ਪੰਨਾ:ਇਸ਼ਕ ਸਿਰਾਂ ਦੀ ਬਾਜ਼ੀ - ਸੁਖਦੇਵ ਮਾਦਪੁਰੀ.pdf/19

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


________________

ਤੇਰੀ ਤੋਰੀ ਕਾਰਨ ਚੀਰੇ ਵਾਲਿਆ
ਮੈਂ ਮੀਂਹ ਵਰਸੇਂਦੇ ਆਈ ਵੇ
ਭਿੱਜਗੀ ਤੋੜ ਦੀ ਲੂੰਗੀ
ਕੋਈ ਭਿੱਜਗੀ ਜਰਦ ਕਨਾਰੀ ਵੇ

ਤੇਰੀ ਤੇਰੀ ਕਾਰਨ ਚੀਰੇ ਵਾਲਿਆ
ਮੈਂ ਅੱਧੜੀ ਰਾਤੋਂ ਆਈ ਵੇ
ਗਲੀ ਗਲੀ ਦੇ ਕੁੱਤੇ ਭੌਕਣ
ਕੋਈ ਚਰਚਾ ਕਰੇ ਲੁਕਾਈ ਵੇ
ਤੇ ਅੱਗੋਂ ਰਾਂਝੇ ਜੋਗੀ ਦੇ ਨਖਰੇ ਵੇਖੋ :
ਉੱਚੀ ਰੋੜੀ ਜੀ ਜੱਗੀ ਕਿਉਂ ਖੜਾ
ਵਿਹੜੇ ਆਵੋ ਜੀ ਅਲਖ ਜਗਾਵੋ

ਵਿਹੜੇ ਤੇਰੇ ਨੀ ਮੈਂ ਕਿਕਣ ਆਵਾਂ
ਨੀ ਹੀਰੇ ਨਿਆਣੀਏਂ
ਮਾਂ ਜੋ ਮੇਰੀ ਨੀ ਬੋਲਣ ਹਾਰੇ
ਮਾਂ ਜੋ ਤੇਰੀ ਜੀ ਸੱਸ ਜੋ ਮੇਰੀ ਬੀਬਾ
ਵਿਹੜੇ ਆਵੋ ਜੀ ਅਲਖ ਜਗਾਵੋ

ਵਿਹੜੇ ਤੇਰੇ ਮੈਂ ਕਿਕਣ ਆਵਾਂ
ਨੀ ਹੀਰੇ ਨਿਆਣੀਏਂ
ਘੋੜੇ ਮੇਰੇ ਨੀ ਹਿਣਕਣ ਹਾਰੇ

ਘੋੜੇ ਤੇਰੇ ਜੀ ਦਾਣਾ ਮੈਂ ਪਾਵਾਂ
ਜੀ ਭਲਿਆ ਜੀ ਜੋਗੀਆਂ
ਵਿਹੜੇ ਆਵੋ ਜੀ ਅਲਖ ਜਗਾਵੋ


ਵਿਹੜੇ ਤੇਰੇ ਮੈਂ ਕਿਕਣ ਆਵਾਂ
ਨੀ ਹੀਰੇ ਨਿਆਣੀਏਂ
ਕੁੱਤੇ ਤੇਰੇ ਨੀ ਭੌਕਣ ਹਾਰੇ

ਕੁੱਤੇ ਤੇਰੇ ਜੀ ਚੁਰੀ ਮੈਂ ਪਾਵਾਂ
ਜੀ ਭਲਿਆ ਜੀ ਜੋਗੀਆ
ਵਿਹੜੇ ਆਵੋ ਜੀ ਅਲਖ ਜਗਾਵੋ
ਪ੍ਰਦੇਸੀ ਰਾਂਝੇ ਨੂੰ ਹੀਰ ਤੋਤੇ ਰਾਹੀਂ ਆਪਣੇ ਦਿਲ ਦੀ ਵੇਦਨਾ ਦੱਸਦੀ ਹੈ :
ਉਡ ਜਾਈਂ ਵੇ ਤੋਤਿਆ

3/ ਇਸ਼ਕ ਸਿਰਾਂ ਦੀ ਬਾਜ਼ੀ`