ਸਮੱਗਰੀ 'ਤੇ ਜਾਓ

ਪੰਨਾ:ਇਸ਼ਕ ਸਿਰਾਂ ਦੀ ਬਾਜ਼ੀ - ਸੁਖਦੇਵ ਮਾਦਪੁਰੀ.pdf/29

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਉਠ ਖੜ ਸੋਹਣੀਏਂ ਨੀ
ਮਹੀਂਵਾਲ ਹਾਕਾਂ ਮਾਰੇ
ਉਹ ਉਸ ਨੂੰ ਜਦੋਂ ਹਸਦੀ ਵੇਖਦਾ ਹੈ ਤਾਂ ਉਹਦਾ ਮਨ ਖਿੜ ਜਾਂਦਾ ਹੈ। ਉਹਦੇ ਬੋਲ ਉਹਦੇ ਕੰਨਾਂ ਵਿੱਚ ਕੋਈ ਮਿਸ਼ਰੀ ਘੋਲ ਜਾਂਦੇ ਹਨ। ਉਹ ਸੁਆਦ-ਸੁਆਦ ਹੋਇਆ ਗਾ ਉਠਦਾ ਹੈ : '

ਤੂੰ ਹੱਸਦੀ ਦਿਲ ਰਾਜੀ ਮੇਰਾ
ਲਗਦੇ ਨੇ ਬੋਲ ਪਿਆਰੇ
ਚਲ ਕਿਧਰੇ ਦੋ ਗੱਲਾਂ ਕਰੀਏ
ਬਹਿਕੇ ਨਦੀ ਕਿਨਾਰੇ
ਲੁਕ-ਲੁਕ ਲਾਈਆਂ ਪਰਗਟ ਹੋਈਆ
ਬਚ ਗਏ ਢੋਲ ਨਗਾਰੇ
ਸੋਹਣੀਏਂ ਆ ਜਾ ਨੀ
ਡੁੱਬਦਿਆਂ ਨੂੰ ਰੱਬ ਤਾਰੇ

ਉਹ ਮਹੀਂਵਾਲ ਦੇ ਪੱਟ ਚੀਰਨ ਦੀ ਘਟਣਾ ਨੂੰ ਬਿਆਨਦਾ ਹੋਇਆ ਆਪਣੇ ਆਪ ਨੂੰ ਮਹੀਂਵਾਲ ਸਮਝਦਾ ਹੈ :
ਮਹੀਂਵਾਲ ਨੇ ਕਰੀ ਤਿਆਰੀ
ਮੋਢੇ ਜਾਲ ਟਕਾਇਆ
ਲੀੜੇ ਲਾਹ ਕੇ ਰੱਖੇ ਪੱਤਣ ਤੇ
ਜਾਲ ਚੁਫੇਰੇ ਲਾਇਆ
ਅੱਗੇ ਤਾਂ ਮੱਛਲੀ ਸੌ-ਸੌ ਫਸਦੀ
ਅੱਜ ਲੋਹੜਾ ਕੀ ਆਇਆ
ਯਾਰ ਮੇਰੇ ਨੇ ਮੰਗਣਾ ਗੋਸ਼ਤ
ਮੈਨੂੰ ਨਹੀਂ ਥਿਆਇਆ
ਲੈ ਕੇ ਫਿਰ ਨਾਮ ਗੁਰਾਂ ਦਾ
ਚੀਰਾ ਪੱਟ ਨੂੰ ਲਾਇਆ
ਡੇਢ ਸੇਰ ਜਾਂ ਕੱਢ ਲਿਆ ਗੋਸ਼ਤ
ਵਿੱਚ ਥਾਲ ਦੇ ਪਾਇਆ
ਲੈ ਕੇ ਮਹੀਂਵਾਲ ਤੁਰ ਪਿਆ
ਕੋਲ ਸੋਹਣੀ ਦੇ ਆਇਆ
ਖਾਤਰ ਸੋਹਣੀ ਦੀ
ਪੱਟ ਚੀਰ ਕਬਾਬ ਬਣਾਇਆ

ਪੰਜਾਬ ਦੀ ਗੋਰੀ ਸੋਹਣੀ ਦੇ ਕੱਚੇ ਘੜੇ ਤੋਂ ਦਰਿਆ ਨੂੰ ਪਾਰ ਕਰਨ ਦੇ ਵਿਰਤਾਂਤ ਨੂੰ ਬੜੇ ਦਰਦੀਲੇ ਸ਼ਬਦਾਂ ਨਾਲ ਬਿਆਨ ਕਰਦੀ ਹੈ। ਪੰਜਾਬਣਾਂ ਇਸ ਗੀਤ ਨੂੰ

{{center|13/ ਇਸ਼ਕ ਸਿਰਾਂ ਦੀ ਬਾਜ਼ੀ

13/ ਇਸ਼ਕ ਸਿਰਾਂ ਦੀ ਬਾਜ਼ੀ