ਪੰਨਾ:ਇਸ਼ਕ ਸਿਰਾਂ ਦੀ ਬਾਜ਼ੀ - ਸੁਖਦੇਵ ਮਾਦਪੁਰੀ.pdf/23

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਬੀਨ ਬਜਾਈ ਰਾਂਝੇ ਚਾਕ
ਲੱਗੀ ਮੰਨ ਮੇਰੇ
ਤਖਤ ਹਜ਼ਾਰੇ ਦਿਆ ਮਾਲਕਾ
ਕਿੱਥੇ ਲਾਏ ਨੀ ਡੇਰੇ
ਕਿਨ ਵੇ ਬਣਾਇਆ ਲਾੜਾ ਜੰਜਾਂ ਦਾ
ਕਿਨ ਬੱਧੇ ਸਿਹਰੇ
ਮਾਂ ਬਣਾਇਆ ਲਾੜਾ ਜੰਜਾਂ ਦਾ
ਭੈਣ ਬੱਧੇ ਸਿਹਰੇ
ਕੱਢ ਖਾਂ ਪਾਂਧਿਆ ਪੱਤਰੀ
ਲਿੱਖੀ ਲੇਖ ਮੇਰੇ
ਲਿਖਣ ਵਾਲਾ ਲਿਖ ਗਿਆ
ਵਸ ਨਹੀਂ ਮੇਰੇ
ਆਖਿਓ ਰਾਂਝੇ ਚਾਕ ਨੂੰ
ਮੱਝੀਆਂ ਛੇੜੇ
ਮੱਝੀਆਂ ਛੇੜਦਾ ਰਹਿ ਗਿਆ
ਹੀਰ ਲੈ ਗਏ ਖੇੜੇ
ਪੰਜਾਬ ਦੀ ਗੋਰੀ ਹੀਰ ਦੇ ਖੇੜੀ ਤੁਰਨ ਤੇ ਰਾਂਝੇ ਵਲੋਂ ਹੀਰ ਨੂੰ ਦਰਦ ਭਰਿਆ ਉਲਾਂਭਾ ਦਿੰਦੀ ਹੈ। ਇਹ ਉਲਾਂਭਾ ਦਿੰਦੇ ਸਮੇਂ ਸ਼ਾਇਦ ਗੋਰੀ ਆਪਣੇ ਰਾਂਝੇ ਨੂੰ ਚਿਤਵਦੀ ਏ:
ਹੀਰੇ ਨੀ ਲਿਸ਼ਕੇ ਬਿਜਲੀ ਚਮਕਣ ਤਾਰੇ
ਨਾਗੀਂ ਡੰਗ ਸੰਵਾਰੇ ਨੀ
ਲਾਡਲੀਏ ਅਲਬੇਲੀਏ ਹੀਰੇ
ਤੈਂ ਪੰਛੀ ਰੱਖੇ ਕੰਵਾਰੇ ਨੀ

ਹੀਰੇ ਨੀ ਖ ਰਿਆਂ ਖੂਹਾਂ ਦੇ ਪਾਣੀ ਮਿੱਠੇ ਨਾ ਹੁੰਦੇ
ਭਾਵੇਂ ਲੱਖ ਮਣਾ ਗੁੜ ਪਾਈਏ ਨੀ
ਲਾਡਲੀਏ ਅਲਬੇਲੀਏ ਹੀਰੇ
ਤੈਂ ਪੰਛੀ ਰੱਖੇ ਕੰਵਾਰੇ ਨੀ

ਹੀਰੇ ਨੀ ਨਾਗਾਂ ਦੇ ਪੁੱਤ ਮਿੱਤ ਨਾ ਬਣਦੇ
ਭਾਵੇਂ ਲਖ ਮਣਾ ਦੁੱਧ ਪਿਆਈਏ ਨੀ
ਲਾਡਲੀਏ ਅਲਬੇਲੀਏ ਹੀਰੇ
ਤੈਂ ਪੰਛੀ ਰੱਖੇ ਕੰਵਾਰੇ ਨੀ

7/ ਇਸ਼ਕ ਸਿਰਾਂ ਦੀ ਬਾਜ਼ੀ