ਪੰਨਾ:ਇਸ਼ਕ ਸਿਰਾਂ ਦੀ ਬਾਜ਼ੀ - ਸੁਖਦੇਵ ਮਾਦਪੁਰੀ.pdf/22

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈਅੱਖੀਆਂ ਤੇਰੀਆਂ ਨੇ ਤੀਰ ਨਸ਼ਾਨੇ ਲਾ ਲੇ
ਵਿਨ੍ਹਿਆ ਕਾਲਜਾ ਨਾ ਹਿਲਿਆ ਜਾਵੇ ਰਾਂਝੇ ਤੋਂ
ਇਹ ਜਿੰਦ ਕਰਤੀ ਮੈਂ ਤਾਂ ਤੇਰੋ ਨੀ ਹਵਾਲੇ
ਚੰਗੀ ਕਰਦੀ ਹੈਂ ਤੂੰ ਓੜ ਨਭਾਈਂ ਲੱਗੀਆਂ ਦੀ
ਡੋਬਣ ਲੱਗੀ ਹੈਂ ਕਿਉਂ ਧਾਰ ਦੇ ਵਿਚਾਲੇ
ਜਦੋਂ ਰਾਂਝੇ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ ਕਿ ਉਹਦੀ ਹੀਰ ਨੂੰ ਖੇੜੇ ਪਰਨਾ ਕੇ ਲੈ ਜਾ ਰਹੇ ਹਨ ਤਾਂ ਉਹਦਾ ਮੰਨ ਕੁਰਲਾ ਉਠਦਾ ਹੈ:
ਹੀਰੇ ਨੀ ਬਿਨ ਸ਼ਗਨੀਏਂ
ਮੈਂ ਭੁਲਿਆ ਚਾਕ ਵਿਚਾਰਾ
ਦਿਹ ਜਵਾਬ ਘਰਾਂ ਨੂੰ ਚਲੀਏ
ਸੁੰਨਾ ਪਿਆ ਤਖਤ ਹਜ਼ਾਰਾ
ਹੀਰ ਰਾਂਝੇ ਦੀ ਪੀੜਾ ਨੂੰ ਸਮਝਦੀ ਹੋਈ ਆਪਣੇ ਮਾਂ ਬਾਪ ਅਤੇ ਧਰਮ ਰੱਖਿਅਕ ਕਾਜ਼ੀ ਨਾਲ਼ ਵੀ ਆਪਣਾ ਰਾਂਝਾ ਪ੍ਰਾਪਤ ਕਰਨ ਲਈ ਝਗੜਦੀ ਹੈ:
ਛਣਕ ਛਣਕ ਦੋ ਛੱਲੇ ਕਰਾਲੇ
ਛੱਲੇ ਭਨਾ ਕੇ ਵੰਗਾਂ
ਬਾਹਰ ਗਈ ਨੂੰ ਬਾਬਲ ਝਿੜਕਦਾ
ਘਰ ਆਈ ਨੂੰ ਅੰਮਾ
ਵਿੱਚ ਕਚਹਿਰੀ ਹੀਰ ਝਗੜਦੀ
ਮੁਨਸਫ ਕਰਦੇ ਗੱਲਾਂ
ਵਿੱਚ ਤ੍ਰਿੰਜਣਾਂ ਕੁੜੀਆਂ ਝਿੜਕਣ
ਵਿੱਚ ਗਲੀਆਂ ਦੇ ਰੰਨਾ
ਏਹਨੀ ਓਹਨੀ ਦੋਹੀਂ ਜਹਾਨੀਂ
ਮੈਂ ਤਾਂ ਖ਼ੈਰ ਰਾਂਝੇ ਦੀ ਮੰਗਾਂ
ਜੋ ਜਾਣਾ ਦੁਖ ਰਾਂਝਣੇ ਨੂੰ ਪੈਣੇ
ਮੈਂ ਨਿਜ ਨੂੰ ਸਿਆਲੀਂ ਜੰਮਾਂ।
ਹੀਰ ਰਾਂਝੇ ਦੀ ਖ਼ੈਰ ਮੰਗਦੀ ਰਹਿ ਜਾਂਦੀ ਹੈ। ਉਹਦਾ ਜ਼ੋਰੀਂ ਸੈਦੇ ਖੇੜੇ ਨਾਲ਼ ਵਿਆਹ ਕਰ ਦਿੱਤਾ ਜਾਂਦਾ ਹੈ:
ਅੱਜ ਹੋਗੀ ਹੀਰ ਪਰਾਈ
ਕੁੜੀਆਂ ਨੂੰ ਲੈ ਜੋ ਮੋੜ ਕੇ
ਖੇੜੇ ਹੀਰ ਲੈ ਜਾਂਦੇ ਹਨ ਅਤੇ ਵਿਚਾਰਾ ਰਾਂਝਾ ਮੱਝਾਂ ਚਰਾਂਦਾ ਰਹਿ ਜਾਂਦਾ ਹੈ:
ਰਾਂਝਾ ਮੱਝਾਂ ਦੇ ਸਿੰਗਾਂ ਨੂੰ ਫੜ ਰੋਵੇ
ਖੇੜੇ ਲੈਗੇ ਹੀਰ ਚੁੱਕ ਕੇ

ਅਤੇ

6/ ਇਸ਼ਕ ਸਿਰਾਂ ਦੀ ਬਾਜ਼ੀ