗਈ। ਸੋਹਣੇ ਝੋਲੀ ਅੱਡੀ-ਦਾਨੀ ਆਪ ਮੰਗਤਾ ਬਣ ਗਿਆ :

ਸੋਹਣੇ ਦਰਦੀ ਹਾਲ ਦਰਦ ਦਾ
ਦਰ ਆਖ ਸੁਣਾਇਆ
ਲੈ ਸੁਨੇਹਾ ਦਰਦਾਂ ਵਾਲ਼ਾ

85 /ਇਸ਼ਕ ਸਿਰਾਂ ਦੀ ਬਾਜ਼ੀ