ਪੰਨਾ:ਇਸ਼ਕ ਸਿਰਾਂ ਦੀ ਬਾਜ਼ੀ - ਸੁਖਦੇਵ ਮਾਦਪੁਰੀ.pdf/26

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਉੱਚ ਤਾਂ ਖੜਕੇ ਜੋਗੀ ਦੇਖੀਏ ਨੀ
ਇਸ ਜੋਗੀ ਤੇ ਲੰਬੇ ਲੰਬੇ ਕੇਸ ਨੀ ।
ਦਹੀਓਂ ਕਟੋਰੇ ਜੋਗੀ ਨਹਾਂਵਦਾ ਨੀ
ਇਸ ਜੋਗੀ ਦੇ ਚਿੱਟੇ ਚਿੱਟੇ ਦੰਦ ਨੀ
ਦਾਤਣ ਤੇ ਕੁਰਲੀ ਜੋਗੀ ਕਰ ਰਿਹਾ ਨੀ
ਇਸ ਜੋਗੀ ਦੇ ਸੋਹਣ-ਸੋਹਣੇ ਨੈਣ ਨੀ
ਸੁਰਮਾ ਸਲਾਈ ਜੋਗੀ ਪਾਂਵਦਾ ਨੀ
ਇਸ ਜੋਗੀ ਦੇ ਸੋਹਣੇ ਸੋਹਣੇ ਪੈਰ ਨੀ
ਬੂਟ ਜੁਰਾਬਾਂ ਜੋਗੀ ਪਾਂਵਦਾ ਨੀ
ਚਲ ਨੀ ਭਾਬੋ ਘਰ ਨੂੰ ਚੱਲੀਏ
ਬੱਸ ਉਡੀਕੇ ਨੂੰਹੇ ਆ ਘਰੇ .
ਸੱਸਾਂ ਨੂੰ ਨੂੰਹਾਂ ਨਣਦੇ ਹੋਰ ਹੋਰ ਨੀ
ਮੈਂ ਮਨ ਰੱਖਾਂ ਵਲ ਜੋਗੀ ਦੇ ਨੀ
ਚਲ ਨੀ ਭਾਬੋ ਘਰ ਨੂੰ ਚਲੀਏ
ਸਹੁਰਾ ਉਡੀਕੇ ਨੂੰਹੇ ਆ ਘਰੇ

ਸਹੁਰੇ ਨੂੰ ਨੂੰਹਾਂ ਨਣਦੇ ਹੋਰ ਹੋਰ ਨੀ
ਮੈਂ ਮਨ ਰੱਖਾਂ ਵਲ ਜੋਗੀ ਦੇ ਨੀ

ਚਲ ਵੇ ਜੋਗੀ ਕਿਸੇ ਦੇਸ ਵੇ
ਕੁੰਡੀ ਸੋਟਾ ਤੇਰਾ ਮੈਂ ਚੁੱਕਾਂ ਵੇ
ਮਰਵੇ ਜੋਗੀ ਕਿਸੇ ਦੇਸ ਵੇ
ਤੈਂ ਮੇਰੀ ਚੰਚਲ ਭਾਬੋ ਮੋਹ ਲਈ ਵੇ

ਮਰਨ ਨੀ ਨਣਦੇ ਤੇਰੇ ਵੀਰ
ਇਹ ਪ੍ਰਦੇਸੀਂ ਜੋਗੀ ਕਿਉਂ ਮਰੇ।
ਹੀਰ ਰਾਂਝੇ ਦੀ ਪ੍ਰੀਤ ਕਥਾ ਨੂੰ ਵਾਪਰਿਆਂ ਸਦੀਆਂ ਬਤੀਤ ਹੋ ਗਈਆਂ ਹਨ। ਉਸ ਸਮੇਂ ਦੇ ਸਮਾਜ ਨੇ ਜਿਹੜਾ ਅਨਿਆਂ ਹੀਰ ਨਾਲ ਕੀਤਾ ਸੀ ਉਸ ਨੂੰ ਪੰਜਾਬਣਾਂ ਅਜੇ ਤੀਕਰ ਨਹੀਂ ਭੁਲੀਆਂ |ਅਜੋਕੇ ਸਮਾਜ ਵਿੱਚ ਵੀ ਜਦੋਂ ਕਿਸੇ ਹੀਰ ਸਲੇਟੀ ਨੂੰ ਖੇੜੇ ਪਰਨਾ ਲੈ ਕੇ ਜਾਂਦੇ ਹਨ ਤਾਂ ਗੋਰੀਆਂ ਉਸ ਦੇ ਵਿਰੋਧ ਲਈ ਲੋਕ ਕਚਿਹਰੀ ਵਿੱਚ ਆਵਾਜ਼ ਬੁਲੰਦ ਕਰਦੀਆਂ ਹਨ। ਪਤਾ ਨਹੀਂ ਅਜੋਕਾ ਮਰਦ ਸਮਾਜ ਇਸ ਅਵਾਜ਼ ਨੂੰ ਕਦੋਂ ਸਣੇਗਾ ?


10 ਇਸ਼ਕ ਸਿਰਾਂ ਦੀ ਬਾਜ਼ੀ