ਸਮੱਗਰੀ 'ਤੇ ਜਾਓ

ਪੰਨਾ:ਇਸ਼ਕ ਸਿਰਾਂ ਦੀ ਬਾਜ਼ੀ - ਸੁਖਦੇਵ ਮਾਦਪੁਰੀ.pdf/31

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਐਡੇ ਬੋਲ ਨਾ ਬੋਲ

ਦਿਨੇ ਕਢੇ ਕਸੀਦੜਾ

ਰਾਤੀਂ ਸੌਂਦੀ ਸਾਡੇ ਕੋਲ

ਨਾਰੀਆਂ ਚੰਚਲ ਹਾਰੀਆਂ

ਚੰਚਲ ਕੰਮ ਕਰਨ

ਦਿਨੇ ਡਰਨ ਥਰ ਥਰ ਕਰਨ

ਰਾਤੀਂ ਨਦੀ ਤਰਨ

ਸੱਸ ਗਈ ਘੁੰੰਮਿਆਰ ਦੇ

ਕੱਚਾ ਘੜਾ ਪਥਾ

ਛੇਤੀ ਜਾ ਕੇ ਰੱਖਿਆ

ਉਸ ਬੂਝੇ ਲਾਗੇ ਜਾ

ਆ ਸੋਹਣੀ ਲੈ ਤੁਰ ਪਈ

ਠਿਲ੍ਹ ਪਈ ਦਰਿਆ

ਕੱਚਾ ਘੜਾ ਤੇ ਖੁਰ ਗਿਆ

ਸੋਹਣੀ ਵੀ ਡੁੱਬੀ ਨਾਲ਼

ਮੱਛੀਓ ਨੀ ਜਲ ਰਹਿੰਦੀਓ

ਵੱਢ ਵੱਢ ਖਾਇਓ ਖਾਸ

ਇਕ ਨਾ ਖਾਵੋ ਨੈਣ ਅਸਾਡੜੇ

ਸਾਨੂੰ ਅਜੇ ਮਿਲਣ ਦੀ ਆਸ

ਦੁਧੋ ਦਹੀਂ ਜਮਾਇਆ

ਦਹੀਉਂ ਬਣ ਗਈ ਛਾਹ

ਅੱਜ ਨਹੀਂ ਸੋਹਣੀ ਆਂਵਦੀ

ਕਿਤੇ ਪੈ ਗਈ ਲੰਬੜੇ ਰਾਹ

ਦੱਧਾਂ ਦਹੀਂ ਜਮਾ ਲਿਆ

ਦਹੀਉਂ ਬਣਿਆਂ ਪਨੀਰ

ਅੱਜ ਨਹੀਂ ਸੋਹਣੀ ਆਂਵਦੀ

ਕਿਤੇ ਪੈ ਗਈ ਡੂੰਘੇ ਨੀਰ

ਗੀਤ ਦੇ ਬੋਲ ਸੋਗੀ ਵਾਵਾਂ ਵਿੱਚ ਗੁੰਮ ਹੋ ਜਾਂਦੇ ਹਨ। ਕਿਸੇ ਦੀ ਦ੍ਰਿੜਤਾ ਭਰੀ ਆਵਾਜ਼ ਉੱਭਰਦੀ ਹੈ :

ਰਾਤ ਹਨੇਰੀ ਲਿਸ਼ਕਣ ਤਾਰੇ

15/ ਇਸ਼ਕ ਸਿਰਾਂ ਦੀ ਬਾਜ਼ੀ