ਪੰਨਾ:ਇਸ਼ਕ ਸਿਰਾਂ ਦੀ ਬਾਜ਼ੀ - ਸੁਖਦੇਵ ਮਾਦਪੁਰੀ.pdf/28

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈਲਿਆ। ਸੋਹਣੀ ਉਸ ਦਿਨ ਤੋਂ ਆਪ ਦਰਿਆ ਪਾਰ ਕਰਕੇ ਆਪਣੇ ਮਹੀਂਵਾਲ ਦੀ ਝੁੱਗੀ ਵਿੱਚ ਜਾਣ ਲੱਗ ਪਈ। ਸੋਹਣੀ ਦੀ ਨਨਾਣ ਜਾਂ ਸੱਸ ਨੂੰ ਉਹਦੇ ਰਾਤ ਸਮੇਂ ਘੜੇ ਰਾਹੀਂ ਦਰਿਆ ਪਾਰ ਕਰਕੇ ਜਾਣ ਦਾ ਪਤਾ ਲੱਗ ਗਿਆ। ਇਕ ਰਾਤ ਉਨ੍ਹਾਂ ਪੱਕੇ ਘੜੇ ਦੀ ਥਾਂ ਕੱਚਾ ਘੜਾ ਰੱਖ ਦਿੱਤਾ। ਸੋਹਣੀ ਕੱਚੇ ਘੜੇ ਸਮੇਤ ਤੁਫਾਨੀ ਦਰਿਆ ਵਿੱਚ ਠਲ੍ਹ ਪਈ | ਘੜਾ ਖੁਰ ਗਿਆ ਤੇ ਸੋਹਣੀ ਅਧ ਵਿਚਕਾਰ ਡੁੱਬ ਮੋਈ। ਮਹੀਂਵਾਲ ਨੇ ਡੁਬਦੀ ਸੋਹਣੀ ਦੀ ਚੀਕ ਸੁਣੀ ਅਤੇ ਆਪ ਵੀ ਮਗਰੇ ਛਾਲ ਮਾਰ ਦਿੱਤੀ। ਦੋਨੋਂ ਪਿਆਰੇ ਝਨਾਂ ਦੀਆਂ ਤੁਫਾਨੀ ਲਹਿਰਾਂ ਵਿੱਚ ਰੁੜ੍ਹ ਗਏ ... .

ਪੰਜਾਬ ਦੀ ਗੋਰੀ ਇਸ ਪ੍ਰੀਤ ਕਥਾ ਨੂੰ ਆਪਣੇ ਲੋਕ ਗੀਤਾਂ ਵਿੱਚ ਇਸ ਪ੍ਰਕਾਰ ਗਾਉਂਦੀ ਹੈ:

ਗੋਰੀ ਹਾਰ ਸ਼ਿੰਗਾਰ ਲਗਾ ਕੇ ਗਿੱਧੇ ਵਿੱਚ ਪੁੱਜ ਜਾਂਦੀ ਹੈ। ਉਹਦਾ ਨੱਚਦੀ ਦਾ ਚਾਅ ਝਲਿਆ ਨੀ ਜਾਂਦਾ, ਹਰ ਪਾਸੇ ਉਹਨੂੰ ਆਪਣਾ ਮਹੀਂਵਾਲ ਹੀ ਨਜ਼ਰ ਆਉਂਦਾ
ਹੈ :
ਨਹਾਵੇ ਧੋਵੇ ਸੋਹਣੀ ਪਹਿਨੋ ਪੁਸ਼ਾਕਾਂ
ਅਤਰ ਫੁਲੇਲ ਲਗਾਵੇ
ਗਿੱਧੇ ਵਿੱਚ ਉਹ ਹਸ ਹਸ ਆਵੇ
ਮਹੀਂਵਾਲ ਮਹੀਂਵਾਲ ਗਾਵੇ
ਸੋਹਣੀ ਦੀ ਠੋਡੀ ਤੇ
ਮਛਲੀ ਹੁਲਾਰੇ ਖਾਵੇ

ਉਹ ਆਪਣੇ ਮਹੀਂਵਾਲ ਨੂੰ, ਨਿਹੁੰ ਲਾਣ ਕਰਕੇ ਜਿਹੜੇ ਦੁੱਖ ਝਲਣੇ ਪੈਂਦੇ ਹਨ, ਉਨ੍ਹਾਂ ਦੀ ਚੁਣੌਤੀ ਵੀ ਦੇ ਜਾਂਦੀ ਹੈ :
ਹਸਕੇ ਨਿਹੁੰ ਨਾ ਲਾਇਆ ਕਰ ਤੂੰ
ਸੁਣ ਲੈ ਨਿਹੁੰ ਦੇ ਝੇੜੇ
ਕੱਚਾ ਭੂਤਨਾ ਬਣਕੇ ਚਿੰਬੜਦਾ
ਨਿਹੁੰ ਨੂੰ ਜਿਹੜਾ ਛੇੜੇ
ਛੱਤੀ ਕੋਠੜੀਆਂ ਨੌਂ ਦਰਵਾਜੇ
ਜਿੱਥੇ ਨਿਹੁੰ ਦੇ ਡੇਰੇ
ਸੋਹਣੀ ਪੁੱਛੇ ਮਹੀਂਵਾਲ ਨੂੰ
ਕੀ ਹਾਲ ਆ ਗਭਰੂਆ ਤੇਰੇ

ਮਹੀਂਵਾਲ ਨੂੰ ਵੀ ਆਪਣੀ ਸੋਹਣੀ ਦੀ ਸੁਰਤ ਪਿਆਰੀ-ਪਿਆਰੀ ਲਗਦੀ ਹੈ,
ਚੰਗੀ-ਚੰਗੀ ਲੱਗਦੀ ਹੈ :
ਮੱਥਾ ਤੇਰਾ ਚੌਰਸ ਖੂੰਜਾ
ਜਿਉਂ ਮੱਕੀ ਦੇ ਕਿਆਰੇ

12/ ਇਸ਼ਕ ਇਰਾਂ ਦੀ ਬਾਜ਼ੀ