ਹੀਰੇ ਨੀ ਆਹ ਲੈ ਅਪਣੀਆਂ ਮਝਾਂ ਨੀ ਫੜ ਲੈ
ਕੀਲੇ ਪਏ ਧਲਿਆਰੇ ਨੀ
ਲਾਡਲੀਏ ਅਲਬੇਲੀਏ ਹੀਰੇ
ਤੈਂ ਪੰਛੀ ਰੱਖੇ ਕੰਵਾਰੇ ਨੀ
ਹੀਰੇ ਨੀ ਬਾਰਾਂ ਵਰਸ ਤੇਰੀਆਂ ਮੱਝੀਆਂ ਨੀ ਚਾਰੀਆਂ
ਅਜੇ ਵੀ ਲਾਵੇਂ ਲਾਰੇ ਨੀ
ਲਾਡਲੀਏ ਅਲਬੇਲੀਏ ਹੀਰੇ
ਤੈਂ ਪੰਛੀ ਰੱਖ ਕੰਵਾਰੇ ਨੀ
ਹੀਰੇ ਨੀ ਪਹਿਨ ਓਹੜ ਕੇ ਚੜ੍ਹਗੀ ਖਾਰੇ
ਤੈਨੂੰ ਸਬਰ ਫੱਕਰ ਦਾ ਮਾਰੇ ਨੀ
ਲਾਡਲੀਏ ਅਲਬੇਲੀਏ ਹੀਰੇ
ਤੈਂ ਪੰਛੀ ਰੱਖੇ ਕੰਵਾਰੇ ਨੀ
ਉਹ ਹੀਰ ਨੂੰ ਮਿਲਣ ਲਈ, ਜੋਗੀ ਦਾ ਭੇਖ ਧਾਰ ਲੈਂਦਾ ਹੈ।
ਰਾਂਝਾ ਹੀਰ ਬਿਨਾਂ ਇਕ ਪਲ ਵੀ ਸਹਾਰ ਨਹੀਂ ਸਕਦਾ।
ਗੋਰੀ ਰਾਂਝੇ ਦੇ ਜੋਗੀ ਬਣਨ ਨੂੰ ਇਸ ਤਰ੍ਹਾਂ ਬਿਆਨ ਕਰਦੀ ਹੈ:
ਸਾਂਵਲਿਆ ਤੇ ਸੌਲਿਆ ਵੇ ਮੁੰਡਿਆ
ਤੂੰ ਮੇਰਾ ਵੇ ਮੈਂ ਤੇਰੀ
ਤੂੰ ਮੇਰਾ ਤੇ ਮੈਂ ਤੇਰੀ ਚੀਰੇ ਵਾਲਿਆ
ਪਾ ਰਾਂਝਣ ਵਾਲੀ ਫੇਰੀ
ਪਾ ਜੋਗੀ ਵਾਲੀ ਫੇਰੀ ਚੀਰੇ ਵਾਲਿਆ
ਚਲੋ ਸਹੀਓ ਰਲ਼ ਵੇਖਣ ਚੱਲੀਏ
ਰਾਂਝੇ ਬਾਗ ਲਵਾਇਆ
ਖਟੜੇ ਲਗੜੇ ਤੇ ਮਿਠੜੇ ਵੀ ਲਗੜੇ
ਨਿੰਬੂਆਂ ਦਾ ਰੂਪ ਸਵਾਇਆ
ਚਲੋ ਸਹੀਓ ਰਲ਼ ਵੇਖਣ ਚੱਲੀਏ
ਰਾਂਝਣ ਵਾਲਾ ਚੁਬਾਰਾ
ਹੀਰ ਨਿਮਾਣੀਂਂ ਜੋ ਇੱਟਾਂ ਢੋਵੇ
ਰਾਂਝਣ ਢੋਂਦਾ ਗਾਰਾ
ਚਲੋਂ ਸਹੀਓ ਰਲ਼ ਵੇਖਣ ਚੱਲੀਏ
ਰਾਂਝਣ ਭੇਸ ਵਟਾਇਆ
ਕੰਨ ਪੜਵਾ ਕੇ ਮੁੰਦਰਾਂ ਪਾਈਆਂ
8/ ਇਸ਼ਕ ਸਿਰਾਂ ਦੀ ਬਾਜ਼ੀ