ਸਮੱਗਰੀ 'ਤੇ ਜਾਓ

ਪੰਨਾ:ਇਸ਼ਕ ਸਿਰਾਂ ਦੀ ਬਾਜ਼ੀ - ਸੁਖਦੇਵ ਮਾਦਪੁਰੀ.pdf/18

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੌਰੀ ਆਪਣੇ ਆਪ ਨੂੰ ਹੀਰ ਅਤੇ ਆਪਣੇ ਗੱਭਰੂ ਨੂੰ ਰਾਂਝੇ ਦੇ ਸਮਾਨ ਸਮਝਦੀ ਹੈ:
ਕੁੜੀਏ ਨੀ ਧਨੀਆ ਨੀ ਬੀਜੀਏ
ਝੰਗ ਸਿਆਲਾਂ ਦੇ ਖੁਹ ਤੇ
ਮੁੰਡਿਆ ਵੇ ਬੰਸਰੀ ਵਾਲਿਆ
ਆ ਮਿਲੀਏ ਝੰਗ ਸਿਆਲਾਂ ਦੇ ਖੂਹ ਤੇ
ਆਪਣੇ ਰਾਂਝੇ ਨੂੰ ਉਹ ਗੁਲਾਬ ਦੇ ਫੁੱਲ ਨਾਲ ਤੁਲਨਾ ਦੇਂਦੀ ਹੈ :
ਵਗਦੀ ਰਾਵੀ ਵਿੱਚ, ਦੁੰਬ ਵੇ ਜਵਾਰ ਦਾ
ਮੈਂ ਅੰਗ੍ਰੇਜਣ ਬੂਟੀ
ਰਾਂਝਾ ਫੁੱਲ ਵੇ ਗੁਲਾਬ ਦਾ
ਗੋਰੀ ਆਪਣੇ ਰਾਂਝੇ ਨਾਲ਼ ਮੁਹੱਬਤ ਦੀ ਖੇਤੀ ਸਾਂਝੀ ਬੀਜਦੀ ਹੈ ਜਿੱਥੇ ਲੌਂਗ ਸੁਪਾਰੀ ਲੱਗਦੇ ਹਨ :
ਕਾਹੇ ਦੀ ਕਾਰਨ ਮਹਿਲ ਚੁਣਾਏ
ਕਾਹੇ ਨੂੰ ਰੱਖੀਆਂ ਮੋਰੀਆਂ
ਵਸਣੇ ਦੇ ਕਾਰਨ ਮਹਿਲ ਚੁਣਾਏ
ਵੇਖਣੇ ਨੂੰ ਰੱਖੀਆਂ ਮੋਰੀਆਂ
ਆ ਮੀਆਂ ਰਾਂਝਾ ਖੇਤੀ ਵੀ ਕਰੀਏ
ਖੇਤੀ ਕਰ ਲਈਏ ਨਿਆਰੀ
ਇਸ ਕਿਆਰੀ ਵਿੱਚ ਕੀ ਕੁਝ ਬੀਜਿਆ
ਬੀਜਿਆ ਲੌਂਗ ਸੁਪਾਰੀ
ਗੜਵਾ ਗੜਵਾ ਸੱਜਨਾ ਨੇ ਪਾਇਆ
ਲੱਗੇ ਲੌਂਗ ਸੁਪਾਰੀ
ਉਹ ਆਪਣੇ ਦਿਲ ਦੇ ਮਹਿਰਮ ਨੂੰ ਮਿਲਣ ਲਈ ਸੈਆਂ ਔਕੜਾਂ ਦਾ ਸਾਮ੍ਹਣਾ ਕਰਦੀ ਹੈ :
ਤੇਰੀ ਤੇਰੀ ਕਾਰਨ ਚੀਰੇ ਵਾਲਿਆ
ਮੈਂ ਬਾਗੋਂ ਲਿਆਈ ਭੂਕਾਂ ਵੇ
ਰਿੰਨ੍ਹ ਬਣਾ ਕੇ ਥਾਲੀ ਪਾਵਾਂ
ਕੋਈ ਆਪਣੇ ਰਾਂਝੇ ਜੋਗੀ ਵੇ

ਤੇਰੀ ਤੇਰੀ ਕਾਰਨ ਚੀਰੇ ਵਾਲਿਆ
ਮੈਂ ਸਿਖਰ ਦੁਪਹਿਰੇ ਆਈ ਵੇ
ਪੈਰੀਂ ਛਾਲੇ ਪੈ ਗਏ
ਤਪੇ ਟਿੱਬਿਆਂ ਦਾ ਰੇਤ ਵੇ

2/ਇਸ਼ਕ ਸਿਰਾਂ ਦੀ ਬਾਜ਼ੀ