ਪੰਨਾ:ਇਸ਼ਕ ਸਿਰਾਂ ਦੀ ਬਾਜ਼ੀ - ਸੁਖਦੇਵ ਮਾਦਪੁਰੀ.pdf/20

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


________________

ਗਿਰਨੀ ਖਾਈਂ ਵੇ ਤੋਤਿਆਂ
ਲੰਬੀ ਲਾਈਂ ਵੇ ਉਡਾਰੀ
ਵੇ ਮੈਂ ਤੇਰੀ ਰਾਂਝਾ
ਤੇਰੇ ਦਿਲ ਦੀ ਹੀਰ
ਤੂੰ ਮੈਂ ਮਨੋ ਵੇ ਵਸਾਰੀ
ਪਹਾੜੀ ਨਾ ਜਾਈਏ
ਖੱਟੇ ਮਿੱਠੇ ਨਾ ਖਾਈਏ
ਦਿਹ ਨੂੰ ਰੋਗ ਨਾ ਲਾਈਏ
ਪਹਾੜਾਂ ਦੀਆਂ ਕੁੜੀਆਂ
ਹੱਥੀਂ ਲੌਂਗਾਂ ਦੀਆਂ ਪੁੜੀਆਂ
ਰੱਖਦੀਆਂ ਜਾਦੁੜੇ ਪਾ ਕੇ
ਪਹਾੜਾਂ ਦੀਆਂ ਰੰਨਾਂ
ਕੁਟਦੀਆਂ ਚੂਰੀ ਦਾ ਛੰਨਾ
ਰਖਦੀਆਂ ਦਿਲ ਪਰਚਾ ਕੇ
ਕਿਧਰੇ ਰਾਂਝੇ ਨੂੰ ਸਮਝਾਉਣੀ ਦੇ ਜਾਂਦੀ ਹੈ :
ਮੌਤ ਮੌਤ ਨਾ ਕਰ ਵੇ ਰਾਂਝਿਆ
ਵੇਖ ਮੌਤ ਦੇ ਕਾਰੇ
ਪਹਿਲਾਂ ਮੌਤ ਨੇ ਦਿੱਲੀ ਢਾਹੀ
ਫੇਰ ਗਈ ਪਟਿਆਲੇ
ਦਿੱਲੀ ਆਲੇ ਦੀ ਕੰਜਰੀ ਮਰਗੀ
ਲੈਗੀ ਰੌਣਕਾਂ ਨਾਲੇ
ਪਟਿਆਲੇ ਆਲੇ ਦੇ ਘੋੜੇ ਮਰਗੇ
ਲਾਲ ਲਗਾਮਾਂ ਵਾਲੇ
ਲੱਡੂ ਜਲੇਬੀ ਗਲੀਏਂ ਰੁਲਦੇ
ਗੰਨੇ ਨਾ ਮਿਲਦੇ ਭਾਲੇ
ਮੋਤੀ ਚੁਗ ਲੈ ਨੀ--
ਕੁੰਜ ਪਤਲੀਏ ਨਾਰੇ
ਕਿਧਰੇ ਰਾਂਝਾ ਆਪਣੀ ਕੁੰਜ ਜਿਹੀ ਹੀਰ ਨੂੰ ਗਿੱਧੇ 'ਚ ਨੱਚਣ ਲਈ ਹਾਰ ਸ਼ਿੰਗਾਰ ਲਗਾਉਣ ਵਾਸਤੇ ਆਖ ਦੇਂਦਾ ਹੈ :
ਰਾਝੇ ਦਾ ਕਹਿਣਾ ਮੰਨ ਲੈ ਹੀਰੇ
ਹਾਰ ਸ਼ਿੰਗਾਰ ਲਗਾਈਂ
ਪੁੰਨਿਆ ਦਾ ਚੰਦ ਆਪੇ ਚੜਜੂ

4/ ਇਸ਼ਕ ਸਿਰਾਂ ਦੀ ਬਾਜ਼ੀ